Home / ਹੋਰ ਜਾਣਕਾਰੀ / ਹੁਣੇ ਹੁਣੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੇ ਘਰੋਂ ਆਈ ਕੋਰੋਨਾ ਬਾਰੇ ਇਹ ਵੱਡੀ ਖਬਰ

ਹੁਣੇ ਹੁਣੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੇ ਘਰੋਂ ਆਈ ਕੋਰੋਨਾ ਬਾਰੇ ਇਹ ਵੱਡੀ ਖਬਰ

ਸਲਮਾਨ ਖ਼ਾਨ ਦੇ ਘਰੋਂ ਆਈ ਕੋਰੋਨਾ ਬਾਰੇ ਇਹ ਵੱਡੀ ਖਬਰ

ਰੋਜ਼ਾਨਾ ਆ ਰਹੀਆਂ ਕੋਰੋਨਾ ਵਾਇਰਸ ਦੀਆਂ ਖ਼ਬਰਾਂ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਬਿਮਾਰੀ ਦੇ ਨਾਲ ਸੰਕ੍ਰਮਿਤ ਹੋ ਰਹੇ ਹਨ। ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਲੋਕਾਂ ਦਾ ਇਸ ਬਿਮਾਰੀ ਦੀ ਚਪੇਟ ਵਿੱਚ ਆਉਣਾ ਡਰ ਦਾ ਕਾਰਨ ਬਣ ਚੁੱਕਿਆ ਹੈ।

ਹੁਣ ਤੱਕ ਬਹੁਤ ਸਾਰੇ ਬਾਲੀਵੁੱਡ ਦੇ ਫ਼ਿਲਮੀ ਸਿਤਾਰਿਆਂ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਸ ਵੇਲੇ ਦੀ ਆ ਰਹੀ ਇਕ ਵੱਡੀ ਘਟਨਾ ਵਿੱਚ ਕੋਰੋਨਾ ਦਾ ਕਹਿਰ ਸਲਮਾਨ ਖ਼ਾਨ ਦੇ ਘਰ ਉੱਤੇ ਵੀ ਆ ਵਰ੍ਹਿਆ ਹੈ। ਜਿਸ ਤੋਂ ਬਾਅਦ ਸਲਮਾਨ ਖ਼ਾਨ ਨੇ ਆਪਣੇ ਆਪ ਨੂੰ ਇਕਾਂਤ ਵਾਸ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਲਮਾਨ ਖ਼ਾਨ ਦੇ

ਡਰਾਈਵਰ ਸਮੇਤ ਦੋ ਸਟਾਫ ਮੈਂਬਰਾਂ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਪੂਰੇ ਪਰਿਵਾਰਕ ਮੈਂਬਰਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਗਿਆ ਹੈ। ਜਦੋਂ ਤੋਂ ਇਹ ਕੋਰੋਨਾ ਦੀ ਬਿਮਾਰੀ ਸ਼ੁਰੂ ਹੋਈ ਹੈ ਅਤੇ ਲਾਕ ਡਾਊਨ ਲਾਉਣ ਤੋਂ ਬਾਅਦ ਬੀਤੇ 2 ਮਹੀਨਿਆਂ ਦੌਰਾਨ ਹੀ ਫ਼ਿਲਮੀ ਸਿਤਾਰਿਆਂ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ। ਸਲਮਾਨ ਖ਼ਾਨ ਇਸ ਸਮੇਂ ਬਿੱਗ ਬੌਸ ਦੇ 14ਵੇਂ ਸੀਜ਼ਨ ਨੂੰ ਹੋਸਟ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਭਵਿੱਖ ਵਿੱਚ ਆਉਣ ਵਾਲੀ ਫਿਲਮ ਰਾਧੇ ਦੀ ਸ਼ੂ-ਟਿੰ- ਗ ਵੀ ਸ਼ੁਰੂ ਕੀਤੀ ਗਈ ਹੈ।

ਹਾਲਾਂਕਿ ਤਾਲਾਬੰਦੀ ਦੌਰਾਨ ਕਿਸੇ ਵੀ ਕਿਸਮ ਦੇ ਫਿਲਮ ਜਾਂ ਸੀਰੀਅਲ ਦੀ ਸ਼ੂਟਿੰਗ ਉਪਰ ਰੋਕ ਲਗਾ ਦਿੱਤੀ ਗਈ ਸੀ। ਜਿਸ ਦੇ ਚੱਲਦਿਆਂ ਬਹੁਤ ਸਾਰੇ ਫ਼ਿਲਮੀ ਕਲਾਕਾਰ ਆਪੋ ਆਪਣੇ ਘਰਾਂ ਵਿੱਚ ਹੀ ਸਨ। ਬੀਤੇ 2 ਮਹੀਨਿਆਂ ਦੌਰਾਨ ਮੁੜ ਤੋਂ ਸ਼ੁਰੂ ਹੋਏ ਮਨੋਰੰਜਨ ਜਗਤ ਨੇ ਲੋਕਾਂ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਕੁਝ ਹੱਦ ਤੱਕ ਘਟਾਇਆ ਸੀ। ਪਰ ਕੋਰੋਨਾ ਦਾ ਜੋ ਇਹ ਡਰ ਚੱਲ ਰਿਹਾ ਹੈ ਇਹ ਮਨੋਰੰਜਨ ਜਗਤ ਦੇ ਨਾਲ-ਨਾਲ ਪੂਰੇ ਦੇਸ਼ ਲਈ ਵੱਡਾ ਖ਼ਤਰਾ ਹੈ। ਸਲਮਾਨ ਖਾਨ ਵੱਲੋਂ ਖ਼ੁਦ ਨੂੰ ਆਈਸੋਲੇਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਬਿੱਗ ਬੌਸ 14 ਵਿੱਚ ਕੰਮ ਕਰਨ ਨੂੰ ਲੈ ਕੇ ਅਗਲੇ ਦੋ ਹਫਤਿਆਂ ਲਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ।