Home / ਖੇਡ ਦੁਨੀਆਂ / 1000 ਰੁਪਏ ਦੀ ਨੌਕਰੀ ਛੱਡ ਕੇ ਇਹ ਕਿਸਾਨ ਫੁੱਲਾਂ ਦੀ ਖੇਤੀ ਤੋਂ ਬਣ ਗਿਆ ਕਰੋੜਪਤੀ

1000 ਰੁਪਏ ਦੀ ਨੌਕਰੀ ਛੱਡ ਕੇ ਇਹ ਕਿਸਾਨ ਫੁੱਲਾਂ ਦੀ ਖੇਤੀ ਤੋਂ ਬਣ ਗਿਆ ਕਰੋੜਪਤੀ

40 ਸਾਲ ਬੋਲਾਪੱਲੀ ਸ਼੍ਰੀਕਾਂਤ ਦਾ ਜੀਵਨ ਪੂਰੀ ਤਰਾਂ ਨਾਲ ਖਿੜੇ ਫੁੱਲਾਂ ਦੀ ਤਰਾਂ ਹੈ |ਸ਼੍ਰੀਕਾਂਤ ਜਿਸਨੇ 16 ਸਾਲ ਦੀ ਉਮਰ ਵਿਚ ਇੱਕ ਫੁੱਲਾਂ ਦੇ ਫਾਰਮ ਵਿਚ 1000 ਰੁਪਏ ਮਹੀਨੇ ਦੀ ਪਗਾਰ ਵਿਚ ਨੌਕਰੀ ਕੀਤੀ, ਅੱਜ ਭਾਰਤ ਵਿਚ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਦੀ ਸੂਚੀਆਂ ਵਿਚ ਉਸਨੇ ਇੱਕ ਖਾਸ ਜਗ੍ਹਾ ਬਣਾਈ ਹੈ |ਇਸ ਖੇਡ  ਉਹ ਮਾਹਿਰ ਖਿਡਾਰੀ ਬਣ ਗਏ ਹਨ |ਤੁਹਾਨੂੰ ਯਕੀਨ ਨਹੀਂ ਹੋਵੇਗਾ ਅੱਜ ਉਸਦਾ ਸਲਾਨਾ ਟਰਨ-ਓਵਰ ਕਰੋੜਾਂ ਦਾ ਹੈ |ਦਸਵੀਂ ਦੀ ਪੜਾਈ ਛੱਡ ਕੇ ਸ਼੍ਰੀਕਾਂਤ ਤੇਲੰਗਾਨਾ  ਨਿਜਾਮਾਬਾਅਦ ਜ਼ਿਲ੍ਹੇ ਵਿਚ ਆਪਣੇ ਘਰ ਨਾਲਮੰਗਲਾ, ਜੋ ਬੈਂਗਲੋਰ ਦੇ ਬਾਹਰੀ ਵਿਚ ਸਥਿਤ ਹੈ, ਇੱਕ ਫੁੱਲਾਂ ਦੇ ਫਾਰਮ ਵਿਚ ਕੰਮ ਕਰਨ ਦੇ ਲਈ ਉਹ ਆ ਗਿਆ ਸੀ |ਉਸਦਾ ਪਰਿਵਾਰ ਖੇਤੀ ਤੇ ਨਿਰਭਰ ਸੀ ਅਤੇ ਪੂਰੀ ਤਰਾਂ ਨਾਲ ਕਰਜੇ ਵਿਚ ਡੁੱਬਿਆ ਹੋਇਆ ਸੀ |ਤਦ ਉਸਨੇ ਇਹ ਤੈਅ ਕੀਤਾ ਕਿ ਪੜਾਈ ਛੱਡ ਦੇਵਾਂਗਾ ਅਤੇ ਨੌਕਰੀ ਕਰਾਂਗਾ |ਨਾਲਮੰਗਲਾ ਦੇ ਫਾਰਮ ਵਿਚ ਉਹ 18 ਤੋਂ 20 ਘੰਟੇ ਕੰਮ ਕਰਦਾ ਸੀ |ਦੋ ਸਾਲ ਤੱਕ ਕੰਮ ਕਰਦੇ ਹੋਏ ਉਸਨੇ ਫੁੱਲਾਂ ਦੀ ਖੇਤੀ ਦੇ ਕਾਰੋਬਾਰ ਦੇ ਬਾਰੇ ਪੂਰਾ ਗਿਆਨ ਹਾਸਿਲ ਕਰ ਲਿਆ |ਕਲਟੀਵੇਸ਼ਣ, ਹਾਰਵੇਸਟਿੰਗ, ਮਾਰਕੀਟਿੰਗ, ਅਤੇ ਉਸਨੇ ਨਿਰਯਾਤ ਕਰਨਾ ਸਭ ਵਿਚ ਸ਼੍ਰੀਕਾਂਤ ਨੇ ਸਫਲਤਾ ਹਾਸਿਲ ਕਰ ਲਈ |

ਜਦ ਉਹ 18 ਸਾਲ ਦਾ ਹੋਇਆ ਤਦ ਉਸਨੇ 20,000 ਰੁਪਏ ਤੋਂ ਆਪਣੇ ਫੁੱਲਾਂ ਦੇ ਰਿਟੇਲ ਦਾ ਕਾਰੋਬਾਰ ਸ਼ੁਰੂ ਕੀਤਾ |ਸ਼ੁਰੂਆਤ ਵਿਚ ਉਸਦੇ ਪਿਤਾ ਉਸਦੇ ਇਸ ਕੰਮ ਦੇ ਲਈ ਇਛੁੱਕ ਨਹੀਂ ਸੀ ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਆਪਣੇ ਘਰ ਦੀ ਖੇਤੀ ਵਿਚ ਉਸਦੀ ਮੱਦਦ ਕਰੇ ਪਰ ਸ਼੍ਰੀਕਾਂਤ ਨੇ ਆਪਣੇ ਮਨ ਦੀ ਆਵਾਜ ਸੁਣੀ ਅਤੇ ਆਪਣੀ ਰੋਜ਼ਾਨਾਂ ਯੋਜਨਾਂ ਦੇ ਨਾਲ ਅੱਗੇ ਵਧਿਆ |22 ਸਾਲ ਪਹਿਲਾਂ, ਤੇਲੰਗਾਨਾ ਦੇ ਇੱਕ ਛੋਟੇ ਸ਼ਹਿਰ ਨਾਲ ਸੰਬੰਧ ਰੱਕਹਨ ਵਾਲੇ ਬੋਲਾਪੱਲੀ ਸ਼੍ਰੀਕਾਂਤ ਦਾ ਸੁਪਨਾ ਸੀ ਕਿ ਉਹ ਆਪਣੀ ਜਮੀਨ ਤੇ ਖੇਤੀ ਕਰੇ ਪਰ ਗਰੀਬੀ ਦੀ ਵਜ੍ਹਾ ਨਾਲ ਘਰ-ਪਰਿਵਾਰ ਦੀ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਜਮੀਨ ਖਰੀਦ ਸਕਣ |ਹਾਲਾਤ ਵਿਗੜਨ ਤੇ ਸ਼੍ਰੀਕਾਂਤ ਨੂੰ ਆਪਣੇ ਸ਼ਹਿਰ ਨਿਜਾਮਾਬਾਅਦ ਛੱਡਣਾ ਪਿਆ ਅਤੇ ਉਹ ਸਾਲ 1995 ਵਿਚ ਬੈਂਗਲੋਰ ਆਪਣਾ ਕਰੀਅਰ ਬਣਾਉਣ ਦੇ ਲਈ ਆ ਗਿਆ |ਉਸ ਸਮੇਂ ਡੋਡਾਬੱਲਾਪੁਰਾ ਖੇਤਰ ਦੇ ਕੋਲ ਸ਼੍ਰੀਕਾਂਤ ਨੇ ਫੁੱਲਾਂ ਦੀ ਖੇਤੀ ਨਾਲ ਜੁੜੀ ਇੱਕ ਕੰਪਨੀ ਵਿਚ ਇੱਕ ਕਰਮਚਾਰੀ ਦੇ ਤੌਰ ਤੇ ਕੰਮ ਕੀਤਾ |ਉਸ ਸਮੇਂ ਸ਼੍ਰੀਕਾਂਤ ਦੀ ਤਨਖਾਹ 1000 ਰੁਪਏ ਮਹੀਨਾ ਸੀ |

ਉਸਨੇ ਬੈਂਗਲੋਰ ਦੇ ਵਿਲਸਨ ਗਾਰਡਨ ਵਿਚ ਸਥਿਤ ਆਪਣੇ ਘਰ ਵਿਚ ਹੀ ਆਪਣੀ ਫੁੱਲਾਂ ਦੀ ਦੁਕਾਨ ਖੋਲੀ |200 ਸਕੇਅਰ ਫੁੱਟ ਦੀ ਜਗ੍ਹਾ ਤੇ ਉਸਨੇ ਕੰਮ ਕਰਨਾ ਸ਼ੁਰੂ ਕੀਤਾ |ਆਪਣੀ ਦੁਕਾਨ ਦਾ ਨਾਮ ਉਸਨੇ ਓਮ ਸ਼੍ਰੀ ਸਾਈ ਫਲਾਵਰਸ ਰੱਖਿਆ |ਆਪਣੇ ਪੁਰਾਣੇ ਅਨੁਭਵ ਨਾਲ ਹੋਰ ਸੰਪਰਕਾਂ ਦੀ ਬਦੌਲਤ ਉਸਨੇ ਦੋ ਸਾਲਾਂ ਵਿਚ ਹੀ ਆਪਣੇ ਕਾਰੋਬਾਰ ਨੂੰ ਇੱਕ ਉੱਚੇ ਮੁਕਾਮ ਤੇ ਖੜ੍ਹਾ ਕਰ ਦਿੱਤਾ |ਸ਼ੁਰੂ ਵਿਚ ਤਾਂ ਫੁੱਲ ਉਤਪਾਦਕਾਂ ਅਤੇ ਥੋਕ ਡੀਲਰਾਂ ਤੋਂ ਫੁੱਲ ਲੈ ਕੇ ਉਸਨੂੰ ਪੈਕ ਕਰਕੇ ਖੁੱਦ ਹੀ ਗ੍ਰਾਹਕਾਂ ਤਕ ਪਹੁੰਚਾਉਣੇ ਹੁੰਦੇ ਸਨ |ਦਿਨੋਂ-ਦਿਨ ਉਸਦੇ ਗ੍ਰਾਹਕ ਵਧਦੇ ਗਏ ਅਤੇ ਫਿਰ ਉਸਨੇ ਫੁੱਲ ਵੱਡੇ-ਵੱਡੇ ਹੋਟਲਾਂ, ਵਿਆਹਾਂ, ਜਨਮਦਿਨ ਅਤੇ ਬਹੁਤ ਸਾਰੇ ਪ੍ਰੋਗਰਾਮਾਂ ਵਿਚ ਜਾਣ ਲੱਗੇ |ਪਹਿਲਾਂ ਸ਼੍ਰੀਕਾਂਤ ਇਕੱਲਾ ਹੀ ਫੁੱਲਾਂ ਨੂੰ ਇਕੱਠਾ ਕਰਦਾ ਸੀ ਅਤੇ ਫਿਰ ਪੈਕਿੰਸ ਅਤੇ ਪਾਰਸਲ ਕਰਸਾ ਸੀ |ਪਰ ਮੰਗ ਵਧਣ ਤੇ ਉਸਨੇ ਦਕਰਮਚਾਰੀ ਨੂੰ ਆਪਣੇ ਨਾਲ ਜੋੜ ਲਿਆ |ਇਸ ਤਰਾਂ ਹੌਲੀ-ਹੌਲੀ ਉਸਦਾ ਕਾਰੋਬਾਰ ਵਧਦਾ ਗਿਆ ਅਤੇ ਅੱਜ ਉਹ ਆਪਣੀ ਫੈਕਟਰੀ ਵਿਚ 300 ਕਰਮਚਾਰੀਆਂ ਦੇ ਰਹਿਣ ਦਾ ਪ੍ਰਬੰਧ ਕਰਦਾ ਹੈ ਅਤੇ ਉਹ ਇਸ ਕਾਰੋਬਾਰ ਤੋਂ ਕਰੋੜਾਂ ਦੀ ਆਮਦਨ ਕਰ ਰਿਹਾ ਹੈ |