Home / ਹੋਰ ਜਾਣਕਾਰੀ / 5 ਵੀਂ ਦੇ ਵਿਦਿਆਰਥੀ ਨੇ ਆਨਲਾਈਨ ਕਲਾਸ ਖਤਮ ਹੋਣ ਤੋਂ ਬਾਅਦ ਕੀਤਾ ਇਸ ਤਰਾਂ, ਛਾਇਆ ਸੋਗ

5 ਵੀਂ ਦੇ ਵਿਦਿਆਰਥੀ ਨੇ ਆਨਲਾਈਨ ਕਲਾਸ ਖਤਮ ਹੋਣ ਤੋਂ ਬਾਅਦ ਕੀਤਾ ਇਸ ਤਰਾਂ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਅੱਜ ਕੱਲ ਦੇ ਬੱਚਿਆਂ ਨੂੰ ਸਮਝਣਾ ਹਰ ਮਾਂ-ਬਾਪ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਜੋਕੇ ਸਮੇਂ ਵਿੱਚ ਬੱਚੇ ਕੁੱਝ ਅਜਿਹੇ ਕਦਮ ਉਠਾ ਲੈਂਦੇ ਹਨ ਜਿਸ ਦਾ ਖ਼ਾ-ਮਿ-ਆ-ਜ਼ਾ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ। ਬੀਤੇ ਕਈ ਦਿਨਾਂ ਦੌਰਾਨ ਭਾਰਤ ਦੇ ਵੱਖ ਵੱਖ ਸ਼ਹਿਰਾਂ ਤੋਂ ਬੱਚਿਆਂ ਨਾਲ ਸਬੰਧਿਤ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਇਕ ਅਜਿਹੀ ਹੀ ਘਟਨਾ ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਵਾਪਰੀ ਜਿਸ ਕਾਰਨ ਮਾਤਮ ਦਾ ਮਾਹੌਲ ਛਾ ਗਿਆ।

ਇਸ ਘਟਨਾ ਦੇ ਵਿੱਚ 5 ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਵੱਲੋਂ। ਖੁ-ਦ-ਕੁ-ਸ਼ੀ। ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 11 ਸਾਲਾਂ ਦਾ ਸਾਰਥਕ ਜੋ ਕਿ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ ਨੇ। ਖੁ-ਦ-ਕੁ-ਸ਼ੀ। ਕਰ ਲਈ। ਸਾਰਥਕ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਥਾਟੀਪੁਰ ਖੇਤਰ ਦੀ ਦਰਪਨ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅਜਿਹਾ ਕਰਨ ਤੋਂ ਪਹਿਲਾਂ ਸਾਰਥਕ ਨੇ ਆਨਲਾਈਨ ਕਲਾਸ ਵਿੱਚ ਹਿੱਸਾ ਵੀ ਲਿਆ ਸੀ।

ਕਲਾਸ ਖ਼ਤਮ ਹੋਣ ਤੋਂ ਬਾਅਦ 11 ਸਾਲ ਦੇ ਸਾਰਥਕ ਨੇ ਆਪਣੀ ਟਾਈ ਦੇ ਨਾਲ ਬਾਥਰੂਮ ਵਿੱਚ ਜਾ। ਫਾ-ਹਾ। ਲੈ ਕੇ। ਖ਼ੁ-ਦ-ਕੁ- ਸ਼ੀ। ਕਰ ਲਈ। ਫਿਲਹਾਲ ਇਸ ਦੇ ਕਾਰਨਾਂ ਦਾ ਕਿਸੇ ਨੂੰ ਕੁਝ ਨਹੀਂ ਪਤਾ। ਪਰਿਵਾਰਕ ਮੈਂਬਰਾਂ ਵਿੱਚੋਂ ਪਿਤਾ ਅਲਕੇਸ਼ ਸਕਸੈਨਾ ਨੇ ਦੁਖੀ ਹਿਰਦੇ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਮ੍ਰਿਤਕ ਪੁੱਤਰ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਹ ਹਮੇਸ਼ਾ ਹੀ ਇਲੈਕਟ੍ਰੋਨਿਕ ਚੀਜ਼ਾਂ ਨਾਲ ਕੁਝ ਨਾ ਕੁਝ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ।

ਮ੍ਰਿਤਕ ਸਾਰਥਕ ਦੋ ਆਨਲਾਈਨ ਕਲਾਸ ਦੁਪਿਹਰ 1:30 ਤੋਂ 2:00 ਵਜੇ ਤੱਕ ਅਤੇ 3:00 ਤੋਂ 3:30 ਵਜੇ ਤੱਕ ਪੜ੍ਹਾਈ ਕਰਿਆ ਕਰਦਾ ਸੀ। ਆਨਲਾਈਨ ਕਲਾਸ ਖ਼ਤਮ ਕਰਨ ਤੋਂ ਬਾਅਦ ਵਿਦਿਆਰਥੀ ਵੱਲੋਂ ਅਜਿਹਾ ਕਰਨ ਨਾਲ ਇੱਕ ਸਵਾਲੀਆ ਚਿੰਨ੍ਹ ਖੜ੍ਹਾ ਹੋ ਗਿਆ ਹੈ। ਇਸ ਘਟਨਾ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਆਰ.ਪੀ. ਖਰੇ ਨੇ ਦੱਸਿਆ ਕਿ ਕਾਰਨ ਅਜੇ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਪੁਲਿਸ ਨੂੰ ਮੌਕੇ ਤੋਂ ਕੋਈ ਨੋਟ ਬਰਾਮਦ ਹੋਇਆ ਹੈ।

ਥਾਟੀਪੁਰ ਪੁਲਿਸ ਨੇ ਫੋਰੈਂਸਿਕ ਟੀਮ ਦੇ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਹਾਈ ਕੋਰਟ ਵਿੱਚ ਇੱਕ ਪਟੀਸ਼ਨਕਰਤਾ ਵੱਲੋਂ ਆਨਲਾਈਨ ਪੜ੍ਹਾਈ ਵਿਰੁੱੱਧ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਵਿੱਚ ਬੱਚਿਆਂ ਦੀ ਸਿਹਤ ਅਤੇ ਭਵਿੱਖ ਉੱਪਰ ਆਨਲਾਈਨ ਪੜ੍ਹਾਈ ਦੇ ਮਾੜੇ ਪ੍ਰਭਾਵ ਨੂੰ ਦੇਖਦੇ ਹੋਏ ਇਸ ਸਿੱਖਿਆ ਮਾਧਿਅਮ ਨੂੰ ਤੁਰੰਤ ਮੁਲਤਵੀ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਸੀ।