Home / ਹੋਰ ਜਾਣਕਾਰੀ / 17 ਸਾਲਾਂ ਦੀ ਜਵਾਨ ਕੁੜੀ ਦੇ ਢਿੱਡ ਚੋਂ ਡਾਕਟਰਾਂ ਨੇ ਜੋ ਕੱਢਿਆ ਉਡੇ ਸਭ ਦੇ ਹੋਸ਼

17 ਸਾਲਾਂ ਦੀ ਜਵਾਨ ਕੁੜੀ ਦੇ ਢਿੱਡ ਚੋਂ ਡਾਕਟਰਾਂ ਨੇ ਜੋ ਕੱਢਿਆ ਉਡੇ ਸਭ ਦੇ ਹੋਸ਼

ਜਵਾਨ ਕੁੜੀ ਦੇ ਢਿੱਡ ਚੋਂ ਡਾਕਟਰਾਂ ਨੇ ਜੋ ਕੱਢਿਆ

ਇਸ ਦੁਨੀਆਂ ਵਿਚ ਅਜੀਬੋ ਗਰੀਬ ਮਾਮਲੇ ਦੇਖਣ ਨੂੰ ਮਿਲਦੇ ਰਹਿੰਦੇ ਹਨ ਜਿਹਨਾਂ ਤੇ ਕਈਵਾਰ ਜਕੀਨ ਨਹੀਂ ਆਉਂਦਾ ਕੇ ਅਜਿਹਾ ਵੀ ਹੋ ਸਕਦਾ ਹੈ। ਅਜਿਹੀ ਹੀ ਇੱਕ ਵੱਡੀ ਅਜੀਬ ਖਬਰ ਇੰਡੀਆ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਹੈਰਾਨ ਹੋ ਗਏ ਹਨ। ਇਥੋਂ ਤਕ ਡਾਕਟਰ ਵੀ ਕਹਿ ਰਹੇ ਹਨ ਕੇ ਅਜਿਹਾ ਓਹਨਾ ਨੇ ਆਪਣੀ ਜਿੰਦਗੀ ਵਿਚ ਕਦੇ ਨਹੀਂ ਦੇਖਿਆ।

ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਤੋਂ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 17 ਸਾਲਾ ਕੁੜੀ ਦੇ ਢਿੱਡ ਚ ਦਰਦ ਹੋ ਰਿਹਾ ਸੀ ਅਤੇ ਫਿਰ ਉਸ ਦਾ ਆਪਰੇਸ਼ਨ ਕਰ 7 ਕਿੱਲੋ ਦਾ ਵਾਲ ਦਾ ਗੋਲਾ ਕੱਢਿਆ ਗਿਆ। ਸਰਜਨ ਡਾਕਟਰ ਜੀ.ਐੱਨ. ਸਾਹੂ ਦਾ ਕਹਿਣਾ ਹੈ ਕਿ ਸਫਲਤਾਪੂਰਵਕ ਵਾਲ ਦੇ ਗੋਲੇ ਨੂੰ ਕੱਢ ਦਿੱਤਾ ਗਿਆ ਹੈ। ਇਹ ਇੱਕ ਬਹੁਤ ਹੀ ਮੁਸ਼ਕਲ ਆਪਰੇਸ਼ਨ ਸੀ ਕਿਉਂਕਿ ਬਾਲ ਦੇ ਗੋਲੇ ਨੇ ਢਿੱਡ ਦੇ ਪੂਰੇ ਖੇਤਰ ‘ਚ ਕਬਜਾ ਕਰ ਰੱਖਿਆ ਸੀ।

ਡਾਕਟਰ ਸਾਹੂ ਮੁਤਾਬਕ, ਢਿੱਡ ਤੋਂ ਵਾਲ ਦਾ ਗੋਲਾ ਮਿਲਣ ਦੀ ਕਹਾਣੀ ਵੀ ਅਜੀਬ ਹੈ। ਉਨ੍ਹਾਂ ਨੇ ਦੱਸਿਆ ਕਿ 17 ਸਾਲ ਦੀ ਸਵੀਟੀ ਕੁਮਾਰੀ ਨੂੰ ਬਚਪਨ ‘ਚ ਵਾਲ ਖਾਣ ਦੀ ਆਦਤ ਪੈ ਗਈ ਸੀ। ਅਕਸਰ ਆਪਣੇ ਵਾਲ ਨੂੰ ਝਾੜਣ ਤੋਂ ਬਾਅਦ ਉਹ ਉਸ ਨੂੰ ਖਾ ਲੈਂਦੀ ਸੀ। ਬੀਤੇ ਪੰਜ ਸਾਲ ਤੋਂ ਉਸ ਨੂੰ ਇਹ ਬੁਰੀ ਆਦਤ ਛੱਡ ਦਿੱਤੀ ਸੀ ਪਰ ਢਿੱਡ ‘ਚ ਗਿਆ ਬਾਲ ਇੱਕ ਸਥਾਨ ਉੱਤੇ ਇਕੱਠੇ ਹੋ ਗਿਆ ਸੀ। ਹੌਲੀ-ਹੌਲੀ ਉਹ ਇੱਕ ਗੋਲਾ ਬਣ ਗਿਆ ਅਤੇ ਪੂਰੇ ਢਿੱਡ ‘ਚ ਆਪਣਾ ਕਬਜ਼ਾ ਜਮਾਂ ਲਿਆ ਸੀ।

ਆਪਰੇਸ਼ਨ ਬੋਕਾਰੋ ਦੇ ਇੱਕ ਨਿੱਜੀ ਹਸਪਤਾਲ ‘ਚ ਹੋਇਆ। ਸਰਜਨ ਡਾਕਟਰ ਜੀ.ਐੱਨ. ਸਾਹੂ ਨੇ ਕਿਹਾ ਕਿ ਵਾਲ ਦਾ ਗੋਲਾ ਕੱਢਣ ‘ਚ 6 ਘੰਟੇ ਲੱਗੇ। ਨਾਲ ਹੀ ਡਾਕਟਰ ਸਾਹੂ ਨੇ ਦੱਸਿਆ ਕਿ ਆਪਣੇ 40 ਸਾਲ ਦੇ ਕਰੀਅਰ ‘ਚ ਇੰਨੀ ਜ਼ਿਆਦਾ ਮਾਤਰਾ ‘ਚ ਢਿੱਡ ‘ਚ ਵਾਲ ਦਾ ਜਮਾਂ ਹੋਣ ਵਾਲਾ ਕੇਸ ਪਹਿਲੀ ਵਾਰ ਦੇਖਿਆ ਹੈ।

ਜਾਣਕਾਰੀ ਮੁਤਾਬਕ, ਤਿੰਨ ਦਿਨ ਪਹਿਲਾਂ ਕੁੜੀ ਬੀ.ਜੀ.ਐੱਚ. ਦੇ ਰਿਟਾਇਰਡ ਸਰਜਨ ਡਾ. ਜੀ.ਐੱਨ. ਸਾਹੂ ਨੂੰ ਮਿਲੀ। ਡਾਕਟਰ ਸਾਹੂ ਨੇ ਦੇਖਣ ਤੋਂ ਬਾਅਦ ਉਸਦਾ ਅਲਟਰਾਸਾਉਂਡ ਕਰਾਇਆ। ਇਸ ‘ਚ ਉਸਦੇ ਢਿੱਡ ‘ਚ ਟਿਊਮਰ ਦਾ ਸ਼ੱਕ ਹੋਇਆ। ਸੋਮਵਾਰ ਨੂੰ ਕੁੜੀ ਦਾ ਆਪਰੇਸ਼ਨ ਇੱਕ ਨਿੱਜੀ ਹਸਪਤਾਲ ‘ਚ ਕੀਤਾ ਗਿਆ। ਇਸ ‘ਚ ਆਪਰੇਸ਼ਨ ਦੌਰਾਨ ਉਸ ਦੇ ਢਿੱਡ ਤੋਂ ਵਾਲ ਦਾ ਗੋਲਾ ਮਿਲਿਆ। ਉਸ ਦਾ ਭਾਰ ਲੱਗਭੱਗ 7 ਕਿੱਲੋਗ੍ਰਾਮ ਦੱਸਿਆ ਜਾ ਰਿਹਾ ਹੈ। ਡਾਕਟਰ ਬੀ.ਐੱਨ. ਸਾਹੂ ਮੁਤਾਬਕ, ਹੁਣ ਕੁੜੀ ਬਿਲਕੁੱਲ ਤੰਦਰੁਸਤ ਹੈ। ਦੋ ਤੋਂ ਤਿੰਨ ਦਿਨ ‘ਚ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |