Home / ਮੰਨੋਰੰਜਨ / 73 ਸਾਲ ਦੇ ਇਸ ਬਜ਼ੁਰਗ ਨੇ ਜਮੀਨ ਨਾ ਹੋਣ ਕਾਰਨ ਘਰ ਦੀ ਛੱਤ ਉੱਪਰ ਹੀ ਸ਼ੁਰੂ ਕੀਤੀ ਝੋਨੇ ਦੀ ਖੇਤੀ

73 ਸਾਲ ਦੇ ਇਸ ਬਜ਼ੁਰਗ ਨੇ ਜਮੀਨ ਨਾ ਹੋਣ ਕਾਰਨ ਘਰ ਦੀ ਛੱਤ ਉੱਪਰ ਹੀ ਸ਼ੁਰੂ ਕੀਤੀ ਝੋਨੇ ਦੀ ਖੇਤੀ

ਛਤੀਸਗੜ੍ਹ ਦੇ 73 ਸਾਲਾ ਇੱਕ ਬਜ਼ੁਰਗ ਨੂੰ ਖੇਤੀ ਕਰਨ ਦਾ ਸ਼ੌਂਕ ਤਾਂ ਸੀ ਪਰ ਉਸਦੇ ਕੋਲ ਖੇਤੀ ਕਰਨ ਦੇ ਲਈ ਜਮੀਨ ਨਹੀਂ ਸੀ |ਸਨ 2004 ਵਿਚ ਐਫਸੀਆਈ ਤੋਂ ਰਿਟਾਇਰ ਹੋਣ ਤੋਂ ਬਾਅਦ ਉਸ ਵਿਅਕਤੀ ਨੇ ਖੇਤੀ ਕਰਨੀ ਸੀ ਪਰ ਰਿਟਾਇਰਮੈਂਟ ਤੋਂ ਮਿਲੇ ਪੈਸੇ ਇੰਨੇਂ ਜਿਆਦਾ ਨਹੀਂ ਸੀ ਕਿ ਉਹ ਖੇਤ ਖਰੀਦ ਸਕੇ |ਖੇਤ ਦੇ ਲਈ ਜਮੀਨ ਤਾਂ ਨਹੀਂ ਸੀ ਪਰ ਖੇਤੀ ਕਰਨ ਦਾ ਜਜਬਾ ਤਾਂ ਉਸ ਬਜ਼ੁਰਗ ਵਿਚ ਕੁੱਟ-ਕੁੱਟ ਕੇ ਭਰਿਆ ਸੀ |ਲਿਹਾਜਾ ਉਸਨੇ ਬਹੁਤ ਯੋਜਨਾਬੱਧ ਤਰੀਕੇ ਨਾਲ ਉਮਰ ਦੀ ਆਖਿਰੀ ਪੜਾਅ ਤੇ ਵੀ ਇੱਕ ਜੋਖਿਮ ਲੈਣ ਦਾ ਫੈਸਲਾ ਕੀਤਾ |ਉਸਦਾ ਪ੍ਰਯੋਗ ਕੰਮ ਕਰ ਗਿਆ |ਉਸਨੇ ਆਪਣੇ ਘਰ ਦੀ ਛੱਤ ਨੂੰ ਹੀ ਖੇਤ ਬਣਾ ਲਿਆ |ਰਾਏਪੁਰ ਤੋਂ 45 ਕਿਲੋਮੀਟਰ ਦੁਰ ਮਹਾਸਮੁੰਦ ਵਿਚ ਭਾਗੀਰਥੀ ਬਿਸਈ ਨਾਮ ਦੇ ਇਸ ਵਿਅਕਤੀ ਨੇ ਆਪਣੇ ਘਰ ਦੀ ਛੱਤ ਉੱਪਰ ਹੀ ਝੋਨੇ ਦੀ ਖੇਤੀ ਕਰਕੇ ਵਿਗਿਆਨਕਾਂ ਦੇ ਤਮਾਮ ਦਾਵਿਆਂ ਨੂੰ ਚਨੌਤੀ ਦੇ ਕੇ ਹੈਰਾਨ ਕਰ ਦਿੱਤਾ ਹੈ |

ਖੇਤੀ ਕਰਨ ਦੇ ਲਈ ਉਸਦੇ ਕੋਲ ਇੱਕ ਛੱਤ ਸੀ, ਅਜਿਹੀ ਸਥਿਤੀ ਵਿਚ ਸਭ ਤੋਂ ਪਹਿਲਾਂ ਛੱਤ ਤੇ ਰੇਤਾ ਅਤੇ ਸੀਮਿੰਟ ਦੀ ਫਰਸ਼ ਲਵਾਈ ਫਿਰ ਲੋਹੇ ਦੇ ਸਰੀਏ ਨਾਲ ਬਾਂਸ ਦੀ ਲੱਕੜੀ ਲਗਵਾਈ, ਤਾਂ ਕਿ ਛੱਤ ਨੂੰ ਕੋਈ ਨੁਕਸਾਨ ਨਾ ਪਹੁੰਚੇ |ਰਿਟਾਇਰਮੈਂਟ ਤੋਂ ਬਾਅਦ ਪਹਿਲਾਂ ਘਰ ਦੀ 100 ਵਰਗ ਫੁੱਟ ਛੱਤ ਤੇ ਝੋਨਾ ਬੀਜਿਆ ਅਤੇ ਠੀਕ ਠਾਕ ਤਰੀਕੇ ਨਾਲ ਖੇਤੀ ਕਰਕੇ ਉਤਪਾਦਨ ਵੀ ਲਿਆ |ਪ੍ਰਯੋਗ ਸਫਲ ਰਿਹਾ |ਫਿਰ ਘਰ ਨੂੰ ਦੋ ਮੰਜਿਲਾ ਕਰ ਦਿੱਤਾ |ਤਿੰਨ ਹਜਾਰ ਵਰਗਫੁੱਟ ਦੀ ਛੱਤ ਤੇ ਛੇ ਇੰਚ ਮਿੱਟੀ ਦੀ ਪਰਤ ਵਿਛਾਈ |ਛੱਤ ਨੂੰ ਮਜਬੂਤੀ ਦੇਣ ਦੇ ਲਈ ਦੇਸੀ ਨੁਸਖਾ ਅਪਣਾਇਆ |ਉਸਨੂੰ ਡਰ ਸੀ ਕਿ ਪਾਣੀ ਛੱਤ ਦੀ ਫਰਸ਼ ਤੱਕ ਪਹੁੰਚੇਗਾ, ਲੋਹੇ ਨੂੰ ਜੰਗ ਲੱਗ ਜਾਵੇਗਾ |

ਸੀਲਨ ਅਤੇ ਜੰਗ ਦੀ ਵਜ੍ਹਾ ਨਾਲ ਛੱਤ ਡਿੱਗ ਜਾਵੇਗੀ |ਇਸ ਲਈ ਲੋਹੇ ਦੇ ਸਰੀਏ ਦੇ ਨਾਲ ਬਾਂਸ ਦੀ ਲੱਕੜੀ ਲਗਵਾਈ |ਬਾਂਸ ਜਲਦੀ ਨਹੀਂ ਸੜਦਾ |ਉਸਦਾ ਇਹ ਜੁਗਾੜ ਕੰਮ ਕਰ ਗਿਆ |ਭਾਗੀਰਥੀ ਦੋ ਕੁਇੰਟਲ ਝੋਨੇ ਦੀ ਪੈਦਾਵਾਰ ਲੈ ਰਹੇ ਹਨ |ਸਬਜ਼ੀ ਅਤੇ ਪੇਡ-ਪੌਦਿਆਂ ਦੀ ਨਰਸਰੀ ਵੀ ਤਿਆਰ ਕਰ ਰਹੇ ਹਨ |ਪਤਨੀ ਅਤੇ ਬੇਟਾ ਵੀ ਭਾਗੀਰਥੀ ਦੀ ਮੱਦਦ ਕਰਦਾ ਹੈ |ਉਹ ਕਹਿੰਦਾ ਹੈ ਕਿ ਅਸੀਂ ਸਭ ਮਿਲ ਕੇ ਪਰਿਵਾਰ ਦੀ ਜਰੂਰਤ ਪੂਰੀ ਕਰ ਲੈਂਦੇ ਹਾਂ |ਭਾਰਤ ਵਿਚ ਭਲਾ ਹੀ ਇਸ ਤਰਾਂ ਦਾ ਪਹਿਲਾ ਪ੍ਰਯੋਗ ਹੋਵੇ, ਪਰ ਸਾਡੇ ਗੁਆਂਢੀ ਦੇਸ਼ ਚੀਨ ਵਿਚ ਇਸ ਤਰਾਂ ਦਾ ਪ੍ਰਯੋਗ ਹੋ ਚੁੱਕਿਆ ਹੈ ਅਤੇ ਉਹ ਸਫਲ ਵੀ ਰਿਹਾ, ਇਸ ਤੋਂ ਸਾਨੂੰ ਇਹ ਸਬਕ ਮਿਲਦਾ ਹੈ ਕਿ ਸਾਨੂੰ ਜਿੰਦਗੀ ਵਿਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਬਲਕਿ ਉਸ ਕੰਮ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ ਫਿਰ ਹੀ ਅਸੀਂ ਆਪਣੀ ਜਿੰਦਗੀ ਵਿਚ ਅੱਗੇ ਵੱਧ ਸਕਦੇ ਹਾਂ |