Home / ਹੋਰ ਜਾਣਕਾਰੀ / ਹੁਣੇ ਹੁਣੇ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਨੂੰ ਸਵੇਰੇ 8 ਵਜੇ ਤੱਕ ਲਈ ਪੰਜਾਬ ਚ ਹੋ ਗਿਆ ਇਹ ਐਲਾਨ

ਹੁਣੇ ਹੁਣੇ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਨੂੰ ਸਵੇਰੇ 8 ਵਜੇ ਤੱਕ ਲਈ ਪੰਜਾਬ ਚ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਪਿਛਲੇ ਕਾਫੀ ਦਿਨਾਂ ਤੋਂ ਲੱਗ ਰਹੇ ਲੰਬੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਅਤੇ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਤਾਂ ਲੋਕਾਂ ਦਾ ਬੁਰਾ ਹਾਲ ਕੀਤਾ ਹੀ ਸੀ ਪਰ ਉਪਰੋਂ ਹਰ ਰੋਜ਼ ਲਗ ਰਹੇ ਬਿਜਲੀ ਕੱਟਾਂ ਨੇ ਸਾਹ ਲੈਣਾ ਹੋਰ ਵੀ ਮੁ-ਸ਼-ਕਿ-ਲ ਕਰ ਦਿੱਤਾ ਹੈ, ਜਿਥੇ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ 8 ਘੰਟੇ ਬਿਜਲੀ ਮੁਹਇਆ ਕਰਨ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਦੂਜੇ ਪਾਸੇ ਲੱਗ ਰਹੇ ਬਿਜਲੀ ਕੱਟਾਂ ਦੇ ਚਲਦਿਆਂ ਕਿਸਾਨਾਂ ਨੂੰ ਫ਼ਸਲ ਪਾਲਣ ਵਿੱਚ ਕਾਫੀ ਜ਼ਿਆਦਾ ਮਸ਼ੱਕਤ ਕਰਨੀ ਪੈ ਰਹੀ ਹੈ।

ਸਰਕਾਰ ਨੇ ਪਿੱਛੇ ਜਿਹੇ ਹੀ ਪੰਜਾਬ ਵਿਚ ਬਿਜਲੀ ਸੰਕਟ ਨੂੰ ਲੈ ਕੇ ਕਈ ਇੰਡਸਟਰੀਆਂ ਤਾਲਾ ਬੰਦ ਕਰ ਦਿੱਤੀਆਂ ਸਨ। ਇਹਨਾਂ ਇੰਡਸਟਰੀਆਂ ਦੀ ਤਾਲਾਬੰਦੀ ਨੂੰ ਹੋਰ ਵਧਾਉਣ ਨੂੰ ਲੈ ਕੇ ਇਕ ਵੱਡੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਬਿਜਲੀ ਨਿਗਮ ਲਿਮਿਟਿਡ ਨੇ ਇਕ ਸੂਚਨਾ ਜਾਰੀ ਕੀਤੀ ਹੈ ਜਿਸ ਦੇ ਮੁਤਾਬਿਕ 4 ਜੁਲਾਈ ਸਵੇਰ 8 ਵਜੇ ਤੋਂ 7 ਜੁਲਾਈ ਸਵੇਰੇ ਅੱਠ ਵਜੇ ਤੱਕ ਲਈ ਬਾਰਡਰ ਜੋਨ ਵਿਚ ਇੰਡਸਟਰੀਆਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਪਾਵਰਕਾਮ ਨੇ ਇਹ ਫੈਸਲਾ ਲਿਆ ਹੈ ਕਿ ਜੇਕਰ ਕੋਈ ਵੀ ਇੰਡਸਟਰੀ ਇਸ ਹੁਕਮ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਤੇ ਭਾਰੀ ਜ਼ੁਰਮਾਨਾ ਲਗਾਇਆ ਜਾਵੇਗਾ, ਜਿਸ ਦੇ ਅਨੁਸਾਰ ਜੇਕਰ ਕੋਈ ਪਹਿਲੀ ਵਾਰ ਇਸ ਦੀ ਉਲੰਘਣਾ ਕਰੇਗਾ ਜਾਂ ਫਿਰ ਸਰਕਾਰ ਵੱਲੋਂ ਮਨਜੂਰ ਕੀਤੇ ਗਏ ਲੋਡ ਤੋਂ ਜਿਆਦਾ ਖਪਤ ਕਰੇਗਾ ਉਸ ਨੂੰ 100 ਕੇ.ਵੀ.ਏ ਤੱਕ ਦਾ ਜ਼ੁਰਮਾਨਾ ਭੁਗਤਣਾ ਪਵੇਗਾ ਅਤੇ ਜੇ ਕਰ ਇਹ ਗਲਤੀ ਦੁਬਾਰਾ ਦੁਹਰਾਈ ਜਾਂਦੀ ਹੈ ਤਾਂ ਉਸ ਨੂੰ 200 ਕੇ. ਵੀ. ਏ ਦਾ ਭੁਗਤਾਨ ਕਰਨਾ ਪਵੇਗਾ।

ਐਲ. ਐਸ. ਡੀ ਇੰਡਸਟਰੀ ਖਪਤਕਾਰ ਜਿਨ੍ਹਾਂ ਵਿੱਚ ਮਿਲ ਖਪਤਕਾਰ ਅਤੇ ਜਨਰਲ ਖਪਤਕਾਰ ਆਉਂਦੇ ਹਨ ਉਨ੍ਹਾਂ ਨੂੰ 50 ਕੇ.ਵੀ.ਏ ਜਾਂ 10 ਫੀਸਦੀ ਐਸ.ਸੀ.ਡੀ ਦੋਨਾਂ ਵਿੱਚੋਂ ਜੋ ਵੀ ਘੱਟ ਖਪਤ ਕਰੇ ਉਸ ਨੂੰ ਵਰਤਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਆਰਕ ਫਰਨੇਸ ਇੰਡਸਟਰੀ ਨੂੰ ਸਿਰਫ ਛੁੱਟੀ ਵਾਲੇ ਦਿਨ ਹੀ 5 ਫੀਸਦੀ ਐਸ. ਸੀ. ਡੀ ਅਤੇ ਇੰਡਕਸ਼ਨ ਫਰਨੈਸ ਨੂੰ 50 ਕੇ. ਵੀ.ਏ ਜਾਂ 2.5 ਫ਼ੀਸਦੀ ਐਸ.ਸੀ.ਡੀ 9 ਇਸਤੇਮਾਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪਾਵਰਕਾਮ ਵਿਭਾਗ ਵੱਲੋਂ ਜਿਥੇ ਇਹ ਇੰਡਸਟਰੀਆਂ ਪਹਿਲਾਂ ਦੋ ਦਿਨ ਲਈ ਬੰਦ ਕੀਤੀਆਂ ਗਈਆਂ ਸਨ ਹੁਣ ਇਸ ਵਿਚ ਇਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ।