Home / ਹੋਰ ਜਾਣਕਾਰੀ / ਹੁਣੇ ਹੁਣੇ ਪੰਜਾਬ ਚ ਛਾਇਆ ਸੋਗ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ

ਹੁਣੇ ਹੁਣੇ ਪੰਜਾਬ ਚ ਛਾਇਆ ਸੋਗ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਇਸ ਸੰਸਾਰ ਤੋਂ ਇਕ ਨਾ ਇੱਕ ਦਿਨ ਹਰੇਕ ਇਨਸਾਨ ਨੇ ਜਾਣਾ ਹੀ ਹੈ ਪਰ ਕੁਝ ਲੋਕ ਇਸ ਦੁਨੀਆਂ ਤੇ ਅਜਿਹੇ ਆਉਂਦੇ ਹਨ ਜਿਹੜੇ ਆਪਣੇ ਕੰਮ ਕਰੇ ਹਮੇਸ਼ਾ ਹਮੇਸ਼ਾ ਲਈ ਇਸ ਸੰਸਾਰ ਤੇ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਨ ਭਾਵ ਲੋਕਾਂ ਦੀ ਯਾਦਾਂ ਵਿਚ, ਅਜਿਹੀ ਹੀ ਇੱਕ ਮਹਾਨ ਰੂਹ ਅੱਜ ਪੰਜਾਬੀਆਂ ਤੋਂ ਸਰੀਰਕ ਤੋਰ ਦੇ ਇਸ ਸੰਸਾਰ ਨੂੰ ਅਲਵਿਦਾ ਆਖ ਗਈ ਹੈ। ਜਿਸ ਨਾਲ ਓਹਨਾ ਦੇ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਸਾਹਿਤਕ ਹਲਕਿਆਂ ਵਿੱਚ ਇਹ ਖਬਰ ਬੜੀ ਦੁੱਖ ਨਾਲ ਪੜ੍ਹੀ-ਸੁਣੀ ਜਾਵੇਗੀ ਕਿ ਪੰਜਾਬੀ ਜ਼ੁਬਾਨ ਦੇ ਨਾਮਵਰ ਲੇਖਕ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਅੱਜ ਸਦੀਵੀ ਵਿਛੋੜਾ ਦੇ ਗਏ । ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਰੋਗ ਤੋਂ ਪੀੜਤ ਸਨ ਅਤੇ ਉਹ 83 ਸਾਲਾਂ ਦੇ ਸਨ । ਅੱਜ 11.30 ਵਜੇ ਦੇ ਕਰੀਬ ਉਹਨਾਂ ਨੇ ਆਪਣੀ ਰਿਹਾਇਸ਼ ਖਿਲਚੀਆਂ (ਅੰਮ੍ਰਿਤਸਰ) ਵਿਖੇ ਅੰਤਿਮ ਸਾਹ ਲਏ ।

ਪ੍ਰਿੰਸੀਪਲ ਸੇਵਾ ਸਿੰਘ ਕੌੜਾ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਨਮੋਲ ਰਚਨਾਵਾਂ ਦਾ ਖਜ਼ਾਨਾ ਪਾਇਆ ਹੈ । ਉਹਨਾਂ ਨੇ ਆਪਣੀਆਂ ਬਹੁਤ ਹੀ ਖੋਜ ਭਰਪੂਰ ਪੁਸਤਕਾਂ ਨਾਲ ਮਾਂ ਬੋਲੀ ਨੂੰ ਮਾਲਾ ਮਾਲ ਕੀਤਾ ਹੈ , ਜਿਹਨਾਂ ਵਿੱਚ “ਵਿਰਸਾ ਵਿਸਰ ਰਿਹਾ”, “ਨਾਵਾਂ ਦਾ ਨਿਕਾਸ”, “ਸ੍ਰੀ ਗੁਰੂ ਗੋਬਿੰਦ ਸਿੰਘ (ਸਖਸ਼ੀਅਤ, ਸਫਰ ਤੇ ਸੰਦੇਸ਼), ਸਾਂਝੀ ਵਿਰਾਸਤ, ਗੁਰੂ ਤੇਗ ਬਹਾਦਰ ਸਾਹਿਬ (ਸਖਸ਼ੀਅਤ, ਸਫਰ, ਸੰਦੇਸ਼ ਤੇ ਸ਼ਹਾਦਤ) ਆਦਿ ਜ਼ਿਕਰਯੋਗ ਹਨ ।

ਇਸਤੋਂ ਇਲਾਵਾ ਉਹਨਾਂ ਦੀ ਪੰਜਾਬੀ ਅਖਾਣਾਂ ‘ਤੇ ਬਹੁਤ ਹੀ ਖੋਜ ਭਰਪੂਰ ਪੁਸਤਕ ਜਿਸ ਵਿੱਚ ਪੰਜਾਬੀ ਸਭਿਆਚਾਰ ਨਾਲ ਵਿਸਰ ਰਹੇ 1001 ਦੇ ਕਰੀਬ ਅਖਾਣ 600 ਦੇ ਕਰੀਬ ਪੰਨਿਆਂ ਤੇ ਅੰਕਿਤ ਹਨ “ਵਿਸਰ ਰਹੇ ਪੰਜਾਬੀ ਅਖਾਣ” ਪੰਜਾਬੀ ਸਾਹਿਤ ਦੀ ਝੋਲੀ ਪਾਕੇ ਬਹੁਤ ਹੀ ਵਿਸ਼ਾਲ ਅਨਮੋਲ ਖਜ਼ਾਨਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਇਆ, ਜਿਸ ਨਾਲ ਉਹਨਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ ।