Home / ਹੋਰ ਜਾਣਕਾਰੀ / 24 ਹਜਾਰ ਕਿਲੋਮੀਟਰ ਦੀ ਰਫਤਾਰ ਨਾਲ ਅੱਜ ਧਰਤੀ ਵਲ੍ਹ ਆ ਰਹੀ ਇਹ ਚੀਜ

24 ਹਜਾਰ ਕਿਲੋਮੀਟਰ ਦੀ ਰਫਤਾਰ ਨਾਲ ਅੱਜ ਧਰਤੀ ਵਲ੍ਹ ਆ ਰਹੀ ਇਹ ਚੀਜ

ਅੱਜ ਧਰਤੀ ਵਲ੍ਹ ਆ ਰਹੀ ਇਹ ਚੀਜ

ਧਰਤੀ ਉਪਰਲੇ ਜੀਵਨ ਉੱਤੇ ਕੋਈ ਨਾ ਕੋਈ ਵੱਡਾ ਖ- ਤ- ਰਾ ਮੰਡਰਾਉਂਦਾ ਹੀ ਰਹਿੰਦਾ ਹੈ। ਹੁਣ ਇਕ ਬਾਹਰਲੀ ਦੁਨੀਆਂ ਤੋਂ ਬੜੀ ਤੇਜ਼ੀ ਦੇ ਨਾਲ 2020 ਆਰ.ਕੇ.2 ਨਾਮ ਦੇ ਰੂਪ ਵਿੱਚ ਇਕ ਵੱਡਾ ਖ਼ -ਤ- ਰਾ ਸਾਡੀ ਦੁਨੀਆ ਵੱਲ ਆ ਰਿਹਾ ਹੈ। ਕੀ ਹੈ ਇਹ ਆਰ.ਕੇ.2 ਆਓ ਤੁਹਾਨੂੰ ਦੱਸਦੇ ਹਾਂ। ਦਰਅਸਲ ਅਮਰੀਕੀ ਸਪੇਸ ਏਜੰਸੀ ਨਾਸਾ ਨੇ ਦੱਸਿਆ ਹੈ ਕਿ ਇੱਕ ਐਸਟ੍ਰਾਇਡ ਬੜੀ ਤੇਜ਼ੀ ਨਾਲ ਧਰਤੀ ਵੱਲ ਨੂੰ ਆ ਰਿਹਾ ਹੈ

ਜਿਸ ਦਾ ਨਾਮ ਹੈ ਆਰ.ਕੇ.2। ਵਿਗਿਆਨੀਆਂ ਦੀ ਮੰਨੀਏ ਤਾਂ ਐਸਟ੍ਰਾਇਡ 7 ਅਕਤੂਬਰ ਤੱਕ ਧਰਤੀ ਦੇ ਘੇਰੇ ਵਿੱਚ ਦਾਖਲ ਹੋ ਜਾਵੇਗਾ। ਇਸ ਦੇ ਨਾਲ ਹੀ ਨਾਸਾ ਨੇ ਦੱਸਿਆ ਕਿ ਪ੍ਰਿਥਵੀ ਵਾਸੀਆਂ ਨੂੰ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਕਿਉਕਿ ਇਹ ਧਰਤੀ ਦੇ ਨਾਲ ਨਹੀ ਟਕਰਾਏਗਾ। ਪਰ ਫਿਰ ਵੀ ਸੁਰੱਖਿਆ ਵਜੋ ਇਸ ਐਸਟ੍ਰਾਇਡ ਦੀ ਚਾਲ ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਨੂੰ ਪਹਿਲੀ ਵਾਰੀ ਵਿਗਿਆਨੀਆਂ ਵੱਲੋਂ ਸਤੰਬਰ ਮਹੀਨੇ ਵਿੱਚ ਦੇਖਿਆ ਗਿਆ ਸੀ। ਜੇਕਰ ਅੰਕੜਿਆਂ ਤੇ ਧਿਆਨ ਮਾਰਿਆ ਜਾਵੇ ਇਸ ਐਸਟ੍ਰਾਇਡ 2020 ਆਰ.ਕੇ.2 ਦੀ ਸਪੀਡ 24,046 ਕਿਲੋਮੀਟਰ ਪ੍ਰਤੀ ਘੰਟਾ ਹੈ

ਅਤੇ ਇਹ ਇੰਨੀ ਹੀ ਰਫਤਾਰ ਦੇ ਨਾਲ ਧਰਤੀ ਵੱਲ ਆ ਰਿਹਾ ਹੈ। ਇਸ ਐਸਟ੍ਰਾਇਡ ਦਾ ਵਿਆਸ 36 ਤੋਂ 81 ਮੀਟਰ ਤੱਕ ਹੋ ਸਕਦਾ ਹੈ ਜਿਸ ਦੀ ਚੌੜਾਈ 118 ਤੋਂ 265 ਫੁੱਟ ਤੱਕ ਹੋ ਸਕਦੀ ਹੈ। ਦੇਖਣ ਦੇ ਵਿਚ ਇਸ ਦਾ ਆਕਾਰ ਬੋਇੰਗ 737 ਯਾਤਰੀ ਜਹਾਜ਼ ਤੋਂ ਵੀ ਵੱਡਾ ਦੱਸਿਆ ਜਾਂਦਾ ਹੈ। ਇਹ ਐਸਟ੍ਰਾਇਡ ਜਦੋਂ ਧਰਤੀ ਦੇ ਘੇਰੇ ਵਿੱਚੋਂ ਲੰਘੇਗਾ ਤਾਂ ਇਸ ਨੂੰ ਦੇਖਿਆ ਨਹੀਂ ਜਾ ਸਕਦਾ।

ਨਾਸਾ ਦੇ ਵਿਗਿਆਨੀਆਂ ਅਨੁਸਾਰ ਇਹ ਐਸਟ੍ਰਾਇਡ ਦੁਪਹਿਰ ਦੇ 1:12 ਅਤੇ ਬ੍ਰਿਟੇਨ ਦੇ ਸਮੇਂ ਅਨੁਸਾਰ ਸ਼ਾਮ 6:12 ‘ਤੇ ਧਰਤੀ ਦੇ ਬੇਹੱਦ ਨਜ਼ਦੀਕ ਹੋਵੇਗਾ। ਨਾਸਾ ਦੀ ਮੰਨੀਏ ਤੇ ਇਹ ਐਸਟ੍ਰਾਇਡ ਧਰਤੀ ਤੋਂ ਤਕਰੀਬਨ 2,378,482 ਮੀਲ ਦੀ ਦੂਰੀ ਤੋਂ ਹੀ ਨਿਕਲ ਜਾਵੇਗਾ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਕੋਈ ਐਸਟ੍ਰਾਇਡ ਧਰਤੀ ਦੇ ਘੇਰੇ ਅੰਦਰ ਦਾਖਲ ਹੋ ਕੇ ਦੂਰੋਂ ਹੀ ਲੰਘ ਜਾਵੇਗਾ। ਇਸ ਤੋਂ ਪਹਿਲਾਂ ਵੀ ਇਹ ਘਟਨਾ ਕਈ ਵਾਰ ਹੋ ਚੁੱਕੀ ਹੈ।