Home / ਹੋਰ ਜਾਣਕਾਰੀ / ਹੁਣੇ ਹੁਣੇ ਰਹਾਇਸ਼ੀ ਇਲਾਕੇ ਚ ਇਥੇ ਹਵਾਈ ਜਹਾਜ ਹੋਇਆ ਕਰੇਸ਼ ,ਹੋਈਆਂ ਮੌਤਾਂ ਛਾਇਆ ਸੋਗ

ਹੁਣੇ ਹੁਣੇ ਰਹਾਇਸ਼ੀ ਇਲਾਕੇ ਚ ਇਥੇ ਹਵਾਈ ਜਹਾਜ ਹੋਇਆ ਕਰੇਸ਼ ,ਹੋਈਆਂ ਮੌਤਾਂ ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਯਾਤਰਾ ਕਰਨ ਦੇ ਲਈ ਅਸੀਂ ਆਵਾਜਾਈ ਦੇ ਬਹੁਤ ਸਾਰੇ ਸਾਧਨ ਇਸਤੇਮਾਲ ਕਰਦੇ ਹਾਂ। ਪਰ ਸਭ ਤੋਂ ਵੱਧ ਰੋਮਾਂਚਕ ਸਫ਼ਰ ਹੁੰਦਾ ਹੈ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਦਾ। ਇਸ ਵਿੱਚ ਸਵਾਰ ਹੋ ਕੇ ਬੱਦਲਾਂ ਤੋਂ ਉੱਪਰ ਦੀ ਉਡਾਰੀ ਮਾਰਨਾ ਆਪਣੇ-ਆਪ ਵਿੱਚ ਇੱਕ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਪਰ ਕਈ ਵਾਰੀ ਸਮਾਂ ਖ਼ਰਾਬ ਜਾਂ ਤਕਨੀਕੀ ਨੁਕਜ ਹੋਣ ਕਾਰਨ ਹਵਾਈ ਜਹਾਜ਼ ਦੁਰਘਟਨਾਗ੍ਰਸਤ ਹੋ ਜਾਂਦੇ ਹਨ। ਜੋ ਕਿ ਬਹੁਤ ਹੀ ਮੰਦਭਾਗੀ ਵਾਲੀ ਘਟਨਾ ਹੁੰਦੀ ਹੈ।

ਅਮਰੀਕਾ ਦੇ ਸ਼ਹਿਰ ਅਲਬਾਮਾ ਵਿੱਚ ਵੀ ਇਹੋ ਜਿਹੀ ਘਟਨਾਂ ਸ਼ਾਮੀਂ ਵਾਪਰੀ ਜਿਸ ਵਿੱਚ ਚਾਲਕ ਸਵਾਰ ਦੋ ਮੈਂਬਰਾਂ ਦੀ ਮੌਤ ਹੋ ਗਈ। ਸੰਯੁਕਤ ਰਾਜ ਦੇ ਨੇਵੀ ਜਹਾਜ਼ ਦੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਹੋ ਇਕ ਸਿਖਲਾਈ ਜਹਾਜ਼ ਨੂੰ ਚਲਾ ਰਹੇ ਸਨ। ਅਚਾਨਕ ਉਨ੍ਹਾਂ ਦਾ ਜਹਾਜ਼ ਸ਼ੁੱਕਰਵਾਰ ਨੂੰ ਦੱਖਣੀ ਅਮਰੀਕਾ ਦੇ ਅਲਾਬਮਾ ਰਾਜ ਵਿੱਚ ਕ੍ਰੈਸ਼ ਹੋ ਗਿਆ। ਇਹ ਜੈੱਟ ਇਕ ਟੀ -6 ਬੀ ਟੇਕਸਨ ਟ੍ਰੇਨਿੰਗ ਏਅਰਕ੍ਰਾਫਟ ਸੀ, ਜੋ ਤਕਰੀਬਨ ਸ਼ਾਮੀਂ 5 ਵਜੇ ਹਾਦਸਾਗ੍ਰਸਤ ਹੋ ਗਿਆ।

ਇਹ ਦੁਰਘਟਨਾ ਫਲੀ ਅਲਾਬਮਾ ਵਿੱਚ ਖਾੜੀ ਤੱਟ ਦੇ ਨਜ਼ਦੀਕ ਇੱਕ ਕਸਬੇ ਵਿੱਚ ਵਾਪਰੀ ਜਿਸ ਦਾ ਖੁਲਾਸਾ ਸੰਯੁਕਤ ਰਾਜ ਸਮੁੰਦਰੀ ਜਲ ਸੈਨਾ ਨੇ ਇੱਕ ਬਿਆਨ ਵਿੱਚ ਕੀਤਾ। ਬਾਲਡਵਿਨ ਕੰਨਟਰੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਨੇ ਟਵਿੱਟਰ ‘ਤੇ ਕਿਹਾ ਕਿ ਇਸ ਹਾਦਸੇ ਨਾਲ ਜ਼ਮੀਨ ‘ਤੇ ਕੋਈ ਨਾਗਰਿਕ ਜ਼ਖਮੀ ਨਹੀਂ ਹੋਇਆ। ਫੋਲੀ ਫਾਇਰ ਚੀਫ ਜੋਏ ਡਰਬੀ ਨੇ ਸਥਾਨਕ ਖਬਰਾਂ ਵਿੱਚ ਦੱਸਿਆ ਕਿ ਹਾਦਸੇ ਤੋਂ ਬਾਅਦ

ਇੱਕ ਘਰ ਵਿਚੋਂ ਅੱਗ ਦੀ ਵੱਡੀਆਂ ਲਪਟਾਂ ਬਾਹਰ ਆ ਰਹੀਆਂ ਸਨ ਜਿਸ ਉੱਪਰ ਕਾਬੂ ਪਾਉਣ ਲਈ ਫਾਇਰ ਫਾਈਟਰ ਦੀ ਟੀਮ ਨੇ ਸਖਤ ਮਿਹਨਤ ਕੀਤੀ। ਜਿਸ ਦੇ ਸਦਕਾ ਇਸ ਅੱਗ ਉਪਰ ਕਾਬੂ ਪਾ ਲਿਆ ਗਿਆ ਸੀ। ਇਲਾਕੇ ਦੇ ਵਿੱਚ ਹੋਈ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸਥਾਨਕ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ।