Home / ਹੋਰ ਜਾਣਕਾਰੀ / 17 ਸਾਲ ਪਹਿਲਾਂ ਚੋਰੀ ਹੋਇਆ ਬਟੂਆ ਇਸ ਤਰਾਂ ਵਾਪਿਸ ਮਿਲਿਆ ਹੁਣ – ਸਾਰੀ ਦੁਨੀਆਂ ਤੇ ਹੋ ਗਈ ਚਰਚਾ

17 ਸਾਲ ਪਹਿਲਾਂ ਚੋਰੀ ਹੋਇਆ ਬਟੂਆ ਇਸ ਤਰਾਂ ਵਾਪਿਸ ਮਿਲਿਆ ਹੁਣ – ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਵਿਚ ਇਮਾਨਦਾਰੀ ਇੱਕ ਅਜਿਹੀ ਸ਼ੈਅ ਬਣ ਚੁੱਕੀ ਹੈ ਜੋ ਸੁਣਨ ਵਿਚ ਭਾਵੇਂ ਘੱਟ ਮਿਲਦੀ ਹੈ ਪਰ ਬਹੁਤ ਸਾਰੇ ਇਮਾਨਦਾਰ ਲੋਕ ਅੱਜ ਵੀ ਮੌਜੂਦ ਹੈ। ਆਏ ਦਿਨ ਕਿਤੇ ਨਾ ਕਿਤੇ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਜਾਂ ਅਜਿਹੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਜੋ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ। ਇਸੇ ਤਰ੍ਹਾਂ ਭਾਵੇਂ ਕਿ ਇਹ ਧਾਰਨਾ ਬਣੀ ਹੋਈ ਹੈ ਕਿ ਵਿਦੇਸ਼ਾਂ ਵਿੱਚੋਂ ਜ਼ਿਆਦਾਤਰ ਲੋਕ ਇਮਾਨਦਾਰੀ ਦਿਖਾਉਂਦੇ ਨਜ਼ਰ ਆਉਂਦੇ ਹਨ। ਪਰ ਇਸ ਨੂੰ ਸੱਚ ਸਾਬਿਤ ਕਰਦੀ ਵਿਦੇਸ਼ ਦੀ ਧਰਤੀ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਦਰਅਸਲ ਇਹ ਤਾਜ਼ਾ ਮਾਮਲਾ ਸਕਾਟਲੈਂਡ ਤੋਂ ਸਾਹਮਣੇ ਆ ਰਿਹਾ ਹੈ। ਜਿਥੇ ਇਕ ਵਿਅਕਤੀ ਦਾ ਤਕਰੀਬਨ 17 ਸਾਲ ਪਹਿਲਾਂ ਬਟੂਆ ਖੋ ਗਿਆ ਸੀ ਜੋ ਉਸ ਨੂੰ ਹੁਣ ਮਿਲਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 2004 ਵਿੱਚ ਰਿਆਨ ਸੀਮੌਰ ਨਾਮ ਦੇ ਵਿਅਕਤੀ ਦਾ 17 ਸਾਲ ਪਹਿਲਾਂ ਉਸ ਸਮੇਂ ਬਟੂਆ ਖੋ ਗਿਆ ਸੀ ਜਦੋਂ ਉਹ ਆਪਣੇ ਦੋਸਤ ਨੂੰ ਨਾਲ ਇਕ ਪੱਬ ਵਿਚ ਗਿਆ ਸੀ। ਜਿੱਥੇ ਉਹ ਟਾਇਲਟ ਵਿੱਚ ਆਪਣਾ ਬਟੂਆ ਛੱਡ ਕੇ ਭੁੱਲ ਗਿਆ। ਪਰ ਕੁਝ ਸਮੇਂ ਬਾਅਦ ਜਦੋਂ ਉਹ ਯਾਦ ਆਉਣ ਤੇ ਉਸ ਥਾਂ ਤੇ ਗਿਆ ਤਾਂ ਉਸ ਨੂੰ ਉਥੇ ਬਟੂਆ ਨਾ ਮਿਲਿਆ।

ਚੋਰੀ ਹੋ ਗਿਆ ਸੀ। ਇਸ ਵਿਅਕਤੀ ਨੇ ਦੱਸਿਆ ਕਿ ਉਸ ਸਮੇਂ ਉਸ ਦੇ ਬਟੂਏ ਵਿਚ ਤਕਰੀਬਨ 60 ਪਾਊਂਡ ਅਤੇ ਉਸ ਦੇ ਕਾਰਡ ਸੀ। ਉਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਸਮੇ ਚੋਰ ਨੇ ਪੈਸੇ ਕੱਢਕੇ ਬਟੂਆ ਝਾੜੀਆਂ ਵਿਚ ਸੁੱਟ ਦਿੱਤਾ ਸੀ। ਪਰ ਹੁਣ 17 ਸਾਲ ਬਾਅਦ ਉਨ੍ਹਾਂ ਝਾੜ੍ਹੀਆਂ ਵਿਚੋਂ ਬਿਲਕੁਲ ਹੇਠਾਂ ਪਿਆ ਇਹ ਬਟੂਆ ਮਿਲਿਆ ਹੈ। ਉਸਦਾ ਕਹਿਣਾ ਹੈ ਕਿ ਬਟੂਆ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਉਸ ਨੇ ਦੱਸਿਆ ਕਿ ਹੁਣ ਉਸ ਨੂੰ 17 ਸਾਲ ਦੇ ਲੰਮੇ ਅਰਸੇ ਤੋਂ ਬਾਅਦ ਆਪਣੇ ਕਾਂਡ ਅਤੇ ਪਰਿਵਾਰਾਂ ਦੇ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਸੀਮੌਰ ਮੈਂ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਵਿਅਕਤੀ ਨੂੰ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ। ਕਿਉਂਕਿ ਜੋ ਵਿਅਕਤੀ ਦੇ ਹੱਕ ਜਾਂ ਮਿਹਨਤ ਦਾ ਹੁੰਦਾ ਹੈ ਉਹ ਉਸ ਨੂੰ ਮਿਲਦਾ ਜ਼ਰੂਰ ਹੈ ਭਾਵੇਂ ਦੇਰ ਨਾਲ ਮਿਲੇ।