Home / ਹੋਰ ਜਾਣਕਾਰੀ / ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ

ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ

ਪਿਛਲੇ ਦਿਨੀਂ ਮੁੱਖ ਤੌਰ ਤੇ ਪੂਰਬੀ ਜਿਲਿਆਂ ਤੱਕ ਸੀਮਤ ਰਹੀਆਂ ਚੰਗੀਆਂ ਬਰਸਾਤਾਂ, ਆਗਾਮੀ 24 ਤੋਂ 48 ਘੰਟਿਆਂ ਚ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਸਹਿਤ ਪੱਛਮੀ ਜਿਲਿਆਂ ਤੇ ਨਾਲ ਲਗਦੇ ਰਾਜਸਥਾਨ ਤੇ ਹਰਿਆਣਾ ਦੇ ਹਿੱਸਿਆਂ ਚ ਵੀ ਸਰਗਰਮ ਰਹਿਣਗੀਆਂ। ਹਾਲਾਂਕਿ ਕਾਰਵਾਈਆਂ ਹਰ ਵਾਰ ਦੀ ਤਰ੍ਹਾਂ ਪੂਰਬੀ ਜਿਲਿਆਂ ਨਾਲੋਂ ਘੱਟ, ਘੱਟ ਸਮਾਂਵਰਤੀ ਤੇ ਘੱਟ ਖੇਤਰੀ ਹੀ ਰਹਿਣਗੀਆਂ। ਸੂਬੇ ਚ ਘੱਟ ਖੇਤਰੀ ਭਾਰੀ ਤੋਂ ਬਹੁਤ ਭਾਰੀ ਮੀਂਹ ਤੋਂ ਇਨਕਾਰ ਨਹੀਂ। 17-18 ਅਗਸਤ ਤੋਂ ਵੈਸਟਰਨ ਡਿਸਟਰਬੇਂਸ ਦੇ ਆਗਮਨ ਨਾਲ ਸੂਬੇ ਚ ਚੰਗੀ ਵਰਖਾ-ਵੰਡ ਨਾਲ ਮਾਨਸੂਨੀ ਬਰਸਾਤਾਂ ਦੇ ਅੰਕੜਿਆਂ ਚ ਹੋਰ ਸੁਧਾਰ ਹੋਵੇਗਾ।

ਮਾਨਸੂਨੀ ਧੁਰੀ ਦਾ ਪੱਛਮੀ ਸਿਰਾ ਆਮ ਨਾਲੋਂ ਉੱਤਰ ਵੱਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਪੂਰਬੀ, ਪਟਿਆਲਾ ਚੋਂ ਗੁਜਰ ਰਿਹਾ ਹੈ, ਜਿਸਦੇ ਆਸਪਾਸ ਬੱਦਲਾਂ ਦਾ ਬਣਨਾ ਬਾਕੀ ਸੂਬੇ ਨਾਲੋਂ ਜਿਆਦਾ ਰਹੇਗਾ। ਘੱਟ ਦਬਾਅ ਦਾ ਕਮਜ਼ੋਰ ਸਿਸਟਮ ਪੱਛਮੀ ਯੂ.ਪੀ. ਤੇ ਦਿੱਲੀ ਦੇ ਕਰੀਬ ਮੌਜੂਦ ਹੈ, ਜੋਕਿ ਪੰਜਾਬ ਦੇ ਪੂਰਬੀ ਜਿਲਿਆਂ ਪਟਿਆਲਾ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਸੰਗਰੂਰ, ਲੁਧਿਆਣਾ ਪੂਰਬੀ ਦੇ ਇਲਾਕਿਆਂ ਚ ਬੱਦਲਵਾਈ ਤੇ ਹੋਰ ਬਰਸਾਤਾਂ ਨੂੰ ਸੱਦਾ ਦੇਵੇਗਾ।

ਜਿਕਰਯੋਗ ਹੈ ਕਿ ਸੂਬੇ ਚ ਜਾਰੀ ਐਕਟਿਵ ਮਾਨਸੂਨ ਦੇ ਇਸ ਦੌਰ ਚ ਹੁਣ ਤੱਕ ਪੱਛਮੀ ਜਿਲਿਆਂ ਚ ਨਮੀ ਨਾਲ ਭਰਪੂਰ ਹਵਾਵਾਂ ਬਰਸਾਤ ਲਈ ਨਾਕਾਫ਼ੀ ਸਾਬਿਤ ਹੋਈਆਂ ਤੇ ਮੋਗਾ, ਫਿਰੋਜ਼ਪੁਰ, ਤਰਨਤਾਰਨ, ਮਾਨਸਾ ਚ ਸਿਰਫ ਹੁੰਮਸ ਦੇ ਕੇ ਗਈਆਂ।_
-ਜਾਰੀ ਕੀਤਾ: 1:34pm, 13 ਅਗਸਤ, 2020 – ਧੰਨਵਾਦ ਸਹਿਤ: ਪੰਜਾਬ ਦਾ ਮੌਸਮ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |