Home / ਹੋਰ ਜਾਣਕਾਰੀ / 32 ਦਿਨ ਕੋਮਾ ‘ਚ ਰਿਹਾ 5 ਮਹੀਨੇ ਦਾ ਬੱਚਾ, ਅਖੀਰ ਮੌਤ ਨੂੰ ਇਸ ਤਰਾਂ ਮਾਤ ਦੇ ਪਰਤਿਆ ਘਰ

32 ਦਿਨ ਕੋਮਾ ‘ਚ ਰਿਹਾ 5 ਮਹੀਨੇ ਦਾ ਬੱਚਾ, ਅਖੀਰ ਮੌਤ ਨੂੰ ਇਸ ਤਰਾਂ ਮਾਤ ਦੇ ਪਰਤਿਆ ਘਰ

ਆਈ ਤਾਜਾ ਵੱਡੀ ਖਬਰ

ਸਾਓ ਪੋਲੋ- ਬ੍ਰਾਜ਼ੀਲ ਵਿਚ ਡੋਮ ਨਾਂ ਦੇ ਬੱਚੇ ਨੂੰ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋ ਗਿਆ ਸੀ। ਉਸ ਨੂੰ 32 ਦਿਨਾਂ ਤੱਕ ਕੋਮਾ ਵਿਚ ਰਹਿਣਾ ਪਿਆ। ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਘਰ ਪਰਤ ਗਿਆ ਹੈ। 5 ਮਹੀਨੇ ਦੇ ਬ੍ਰਾਜ਼ੀਲੀਆਈ ਬੱਚੇ ਡੋਮ ਨੂੰ ਕੋਵਿਡ-19 ਦੇ ਕਾਰਣ ਇੰਡਯੂਸ ਕੋਮਾ (ਅਸਥਾਈ ਕੋਮਾ ਜਾਂ ਬੇਹੋਸ਼ੀ ਦੀ ਹਾਲਤ ਵਿਚ ਰੱਖਣਾ) ਵਿਚ ਪੂਰਾ ਇਕ ਮਹੀਨਾ ਬਿਤਾਉਣਾ ਪਿਆ। ਹੁਣ ਆਪਣੇ ਘਰ ਜਾ ਕੇ ਉਸ ਦੇ ਮਾਤਾ-ਪਿਤਾ ਨੇ ਉਸ ਦੇ 6 ਮਹੀਨੇ ਪੂਰੇ ਹੋਣ ਦਾ ਜਸ਼ਨ ਮਨਾਇਆ। ਪੈਦਾ ਹੋਣ ਦੇ ਕੁਝ ਮਹੀਨੇ ਬਾਅਦ ਡੋਮ ਨੂੰ ਰਿਓ ਡੀ ਜੇਨੇਰੋ ਦੇ ਪ੍ਰੋ-ਕਾਰਡੀਆਕੋ ਹਸਪਤਾਲ ਵਿਚ ਕੋਵਿਡ-19 ਨਾਲ ਇਨਫੈਕਟਿਡ ਐਲਾਨ ਕਰ ਦਿੱਤਾ ਗਿਆ ਸੀ।

ਬੱਚੇ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ
ਸੀ.ਐਨ.ਐਨ. ਮੁਤਾਬਕ ਬੱਚੇ ਦੇ ਪਿਤਾ ਵੈਗਨਰ ਐਂਡ੍ਰੋਡ ਨੇ ਦੱਸਿਆ ਕਿ ਉਸ ਨੇ ਹਸਪਤਾਲ ਵਿਚ 54 ਦਿਨ ਬਿਤਾਏ ਜਿਨ੍ਹਾਂ ਵਿਚੋਂ 32 ਦਿਨ ਡੋਮ ਕੋਮਾ ਵਿਚ ਸੀ ਤੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਸਾਹ ਲੈਣ ਵਿਚ ਥੋੜੀ ਦਿੱਕਤ ਹੋ ਰਹੀ ਸੀ ਤੇ ਡਾਕਟਰਾਂ ਨੇ ਇਸ ਨੂੰ ਬੈਕਟੀਰੀਆ ਦਾ ਇਨਫੈਕਸ਼ਨ ਦੱਸਿਆ। ਉਸ ਨੂੰ ਦਵਾਈ ਦਿੱਤੀ ਜਾ ਰਹੀ ਸੀ ਪਰ ਉਹ ਕੋਈ ਕੰਮ ਨਹੀਂ ਕਰ ਰਹੀ ਸੀ ਇਸ ਲਈ ਬੱਚੇ ਦੇ ਮਾਤਾ-ਪਿਤਾ ਨੇ ਉਸ ਨੂੰ ਦੂਜੇ ਹਸਪਤਾਲ ਲਿਜਾਣ ਦਾ ਫੈਸਲਾ ਲਿਆ। ਉਥੇ ਉਸ ਦਾ ਟੈਸਟ ਕੀਤਾ ਗਿਆ ਤੇ ਜਾਂਚ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਨਿਕਲਿਆ।

ਡੋਮ ਦਾ ਇਨਫੈਕਸ਼ਨ ਖਤਮ ਹੋਣਾ ਚਮਤਕਾਰ
ਅਜੇ ਇਸ ਵਿਸ਼ੇ ‘ਤੇ ਅਨਿਸ਼ਚਿਤਤਾ ਬਣੀ ਹੋਈ ਹੈ ਕਿ ਕਿਸ ਤਰ੍ਹਾਂ ਡੋਮ ਨੂੰ ਵਾਇਰਸ ਦਾ ਇਨਫੈਕਸ਼ਨ ਹੋਇਆ। ਐਂਡ੍ਰੋਡ ਮੁਤਾਬਕ ਇਕ ਰਿਸ਼ਤੇਦਾਰ ਦੇ ਘਰ ਯਾਤਰਾ ਦੌਰਾਨ ਉਸ ਨੂੰ ਇਹ ਇਨਫੈਕਸ਼ਨ ਹੋਇਆ ਹੋਵੇਗਾ। ਐਂਡ੍ਰੋਡ ਤੇ ਉਨ੍ਹਾਂ ਦੀ ਪਤਨੀ ਵਿਵਿਅਨ ਮੋਂਟੇਈਰੋ ਦਾ ਕਹਿਣਾ ਹੈ ਕਿ ਡੋਮ ਦਾ ਇਨਫੈਕਸ਼ਨ ਠੀਕ ਹੋ ਜਾਣਾ ਇਕ ਚਮਤਕਾਰ ਹੈ।