Home / ਹੋਰ ਜਾਣਕਾਰੀ / 31 ਅਕਤੂਬਰ ਤਕ ਕਨੇਡਾ ਚ ਲਗ ਗਈ ਇਹ ਪਾਬੰਦੀ – ਤਾਜਾ ਵੱਡੀ ਖਬਰ

31 ਅਕਤੂਬਰ ਤਕ ਕਨੇਡਾ ਚ ਲਗ ਗਈ ਇਹ ਪਾਬੰਦੀ – ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ ਜਿਸ ਦਾ ਕਰਕੇ ਹਰੇਕ ਦੇਸ਼ ਆਪਣੀ ਜਨਤਾ ਨੂੰ ਬਚਾਉਣ ਲਈ ਕਈ ਤਰਾਂ ਦੀਆਂ ਪਾਬੰਦੀਆਂ ਲਗਾ ਰਿਹਾ ਹੈ। ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿਚ ਇਸ ਵੇਲੇ ਵੀ ਤਾਲਾਬੰਦੀ ਚਲ ਰਹੀ ਹੈ ਅਤੇ ਬਹੁਤ ਹੀ ਸਾਵਧਾਨੀ ਨਾਲ ਕਈ ਚੀਜਾਂ ਨੂੰ ਖੋਲਣ ਦੀ ਇਜਾਜਤ ਦਿੱਤੀ ਜਾ ਰਹੀ ਹੈ। ਹੁਣ ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ।

ਓਟਾਵਾ (ਏਪੀ)- ਕੈਨੇਡਾ ਦੇ ਆਵਾਜਾਈ ਮੰਤਰੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਘੱਟ ਤੋਂ ਘੱਟ 31 ਅਕਤੂਬਰ ਤੱਕ ਦੇਸ਼ ਦੇ ਪਾਣੀ ਵਿਚ ਵੱਡੇ ਕਰੂਜ਼ ਜਹਾਜ਼ਾਂ ਦੇ ਸੰਚਾਲਨ ‘ਤੇ ਪਾਬੰਦੀ ਰਹੇਗੀ। ਆਵਾਜਾਈ ਮੰਤਰੀ ਮਾਰਕ ਗਾਰਨੇਓ ਨੇ ਕਿਹਾ ਕਿ ਇਹ ਹੁਕਮ ਕਰੂਜ਼ ਜਹਾਜ਼ਾਂ ‘ਤੇ ਰਾਤ ਭਰ ਸੰਚਾਲਨ ਤੇ 100 ਤੋਂ ਵਧੇਰੇ ਯਾਤਰੀਆਂ ਤੇ ਚਾਲਕ ਦਲ ਦੇ ਨਾਲ ਲਾਗੂ ਹੁੰਦਾ ਹੈ। ਇਹ ਕਦਮ ਮਾਰਚ ਦੇ ਮੱਧ ਵਿਚ ਜਾਰੀ ਇਕ ਹੁਕਮ ਦਾ ਵਿਸਥਾਰ ਹੈ, ਜਿਸ ਵਿਚ ਜੁਲਾਈ ਤੱਕ ਕੈਨੇਡਾ ਦੇ ਪਾਣੀ ਦੇ 500 ਤੋਂ ਵਧੇਰੇ ਯਾਤਰੀਆਂ ਦੇ ਨਾਲ ਜਹਾਜ਼ਾਂ ਨੂੰ ਰੋਕ ਦਿੱਤਾ ਗਿਆ ਸੀ।

ਛੋਟੇ ਜਹਾਜ਼ਾਂ ਨੂੰ ਇਕ ਜੁਲਾਈ ਤੋਂ ਬਾਅਦ ਸੰਚਾਲਿਤ ਕਰਨ ਦੀ ਆਗਿਆ ਦਿੱਤੀ ਜਾਵੇਗੀ ਪਰ ਸੂਬਾਈ ਤੇ ਖੇਤਰੀ ਸਿਹਤ ਅਧਿਕਾਰੀਆਂ ਦੀ ਆਗਿਆ ਮਿਲਣ ਤੋਂ ਬਾਅਦ। ਹਾਲਾਂਕਿ 12 ਤੋਂ ਵਧੇਰੇ ਯਾਕਰੀਆਂ ਵਾਲੇ ਜਹਾਜ਼ਾਂ ਨੂੰ ਘੱਟ ਤੋਂ ਘੱਟ 31 ਅਕਤੂਬਰ ਤੱਕ ਆਰਕਟਿਕ ਵਿਚ ਜਾਣ ਤੋਂ ਰੋਕ ਦਿੱਤਾ ਜਾਵੇਗਾ, ਇਸ ਡਰ ਨਾਲ ਕਿ ਕੋਈ ਵਾਇਰਸ ਨੂੰ ਦੂਰ-ਦੁਰਾਡੇ ਉੱਤਰੀ ਭਾਈਚਾਰੇ ਵਿਚ ਲੈ ਜਾਵੇ। ਕੈਨੇਡੀਅਨ ਤੇ ਆਵਾਜਾਈ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣਾ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਮੇਰੀ ਸਭ ਤੋਂ ਵੱਡੀ ਤਰਜੀਹ ਹੈ।

ਗਰਨਿਆ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਇਹ ਕੈਨੇਡਾ ਦੇ ਟੂਰਰਿਜ਼ਮ ਉਦਯੋਗ ਦੇ ਲਈ ਇਕ ਮਹੱਤਵਪੂਰਨ ਆਰਥਿਕ ਔਖਿਆਈ ਪੈਦਾ ਕਰੇਗਾ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸੰਘੀ ਸੈਲਾਨੀ ਵਿਭਾਗ ਮਦਦ ਲਈ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਪਿਛਲੇ ਸਾਲ 140 ਕਰੂਜ਼ ਜਹਾਜ਼ਾਂ ਨੇ ਕੈਨੇਡੀਅਨ ਬੰਦਰਗਾਹਾਂ ਵਿਚ 2 ਮਿਲੀਅਨ ਤੋਂ ਵਧੇਰੇ ਸੈਲਾਨੀਆਂ ਨੂੰ ਲਿਆਏ।

ਇਕ 2016 ਦੇ ਅਧਿਐਨ ਵਿਚ ਪਾਇਆ ਗਿਆ ਕਿ ਕਰੂਜ਼ ਨੇ ਕੈਨੇਡਾ ਦੀ ਅਰਥਵਿਵਸਥਾ ਵਿਚ 3 ਬਿਲੀਅਨ ਤੋਂ ਵਧੇਰੇ ਡਾਲਰ (2.1 ਬਿਲੀਅਨ ਡਾਲਰ) ਦਾ ਯੋਗਦਾਨ ਦਿੱਤਾ, ਜਿਸ ਵਿਚ ਕਰੂਜ਼ ਲਾਈਨਾਂ ਤੇ ਉਨ੍ਹਾਂ ਦੇ ਯਾਤਰੀਆਂ ਵਲੋਂ ਨਿਰਪੱਖ ਖਰਤ ਵਿਚ ਤਕਰੀਬਨ 1.4 ਬਿਲੀਅਨ ਕੈਨੇਡੀਅਨ ਡਾਲਰ (1.01 ਬਿਲੀਅਨ ਅਮਰੀਕੀ ਡਾਲਰ) ਸ਼ਾਮਲ ਹਨ।