Home / ਹੋਰ ਜਾਣਕਾਰੀ / 28 ਸਾਲਾਂ ਨੌਜਵਾਨ ਮੁੰਡਾ 5 ਸਾਲ ਬਾਅਦ ਪਰਤਿਆ ਸੀ ਕੈਨੇਡਾ ਤੋਂ, ਚੁੱਕ ਲਿਆ ਖੌਫਨਾਕ ਕਦਮ

28 ਸਾਲਾਂ ਨੌਜਵਾਨ ਮੁੰਡਾ 5 ਸਾਲ ਬਾਅਦ ਪਰਤਿਆ ਸੀ ਕੈਨੇਡਾ ਤੋਂ, ਚੁੱਕ ਲਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ;

ਮਾਪਿਆਂ ਵੱਲੋਂ ਜਿਥੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਉਹਨਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਜਿਸ ਵਾਸਤੇ ਹਰ ਇੱਕ ਮਾਂ-ਬਾਪ ਵੱਲੋਂ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਉਥੇ ਹੀ ਬੱਚੇ ਵੱਲੋਂ ਜਿਥੇ ਵਿਦੇਸ਼ਾਂ ਵਿੱਚ ਜਾ ਕੇ ਉੱਚ ਵਿਦਿਆ ਹਾਸਲ ਕੀਤੀ ਜਾਂਦੀ ਹੈ ਅਤੇ ਨਾਲ ਨਾਲ ਬਹੁਤ ਸਾਰੀਆਂ ਨੌਕਰੀਆਂ ਵੀ ਕੀਤੀਆਂ ਜਾਂਦੀਆਂ ਹਨ। ਆਪਣੀ ਹਿੰਮਤ ਅਤੇ ਮਿਹਨਤ ਸਦਕਾ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਜਿਥੇ ਇਹ ਬੱਚੇ ਜ਼ਿੰਦਗੀ ਵਿਚ ਅੱਗੇ ਵਧੇ ਹਨ। ਉਥੇ ਹੀ ਵੱਖ ਵੱਖ ਖੇਤਰਾਂ ਵਿਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਪਰ ਇਨ੍ਹਾਂ ਪਾਰਟੀਆਂ ਨਾਲ ਵਾਪਰਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਸ ਵਿੱਚ ਕਈ ਨੌਜਵਾਨ ਦੀ ਮੌਤ ਵੀ ਹੋ ਜਾਂਦੀ ਹੈ।
ਪਰ ਕਈ ਕਾਰਨਾ ਦੇ ਚਲਦਿਆਂ ਹੋਇਆਂ ਕੁਝ ਨੌਜਵਾਨਾਂ ਵੱਲੋਂ ਵੀ ਅਜਿਹੇ ਗਲਤ ਕਦਮ ਚੁਕ ਲਏ ਜਾਂਦੇ ਹਨ ਜਿੱਥੇ ਉਨ੍ਹਾਂ ਵੱਲੋਂ ਆਪਣੀ ਜ਼ਿੰਦਗੀ ਨੂੰ ਸਮਾਪਤ ਕ
ਰ ਲਿਆ ਜਾਂਦਾ ਹੈ। ਹੁਣ 28 ਸਾਲਾ ਨੌਜਵਾਨ ਮੁੰਡਾ ਪੰਜ ਸਾਲ ਬਾਅਦ ਕੈਨੇਡਾ ਤੋਂ ਪਰਤਿਆ ਸੀ ਜਿਸ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਾਣੀਪਤ ਜਿਲੇ ਦੇ ਥਰਮਲ ਪਲਾਂਟ ਕਾਲੋਨੀ ਵਿਚ ਇਕ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜੋ ਕਿ ਪੰਜ ਸਾਲ ਬਾਅਦ ਕੈਨੇਡਾ ਤੋਂ ਆਪਣੇ ਘਰ ਵਾਪਸ ਪਰਤਿਆ ਸੀ।

28 ਸਾਲਾ ਮ੍ਰਿਤਕ ਨੌਜਵਾਨ ਪ੍ਰਕਾਸ਼ ਜਿੱਥੇ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਸ਼ਿਵ ਕੁਮਾਰ ਪਾਨੀਪਤ ਵਿਚ ਜਿੱਥੇ ਥਰਮਲ ਪਲਾਂਟ ਸਟੇਸ਼ਨ ਤੋਂ 2020 ਵਿੱਚ ਸੇਵਾ ਮੁਕਤ ਹੋ ਗਏ ਹਨ ਅਤੇ ਦਿੱਲੀ ਚਲੇ ਗਏ। ਉੱਥੇ ਹੀ ਇਹ ਨੌਜਵਾਨ ਹੁਣ ਆਪਣੇ ਮਾਮਾ ਜੀ ਦੇ ਘਰ ਆਇਆ ਹੋਇਆ ਸੀ। ਜਿਸ ਦਾ ਰਿਸ਼ਤਾ ਤੈਅ ਹੋ ਚੁੱਕਾ ਸੀ ਅਤੇ ਇੱਕ ਮਹੀਨੇ ਬਾਅਦ ਇਸ ਨੌਜਵਾਨ ਦਾ ਵਿਆਹ ਹੋਣਾ ਸੀ ਅਤੇ ਚਾਰ ਦਿਨ ਪਹਿਲਾਂ ਜਿਥੇ ਆਪਣੇ ਮਾਮਾ ਜੀ ਦੇ ਘਰ ਆਇਆ ਅਤੇ ਇਕ ਪਲਾਟ ਲੈਣ ਵਾਲਾ ਸੀ।

ਉਥੇ ਹੀ ਇਕ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਤੋਂ ਪਰਤਣ ਤੋਂ ਬਾਅਦ ਇਹ ਨੌਜਵਾਨ ਗੁੰਮਸੁਮ ਰਹਿ ਰਿਹਾ ਸੀ।