Home / ਤਾਜਾ ਜਾਣਕਾਰੀ / 150 ਯਾਤਰੀਆਂ ਨੂੰ ਲੈ ਕੇ ਉਡੇ ਜਹਾਜ ਨਾਲ ਦੇਖੋ ਕੀ ਹੋਇਆ – ਤਾਜਾ ਵੱਡੀ ਖਬਰ

150 ਯਾਤਰੀਆਂ ਨੂੰ ਲੈ ਕੇ ਉਡੇ ਜਹਾਜ ਨਾਲ ਦੇਖੋ ਕੀ ਹੋਇਆ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਉਡਦੇ ਜਹਾਜ ਦੇ ਬਾਰੇ ਵਿਚ ਆ ਰਹੀ ਹੈ। ਇਹ ਜਹਾਜ ਸਵਾਰੀਆਂ ਨਾਲ ਭਰਿਆ ਹੋਇਆ ਸੀ। ਈਰਾਨ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਇਕ ਯਾਤਰੀ ਜਹਾਜ਼ ਦਾ ਅਮਰੀਕੀ ਜੰਗੀ ਜਹਾਜ਼ ਐੱਫ-15 ਨੇ ਪਿੱਛਾ ਕੀਤਾ। ਕਿਸੇ ਟਕਰਾਅ ਤੋਂ ਬਚਣ ਲਈ ਜਹਾਜ਼ ਦੀ ਅਚਾਨਕ ਉੱਚਾਈ ਬਦਲਣ ਨਾਲ ਬਹੁਤ ਸਾਰੇ ਯਾਤਰੀ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਉਸ ਸਮੇਂ ਹੋਈ ਜਦੋਂ ਈਰਾਨੀ ਨਿੱਜੀ ਜਹਾਜ਼ਰਾਨੀ ਕੰਪਨੀ ਮਹਾਨ ਏਅਰ ਦਾ ਜਹਾਜ਼ ਤਹਿਰਾਨ ਤੋਂ ਬੇਰੂਤ ਜਾ ਰਿਹਾ ਸੀ। ਜਹਾਜ਼ ‘ਚ 150 ਤੋਂ ਜ਼ਿਆਦਾ ਲੋਕ ਸਵਾਰ ਸਨ।

ਅਮਰੀਕੀ ਸੈਂਟਰਲ ਕਮਾਨ ਨੇ ਕਿਹਾ ਕਿ ਸੀਰੀਆ ਵਿਚ ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਅੱਡਿਆਂ ਦੀ ਸੁਰੱਖਿਆ ਨਿਸ਼ਚਿਤ ਕਰਨ ਲਈ ਕੌਮਾਂਤਰੀ ਮਾਨਕਾਂ ਤਹਿਤ ਅਜਿਹਾ ਕੀਤਾ ਗਿਆ। ਜੰਗੀ ਜਹਾਜ਼ ਐੱਫ-15 ਈਰਾਨੀ ਯਾਤਰੀ ਜਹਾਜ਼ ਤੋਂ ਇਕ ਹਜ਼ਾਰ ਮੀਟਰ ਦੀ ਸੁਰੱਖਿਅਤ ਦੂਰੀ ‘ਤੇ ਸੀ।ਈਰਾਨੀ ਮੀਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ ਜੈੱਟ ਨੇ ਈਰਾਨੀ ਜਹਾਜ਼ ਨੂੰ ਪਰੇਸ਼ਾਨ ਕੀਤਾ।

ਹਾਲਾਂਕਿ ਯਾਤਰੀ ਜਹਾਜ਼ ਲਿਬਨਾਨ ਦੀ ਰਾਜਧਾਨੀ ਬੇਰੂਤ ਵਿਚ ਸੁਰੱਖਿਅਤ ਉਤਰ ਗਿਆ। ਉਧਰ, ਈਰਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਘਟਨਾ ‘ਤੇ ਸਵਿਟਜ਼ਰਲੈਂਡ ਦੇ ਦੂਤਘਰ ਰਾਹੀਂ ਇਤਰਾਜ਼ ਦਰਜ ਕਰਵਾਇਆ ਜਾਵੇਗਾ। ਈਰਾਨ ‘ਚ ਇਹ ਦੂਤਘਰ ਅਮਰੀਕੀ ਹਿੱਤਾਂ ਦੀ ਅਗਵਾਈ ਕਰਦਾ ਹੈ। ਮੰਤਰਾਲੇ ਨੇ ਕਿਹਾ ਕਿ ਜੇਕਰ ਇਸ ਜਹਾਜ਼ ਨੂੰ ਵਾਪਸੀ ਵਿਚ ਕੋਈ ਦਿੱਕਤ ਹੋਈ ਤਾਂ ਉਸ ਲਈ ਅਮਰੀਕਾ ਜ਼ਿੰਮੇਵਾਰ ਹੋਵੇਗਾ। ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਦੇ ਪਾਇਲਟ ਨੇ ਅਮਰੀਕੀ ਜੰਗੀ ਜਹਾਜ਼ ਨਾਲ ਟਕਰਾਉਣ ਤੋਂ ਬਚਣ ਲਈ ਉੱਚਾਈ ਵਿਚ ਅਚਾਨਕ ਬਦਲਾਅ ਕੀਤਾ ਸੀ ਜਿਸ ਨਾਲ ਕਈ ਯਾਤਰੀ ਜ਼ਖ਼ਮੀ ਹੋ ਗਏ।

ਦੱਸਣਯੋਗ ਹੈ ਕਿ ਈਰਾਨ ਅਤੇ ਅਮਰੀਕਾ ਵਿਚ ਉਸ ਸਮੇਂ ਤੋਂ ਤਣਾਅ ਚੱਲ ਰਿਹਾ ਹੈ ਜਦੋਂ ਸਾਲ 2018 ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਹਿਰਾਨ ਨਾਲ ਹੋਏ ਪਰਮਾਣੂ ਸਮਝੌਤੇ ਤੋਂ ਵਾਸ਼ਿੰਗਟਨ ਦੇ ਵੱਖ ਹੋਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਸ ‘ਤੇ ਕਈ ਸਖ਼ਤ ਪਾਬੰਦੀਆਂ ਵੀ ਲਗਾ ਦਿੱਤੀਆਂ ਸਨ।