Home / ਹੋਰ ਜਾਣਕਾਰੀ / ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਦੇ ਘਰੇ ਪਿਆ ਮਾਤਮ ਹੋਈ ਇਸ ਮਹਾਨ ਸੰਗੀਤ ਹਸਤੀ ਦੀ ਮੌਤ

ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਦੇ ਘਰੇ ਪਿਆ ਮਾਤਮ ਹੋਈ ਇਸ ਮਹਾਨ ਸੰਗੀਤ ਹਸਤੀ ਦੀ ਮੌਤ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿੱਚ ਖੁਸ਼ੀ ਵਾਲੀ ਖ਼ਬਰ ਘੱਟ ਅਤੇ ਦੁੱਖ ਭਰੀ ਖ਼ਬਰ ਜ਼ਿਆਦਾ ਸੁਣਨ ਨੂੰ ਮਿਲੀ ਹੈ। ਜਦੋਂ ਵੀ ਕੋਈ ਅਖ਼ਬਾਰ ਦੇਖਦੇ ਹਾਂ ਤਾਂ ਉਸ ਵਿੱਚ ਆਈਆਂ ਹੋਈਆਂ ਸੋਗ ਦੀਆਂ ਖਬਰਾਂ ਨੂੰ ਪੜ੍ਹ ਕੇ ਮਨ ਬਹੁਤ ਬੇਚੈਨ ਹੋ ਜਾਂਦਾ ਹੈ। ਬੀਤੇ ਕੁਝ ਦਿਨਾਂ ਦੇ ਵਿੱਚ ਸਾਹਿਤ ਅਤੇ ਕਲਾ ਜਗਤ ਦੀਆਂ ਕਈ ਮਹਾਨ ਹਸਤੀਆਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈਆਂ। ਜਿਹਨਾਂ ਨੇ ਆਪਣੀ ਕਲਾ ਦੇ ਸਦਕਾ ਇਸ ਦੇਸ਼ ਦੀ ਝੋਲੀ ਦੇ ਵਿੱਚ ਬਹੁਤ ਕੁਝ ਪਾਇਆ।

ਪੰਜਾਬ ਦੇ ਮਹਾਨ ਸੰਗੀਤ ਨਿਰਦੇਸ਼ਕ ਜਿਨ੍ਹਾਂ ਨੇ ਆਪਣੇ ਸਮੇਂ ਦੇ ਹਾਣੀਆਂ ਦੇ ਨਾਲ ਕੰਮ ਕਰਕੇ ਖੂਬ ਨਾਮਣਾ ਖੱਟਿਆ ਸੀ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਜਾ ਨਿਵਾਜੇ ਹਨ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਸਰਦਾਰ ਕੇਸਰ ਸਿੰਘ ਨਰੂਲਾ ਦੀ। ਜਸਪਿੰਦਰ ਨਰੂਲਾ ਵੱਲੋਂ ਆਪਣੇ ਪਿਤਾ ਦੀ ਹੋਈ ਇਸ ਮੌਤ ਦੀ ਜਾਣਕਾਰੀ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ

ਸਮੂਹ ਸਾਹਿਤਿਕ ਪਰਿਵਾਰ ਅਤੇ ਲੋਕਾਂ ਨਾਲ ਸਾਂਝਾ ਕੀਤਾ ਗਿਆ। ਆਪਣੇ ਸਮੇਂ ਦੇ ਹਾਣੀਆਂ ਅਤੇ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਨਾਲ ਕੇਸਰ ਸਿੰਘ ਨਰੂਲਾ ਦੀ ਸੰਗਤ ਰਹੀ ਸੀ ਜਿਨ੍ਹਾਂ ਵਿੱਚ ਭਾਈ ਗੋਪਾਲ ਸਿੰਘ ਰਾਗੀ, ਸੰਤ ਅਨੂਪ ਸਿੰਘ ਅਤੇ ਸੰਤ ਮਸਕੀਨ ਜੀ ਵਰਗੀਆਂ ਹਸਤੀਆਂ ਦੇ ਨਾਮ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਐਚ.ਐਮ.ਵੀ. ਕੰਪਨੀ ਨੇ ਕੇਸਰ ਸਿੰਘ ਜੀ ਨੂੰ ਬਤੌਰ ਸੰਗੀਤ ਨਿਰਦੇਸ਼ਕ 1950 ਦੇ ਵਿੱਚ ਪੱਕੇ ਤੌਰ ਉੱਤੇ ਤਾਇਨਾਤ ਕਰ ਲਿਆ ਸੀ। ਜਿੱਥੇ ਉਨ੍ਹਾਂ ਨੇ ਕਰੀਬਨ ਚਾਰ ਦਹਾਕੇ ਲਗਾਤਾਰ ਕੰਪਨੀ ਦੀ ਰਿਕਾਰਡਿੰਗ ਦੇ ਲਈ ਆਪਣਾ ਸੰਗੀਤ ਦਿੱਤਾ।

ਇਸ ਸਮੇਂ ਦੌਰਾਨ ਉਨ੍ਹਾਂ ਦੇ ਸੰਗੀਤ ਵੱਲੋਂ ਸ਼ਿੰਗਾਰੇ ਗਏ ਬਹੁਤ ਸਾਰੇ ਗਾਇਕਾਂ ਦੇ ਗੀਤ ਚਰਚਿਤ ਹੋਏ। ਇਨ੍ਹਾਂ ਗਾਇਕਾਂ ਵਿਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਮੋਹਣੀ ਨਰੂਲਾ, ਯਮਲਾ ਜੱਟ, ਸ਼ਾਦੀ-ਬਖਸ਼ੀ ਭਰਾ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਸਵਰਨ ਲਤਾ, ਚਾਂਦੀ ਰਾਮ, ਕਰਮਜੀਤ ਧੂਰੀ, ਮੁਹੰਮਦ ਸਦੀਕ, ਰਣਜੀਤ ਕੌਰ, ਜਗਮੋਹਨ ਕੌਰ, ਦੀਦਾਰ ਸੰਧੂ, ਕੁਲਦੀਪ ਮਾਣਕ ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਨਾਮ ਸ਼ਾਮਲ ਸਨ। ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਕੇਸਰ ਸਿੰਘ ਮੁੰਬਈ ਦੇ ਇਕ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ। ਸੰਗੀਤ ਜਗਤ ਦੇ ਵਿਚ ਉਨ੍ਹਾਂ ਦੀ ਹੋਈ ਇਸ ਮੌਤ ਤੇ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।