Home / ਹੋਰ ਜਾਣਕਾਰੀ / ਹੋ ਜਾਵੋ ਸਾਵਧਾਨ : ਇਥੋਂ ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਆਈ ਮਾੜੀ ਖਬਰ ,ਕਿਤੇ ਰਗੜੇ ਨਾ ਜਾਇਓ

ਹੋ ਜਾਵੋ ਸਾਵਧਾਨ : ਇਥੋਂ ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਆਈ ਮਾੜੀ ਖਬਰ ,ਕਿਤੇ ਰਗੜੇ ਨਾ ਜਾਇਓ

ਆਈ ਤਾਜਾ ਵੱਡੀ ਖਬਰ

ਆਵਾਜਾਈ ਦੇ ਸਾਧਨ ਪਰ ਲੋਕਾਂ ਦੇ ਜੀਵਨ ਦਾ ਇਕ ਜ਼ਰੂਰੀ ਅੰਗ ਬਣ ਚੁੱਕੇ ਹਨ। ਆਵਾਜਾਈ ਦੇ ਸਾਧਨਾਂ ਦੀ ਵਧ ਰਹੀ ਵਰਤੋਂ ਦੇ ਕਾਰਨ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਾਵਧਾਨੀਆਂ ਵਰਤਣ ਲਈ ਹਦਾਇਤਾਂ ਲਾਗੂ ਕੀਤੀਆਂ ਜਾਂਦੀਆਂ ਹਨ। ਵਾਹਨਾਂ ਨੂੰ ਚਲਾਉਣ ਦੇ ਸਬੰਧੀ ਬਹੁਤ ਸਾਰੇ ਨਿਯਮ ਵੀ ਜਾਰੀ ਕੀਤੇ ਜਾਂਦੇ ਹਨ ਅਤੇ ਸਮੇਂ ਦੇ ਅਨੁਸਾਰ ਕੁਝ ਪੁਰਾਣੇ ਨਿਯਮਾਂ ਵਿਚ ਤਬਦੀਲੀ ਕੀਤੀ ਜਾਂਦੀ ਹੈ ਅਤੇ ਸੁਧਾਰਿਆ ਜਾਂਦਾ ਹੈ ਤੇ ਕੁਝ ਨਵੇਂ ਨਿਯਮ ਵੀ ਬਣਾਏ ਜਾਂਦੇ ਹਨ। ਇਹ ਸਭ ਨਿਯਮ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਮੇਂ ਸਮੇਂ ਤੇ ਸਰਕਾਰ ਵੱਲੋਂ ਬਣਾਏ ਜਾਂਦੇ ਹਨ। ਇਨ੍ਹਾਂ ਨਿਯਮਾਂ ਦੇ ਚਲਦਿਆਂ ਦੁਰਘਟਨਾਵਾਂ ਵਿੱਚ ਕਟੌਤੀ ਹੁੰਦੀ ਹੈ ਅਤੇ ਚਾਲਕ ਸਾਵਧਾਨੀ ਵਰਤਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਵਾਹਨਾਂ ਨੂੰ ਸਕਰੈਪ ਕਰਨ ਦਾ ਅਧਿਕਾਰ ਦਿੱਲੀ ਦੇ ਟਰਾਂਸਪੋਰਟ ਵਿਭਾਗ ਵੱਲੋਂ 4 ਏਜੰਸੀਆਂ ਨੂੰ ਸੌਂਪਿਆ ਗਿਆ ਹੈ ਇਸ ਦੇ ਬਾਵਜੂਦ ਵੀ ਕੁਝ ਵਾਹਨ ਚਾਲਕ ਆਪਣੀਆਂ ਪੁਰਾਣੀਆਂ ਕਾਰਾਂ ਨੂੰ ਸਕਰੈਪ ਨਹੀਂ ਕਰਵਾਉਂਦੇ ਹਨ। ਇਨ੍ਹਾਂ ਚਾਰ ਏਜੰਸੀਆਂ ਵਿੱਚ ਹਰ ਮਹੀਨੇ 12 ਹਜ਼ਾਰ ਤੱਕ ਦੇ ਵਾਹਨ ਸਕਰੈਪ ਕੀਤੇ ਜਾ ਸਕਦੇ ਹਨ। ਜਦ ਕਿ ਅੰਕੜਿਆਂ ਅਨੁਸਾਰ ਸਿਰਫ਼ 600 ਵਾਹਨ ਹੀ ਇਹਨਾਂ ਚਾਰ ਏਜੰਸੀਆਂ ਵਿੱਚ ਹਰ ਮਹੀਨੇ ਸਕਰੈਪ ਲਈ ਆਉਂਦੇ ਹਨ।

ਇਨ੍ਹਾਂ ਅੰਕੜਿਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਰਕਾਰ ਵੱਲੋਂ ਇਸ ਮਾਮਲੇ ਲਈ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਇਨਸਾਨ ਰਾਜਧਾਨੀ ਦਿੱਲੀ ਦਾ ਵਸਨੀਕ ਹੈ ਤੇ ਉਨ੍ਹਾਂ ਦੇ ਕੋਲ 10 ਸਾਲ ਤੋ ਪੁਰਾਣੀ ਡੀਜ਼ਲ ਨਾਲ ਚਲਣ ਵਾਲੀ ਕਾਰ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਨਾਲ ਚਲਣ ਵਾਲੀ ਕਾਰ ਹੈ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ। ਕਿਉਂਕਿ ਸਰਕਾਰ ਦੀ ਵਧੀ ਹੋਈ ਸ਼ਕਤੀ ਦੇ ਕਾਰਨ ਜੇਕਰ ਕੋਈ ਕਾਰ ਸੜਕ ਉੱਤੇ ਚੱਲਦੀ ਪਾਈ ਗਈ ਤਾਂ ਕਾਰ ਦੇ ਮਾਲਕ ਨੂੰ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਭੁਗਤਣਾ ਪਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਲਈ ਇਨ੍ਹਾਂ ਕਾਰਾਂ ਨੂੰ ਕਾਰਾਂ ਦੇ ਮਾਲਕ ਜਲਦ ਤੋਂ ਜਲਦ ਹੀ ਸਕਰੈਪ ਕਰਵਾ ਲੈਣ ਨਹੀਂ ਤਾਂ ਸਰਕਾਰ ਵੱਲੋਂ ਇਹ ਕਾਰਾਂ ਜਬਤ ਕਰ ਲਈਆਂ ਜਾਣਗੀਆਂ ਅਤੇ ਬਿਨਾਂ ਸਰਕਾਰ ਦੇ ਹਲਫ਼ੀਆ ਬਿਆਨ ਤੋਂ ਇਹ ਕਾਰਾ ਸੜਕ ਉੱਤੇ ਨਹੀਂ ਚੱਲ ਸਕਣਗੀਆਂ ਅਤੇ ਇਨ੍ਹਾਂ ਨੂੰ ਸਕਰੈਪ ਕਰਵਾ ਦਿੱਤਾ ਜਾਵੇਗਾ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਵਾਹਨ ਚਾਲਕਾਂ ਲਈ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ।