Home / ਹੋਰ ਜਾਣਕਾਰੀ / ਹੁਣੇ ਹੁਣੇ ਮਸ਼ਹੂਰ ਅਦਾਕਾਰ ਅਮੀਰ ਖ਼ਾਨ ਬਾਰੇ ਆਈ ਇਹ ਵੱਡੀ ਖਬਰ – ਸੁਣ ਹਰ ਕੋਈ ਰਹਿ ਗਿਆ ਹੈਰਾਨ

ਹੁਣੇ ਹੁਣੇ ਮਸ਼ਹੂਰ ਅਦਾਕਾਰ ਅਮੀਰ ਖ਼ਾਨ ਬਾਰੇ ਆਈ ਇਹ ਵੱਡੀ ਖਬਰ – ਸੁਣ ਹਰ ਕੋਈ ਰਹਿ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਦੇ ਤਿੰਨ ਦਿੱਗਜ ਖਾਨਾਂ ਵਿੱਚੋਂ ਇਕ ਅਮੀਰ ਖ਼ਾਨ ਵਿਸ਼ਵ ਭਰ ਵਿਚ ਮਿਸਟਰ ਪਰਫੈਕਸ਼ਨਿਸਟ ਦੇ ਨਾਂ ਨਾਲ ਮਸ਼ਹੂਰ ਹੈ। ਅਮੀਰ ਖ਼ਾਨ ਹਮੇਸ਼ਾ ਹੀ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਐਕਸਪੈਰੀਮੈਂਟ ਕਰਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਇਕ ਪਰਫੈਕਟ ਫਿਲਮ ਪੇਸ਼ ਕਰਦੇ ਹਨ। ਆਮੀਰ ਖਾਨ ਨੇ ਆਪਣੇ ਅਭਿਨੈ ਨਾਲ ਦੁਨੀਆਂ ਭਰ ਵਿੱਚ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ ਹੈ, ਉਹਨਾਂ ਨੇ ਦੇਸ਼ ਨੂੰ ਕਈ ਬਹੁਤ ਵਧੀਆ ਸਮਾਜ ਨੂੰ ਸਿਹਤ ਦੇਣ ਵਾਲੀਆਂ ਫਿਲਮਾ ਦਿੱਤੀਆਂ ਹਨ ਅਤੇ ਕਈ ਐਵਾਰਡ ਆਪਣੇ ਨਾਮ ਕੀਤੇ ਹਨ। ਆਮੀਰ ਖਾਨ ਭਾਰਤੀ ਸਿਨੇਮਾ ਦੇ ਨਾਲ-ਨਾਲ ਚੀਨ ਵਿੱਚ ਵੀ ਬਹੁਤ ਵੱਡੇ ਫਿਲਮ ਸਟਾਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੀ ਫਿਲਮ ਦੰਗਲ ਨੇ ਚੀਨ ਵਿਚ ਬਹੁਤ ਜ਼ਿਆਦਾ ਕਮਾਈ ਕੀਤੀ ਸੀ।

ਆਮੀਰ ਖਾਨ ਨੂੰ ਭਾਰਤੀ ਸਰਕਾਰ ਵੱਲੋਂ 2003 ਵਿੱਚ ਪਦਮ ਸ੍ਰੀ ਅਤੇ 2010 ਵਿੱਚ ਪਦਮ ਭੂਸ਼ਨ ਅਵਾਰਡ ਨਾਲ ਸਨਮਾਨਿਆ ਗਿਆ ਸੀ। ਆਮੀਰ ਖਾਨ ਇਕ ਸਫ਼ਲ ਡਾਇਰੈਕਟਰ,ਫਿਲਮ ਮੇਕਰ, ਅਦਾਕਾਰ ਅਤੇ ਇਕ ਟੈਲੀਵਿਜਨ ਟਾਕ ਸ਼ੋਅ ਦੇ ਹੋਸਟ ਵੀ ਹਨ। ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ 56 ਵਰ੍ਹਿਆਂ ਦੇ ਆਮਿਰ ਖ਼ਾਨ ਦੋ ਵਿਆਹ ਕਰਵਾ ਚੁੱਕੇ ਹਨ, ਜਿਸ ਵਿਚ ਉਨ੍ਹਾਂ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ 1986 ਵਿਚ ਹੋਇਆ ਸੀ ਜੋ 2002 ਵਿੱਚ ਖ਼ਤਮ ਹੋ ਗਿਆ, ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ।

ਉਸ ਤੋਂ ਬਾਅਦ ਸਾਲ 2005 ਵਿੱਚ ਆਮਿਰ ਖਾਨ ਨੇ ਕਿਰਨ ਰਾਓ ਨਾਲ ਆਪਣਾ ਦੂਜਾ ਵਿਆਹ ਰਚਾਇਆ ਜੋ ਉਸ ਵਕਤ ਅਮੀਰ ਖ਼ਾਨ ਦੀ ਫ਼ਿਲਮ ਲਗਾਨ ਵਿਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕਰ ਰਹੀ ਸੀ, ਇਸ ਵਿਆਹ ਤੋਂ ਉਨ੍ਹਾਂ ਦਾ ਇਕ ਬੇਟਾ ਆਜ਼ਾਦ ਰਾਓ ਖਾਨ ਹੈ। ਪਰ ਹੁਣ ਆਮੀਰ ਖਾਨ ਅਤੇ ਕਿਰਨ ਰਾਓ ਨੇ ਅਚਾਨਕ ਹੀ ਤਲਾਕ ਲੈਣ ਦਾ ਫ਼ੈਸਲਾ ਕਰ ਲਿਆ ਹੈ ਜਿਸ ਬਾਰੇ ਇਕ ਵੱਡੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ।

ਆਮੀਰ ਖਾਨ ਅਤੇ ਕਿਰਨ ਰਾਓ ਨੇ ਸਾਂਝੇ ਤੌਰ ਤੇ ਆਪਣੇ 15 ਸਾਲਾਂ ਦੇ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ, ਉਨ੍ਹਾਂ ਆਖਿਆ ਕਿ ਅਸੀਂ ਆਪਣੀ ਨਵੀਂ ਜ਼ਿੰਦਗੀ ਦੀ ਇਕ ਨਵੀਂ ਸ਼ੁਰੂਆਤ ਸਹਿ ਮਾਤਾ ਪਿਤਾ ਅਤੇ ਦੋਸਤ ਦੇ ਤੌਰ ਤੇ ਕਰਨ ਲੱਗੇ ਹਾਂ। ਉਹਨਾ ਨੇ ਆਪਣੇ ਵਿਆਹ ਬਾਰੇ ਕਿਹਾ ਕਿ ਅਸੀਂ ਪੰਦਰਾਂ ਸਾਲ ਦੇ ਪਲ ਪਿਆਰ ਸਤਿਕਾਰ ਅਤੇ ਵਿਸ਼ਵਾਸ ਨਾਲ ਬਿਤਾਏ ਹਨ ਤੇ ਕਾਫੀ ਤਜ਼ੁਰਬੇ ਸਾਂਝੇ ਕੀਤੇ ਹਨ।