Home / ਹੋਰ ਜਾਣਕਾਰੀ / ਖ਼ੁਸ਼ਖ਼ਬਰੀ – 78 ਨਵੇਂ ਮਾਰਗਾਂ ਲਈ ਉਡਾਣਾਂ ਨੂੰ ਦਿੱਤੀ ਗਈ ਹਰੀ ਝੰਡੀ – ਦੇਖੋ ਰੂਟ

ਖ਼ੁਸ਼ਖ਼ਬਰੀ – 78 ਨਵੇਂ ਮਾਰਗਾਂ ਲਈ ਉਡਾਣਾਂ ਨੂੰ ਦਿੱਤੀ ਗਈ ਹਰੀ ਝੰਡੀ – ਦੇਖੋ ਰੂਟ

ਆਈ ਤਾਜਾ ਵੱਡੀ ਖਬਰ

ਕੋਰੋਨਾ ਕਾਰਨ ਬੰਦ ਪਈਆਂ ਫਲਾਈਟਾਂ ਨੂੰ ਹੁਣ ਹੋਲੀ ਹੋਲੀ ਚਾਲੂ ਕੀਤਾ ਜਾ ਰਿਹਾ ਹੈ। ਜਿਸ ਨਾਲ ਵੱਖ ਵੱਖ ਥਾਵਾਂ ਤੇ ਫਸੇ ਹੋਏ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਪਿੱਛਲੇ ਦਿਨਾਂ ਵਿਚ ਬਹੁਤ ਸਾਰੀਆਂ ਫਲਾਈਟਾਂ ਨੂੰ ਹਰੀ ਝੰਡੀ ਦਿੱਤੀ ਜਾ ਚੁਕੀ ਹੈ ਤਾਂ ਜੋ ਜੀਵਨ ਆਮ ਵਾਂਗ ਹੋ ਸਕੇ ਹੁਣ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ 78 ਥਾਵਾਂ ਲਈ ਫਲਾਈਟਾਂ ਦੇ ਬਾਰੇ ਵਿਚ।

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਉਡਾਣ ਯੋਜਨਾ ਦੇ ਚੌਥੇ ਪੜਾਅ ਤਹਿਤ ਕੱਲ੍ਹ 78 ਨਵੇਂ ਹਵਾਈ ਮਾਰਗਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਲੋਕ ਹਿਸਾਰ, ਚੰਡੀਗੜ੍ਹ, ਦੇਹਰਾਦੂਨ ਅਤੇ ਧਰਮਸ਼ਾਲਾ ਵਿਚਕਾਰ ਵੀ ਉਡਾਣ ਭਰ ਸਕਣਗੇ। ਹਵਾਬਾਜ਼ੀ ਮੰਤਰਾਲਾ ਨੇ ਅੱਜ ਦੱਸਿਆ ਕਿ ਨਵੇਂ ਰੂਟ ਸ਼ੁਰੂ ਹੋਣ ਨਾਲ ਪੂਰਬੀ-ਉੱਤਰੀ, ਪਹਾੜੀ ਖੇਤਰਾਂ ਅਤੇ ਟਾਪੂ ਖੇਤਰਾਂ ‘ਚ ਸੰਪਰਕ ਵਧੇਗਾ। ਇਸ ਨਾਲ ਪੂਰਬੀ-ਉੱਤਰੀ ਸੂਬਿਆਂ ‘ਚ ਗੁਹਾਟੀ ਤੋਂ ਤੇਜੂ, ਰੂਪਸੀ, ਤੇਜ਼ਪੁਰ, ਪਾਸੀਘਾਟ, ਮਿਸਾ ਅਤੇ ਸ਼ਿਲਾਂਗ ਦਾ ਸੰਪਰਕ ਵਧੇਗਾ। ਹੁਣ ਤੁਸੀਂ ਹਿਸਾਰ-ਚੰਡੀਗੜ੍ਹ, ਚੰਡੀਗੜ੍ਹ-ਹਿਸਾਰ, ਹਿਸਾਰ-ਦੇਹਰਾਦੂਨ, ਦੇਹਰਾਦੂਨ-ਹਿਸਾਰ, ਹਿਸਾਰ-ਧਰਮਸ਼ਾਲਾ, ਧਰਮਸ਼ਾਲਾ-ਹਿਸਾਰ ਵਿਚਕਾਰ ਫਲਾਈਟ ਲੈ ਸਕੋਗੇ।

ਉਡਾਣ ਯੋਜਨਾ ਦੇ ਪਹਿਲੇ ਤਿੰਨ ਪੜਾਵਾਂ ‘ਚ ਮਨਜ਼ੂਰੀ ਪ੍ਰਾਪਤ ਕੁੱਲ 688 ਮਾਰਗਾਂ ‘ਚੋਂ 274 ‘ਤੇ ਜਹਾਜ਼ ਸੇਵਾ ਸ਼ੁਰੂ ਹੋ ਚੁੱਕੀ ਹੈ।ਚੌਥੇ ਪੜਾਅ ‘ਚ 78 ਨਵੇਂ ਮਾਰਗਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਉਡਾਣ ਯੋਜਨਾ ਤਹਿਤ ਮਨਜ਼ੂਰੀ ਪ੍ਰਾਪਤ ਹਵਾਈ ਮਾਰਗਾਂ ਦੀ ਕੁੱਲ ਗਿਣਤੀ ਵੱਧ ਕੇ 766 ਹੋ ਗਈ ਹੈ। ਹੁਣ ਜਿਨ੍ਹਾਂ ਮਾਰਗਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਉਨ੍ਹਾਂ ‘ਚੋਂ 29 ਹਵਾਈ ਮਾਰਗਾਂ ‘ਤੇ ਪਹਿਲਾਂ ਹੀ ਉਡਾਣ ਸੇਵਾ ਉਪਲਬਧ ਹੈ, ਜਦੋਂ ਕਿ 8 ‘ਚ ਪਹਿਲਾਂ ਤੋਂ ਉਡਾਣ ਸੇਵਾ ਉਪਲਬਧ ਨਹੀਂ ਸੀ। ਇਸ ਤੋਂ ਇਲਾਵਾ ਦੋ ਅਜਿਹੇ ਹਵਾਈ ਅੱਡੇ ਵੀ ਸ਼ਾਮਲ ਹਨ, ਜਿੱਥੋਂ ਬਹੁਤ ਘੱਟ ਉਡਾਣਾਂ ਸਨ। ਗੌਰਤਲਬ ਹੈ ਕਿ ਉਡਾਣ ਯੋਜਨਾ ਤਹਿਤ ਹਵਾਈ ਕਿਰਾਏ ਥੋੜ੍ਹੇ ਘੱਟ ਹੁੰਦੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |