Home / ਹੋਰ ਜਾਣਕਾਰੀ / 105 ਸਾਲ ਦੀ ਪੜਦਾਦੀ ਨੇ ਦੌੜ ਲਗਾ ਬਣਾਇਆ ਨਵਾਂ ਰਿਕਾਰਡ,ਪੂਰੇ ਪਿੰਡ ਦਾ ਨਾਮ ਕੀਤਾ ਰੋਸ਼ਨ

105 ਸਾਲ ਦੀ ਪੜਦਾਦੀ ਨੇ ਦੌੜ ਲਗਾ ਬਣਾਇਆ ਨਵਾਂ ਰਿਕਾਰਡ,ਪੂਰੇ ਪਿੰਡ ਦਾ ਨਾਮ ਕੀਤਾ ਰੋਸ਼ਨ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਕਿ ਜੇਕਰ ਕਿਸੇ ਕੰਮ ਨੂੰ ਕਰਨ ਦਾ ਜਨੂੰਨ ਅਤੇ ਜਜ਼ਬਾ ਹੋਵੇ ਤਾਂ ਉਹ ਕੰਮ ਮਿਹਨਤ ਸਦਕਾ ਖ਼ੁਦ ਹੀ ਸਿਰੇ ਚੜ੍ਹ ਜਾਂਦਾ ਹੈ । ਉਮਰ ਚਾਹੇ ਕੋਈ ਵੀ ਹੋਵੇ ਬੁਲੰਦੀ ਹਾਸਲ ਕਰਨ ਵਿੱਚ ਕਦੇ ਵੀ ਰੁਕਾਵਟ ਨਹੀਂ ਬਣਦੀ । ਅਜਿਹੀ ਹੀ ਇਕ ਅਨੋਖੀ ਮਿਸਾਲ ਕੀਤੀ ਕਾਇਮ ਕੀਤੀ ਹੈ 105 ਸਾਲ ਦੀ ਪੜਦਾਦੀ ਨੇ , ਜਿਥੇ ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਕਾਦਮਾ ਦੀ ਰਾਮ ਬਾਈ ਨੇ 105 ਸਾਲ ਦੀ ਉਮਰ ਵਿਚ ਦੌੜ ਦਾ ਨਵਾਂ ਰਿਕਾਰਡ ਬਣਾ ਦਿੱਤਾ। ਇਸ ਉਮਰ ਵਿਚ ਇਹ ਪੜਦਾਦੀ ਇੰਨੀ ਤੇਜ਼ ਦੌੜੀ ਕਿ 100 ਮੀਟਰ ਦੀ ਰੇਸ 45.40 ਸੈਕੰਡ ਵਿਚ ਪੂਰੀ ਕਰ ਲਈ। ਦਰਅਸਲ ਬੰਗਲੌਰ ਵਿਚ ਬੀਤੇ ਹਫਤੇ ਰਾਸ਼ਟਰੀ ਓਪਨ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਇਸ ਅੌਰਤ ਨੇ ਇਹ ਅਨੌਖੀ ਮਿਸਾਲ ਕਾਇਮ ਕੀਤੀ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਮਾਨ ਕੌਰ ਦੇ ਨਾਂ ਸੀ ਜਿਨ੍ਹਾਂ ਨੇ 74 ਸੈਕੰਡ ਵਿਚ ਰੇਸ ਪੂਰੀ ਕੀਤੀ ਸੀ। ਇਸ ਵੱਡੀ ਉਪਲੱਬਧੀ ਤੋਂ ਬਾਅਦ ਹੁਣ ਪਿੰਡ ਕਾਦਮਾ ਵਿਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵਿਚ ਇਸ ਉਮਰ ਵਿਚ ਖੇਡਣ ਵਾਲੀ ਰਾਮ ਬਾਈ ਹੀ ਇਕੱਲੀ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਕਈ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੋਲਡ ਮੈਡਲ ਜਿੱਤ ਕੇ ਆਪਣੇ ਨਾਮ ਕਰਵਾਇਆ ਜਾ ਚੁੱਕਿਆ ਹੈ । ਇਸ ਬਜ਼ੁਰਗ ਔਰਤ ਨੇ ਇੱਕ ਸੌ ਪੰਜ ਸਾਲ ਦੀ ਉਮਰ ਵਿੱਚ ਇਹ ਰਿਕਾਰਡ ਦੌੜਦੇ ਵਿਚ ਕਾਇਮ ਕੀਤਾ ਹੈ ।

ਉਸ ਦੇ ਚਲਦੇ ਉਸਨੇ ਪੂਰੀ ਦੁਨੀਆ ਭਰ ਦੇ ਵਿੱਚ ਆਪਣਾ ਤੇ ਆਪਣੇ ਪਰਿਵਾਰ ਸਮੇਤ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ । ਇਸ ਤੋਂ ਪਹਿਲਾਂ ਨਵੰਬਰ 2021 ਵਿਚ ਹੋਏ ਮੁਕਾਬਲੇ ਵਿਚ ਉਨ੍ਹਾਂ ਨੇ 4 ਗੋਲਡ ਮੈਡਲ ਜਿੱਤੇ ਸਨ।

ਰਾਮ ਬਾਈ ਪਿੰਡ ਦੀ ਸਭ ਤੋਂ ਬਜ਼ੁਰਗ ਮਹਿਲਾ ਹੈ ਤੇ ਸਾਰੇ ਉਨ੍ਹਾਂ ਨੂੰ ‘ਉੜਨਪਰੀ’ ਪੜਦਾਦੀ ਕਹਿ ਕੇ ਬੁਲਾਉਂਦੇ ਹਨ। ਪਰਿਵਾਰ ਦੇ ਹੋਰ ਮੈਂਬਰਾਂ ਦੇ ਵਲੋਂ ਵੀ ਕਈ ਮੈਡਲ ਜੀਤੇ ਜਾ ਚੁਕੇ ਹਨ ਕੁਲ ਮਿਲਾ ਕੇ ਕਹਿ ਸਕਦੇ ਹਾ ਕਿ ਪੂਰਾ ਦਾ ਪੂਰਾ ਨੇ ਪਰਿਵਾਰ ਸੋਨੇ ਦੇ ਮੈਡਲਾ ਨਾਲ ਆਪਣਾ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ।