Home / ਹੋਰ ਜਾਣਕਾਰੀ / ਹੁਣੇ ਹੁਣੇ ਇਥੇ ਆਇਆ 8.2 ਤੀਬਰਤਾ ਦਾ ਭਿਆਨਕ ਭੁਚਾਲ ,ਜਾਰੀ ਹੋ ਗਈ ਇਹ ਵੱਡੀ ਚੇਤਾਵਨੀ – ਮਚੀ ਹਾਹਾਕਾਰ

ਹੁਣੇ ਹੁਣੇ ਇਥੇ ਆਇਆ 8.2 ਤੀਬਰਤਾ ਦਾ ਭਿਆਨਕ ਭੁਚਾਲ ,ਜਾਰੀ ਹੋ ਗਈ ਇਹ ਵੱਡੀ ਚੇਤਾਵਨੀ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਇੱਕ ਤੋਂ ਵੱਧ ਇੱਕ ਕੁਦਰਤੀ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਿੱਥੇ ਦੁਨੀਆਂ ਵਿਚ ਇਕ ਮਹਾਂਮਾਰੀ ਬਣ ਕੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਕੋਰੋਨਾ ਦਾ ਅਸਰ ਅਜੇ ਤੱਕ ਘੱਟ ਨਹੀਂ ਹੋਇਆ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਲਗਾਤਾਰ ਲੋਕਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ। ਜਿਸ ਦਾ ਅਸਰ ਸਾਰੇ ਲੋਕਾਂ ਉਪਰ ਵੇਖਿਆ ਜਾ ਰਿਹਾ ਹੈ। ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਵੀ ਆਏ ਦਿਨ ਕੋਈ ਨਾ ਕੋਈ ਕੁਦਰਤੀ ਆਫ਼ਤ ਸਾਹਮਣੇ ਆ ਰਹੀ ਹੈ। ਜਿਸ ਵਿਚ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਸਾਹਮਣੇ ਆਉਣ ਵਾਲੇ ਅਜਿਹੇ ਹਾਦਸਿਆਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਜਿੱਥੇ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਕੁਦਰਤ ਵੱਲੋਂ ਵੀ ਆਪਣੇ ਹੋਣ ਦਾ ਅਹਿਸਾਸ ਲੋਕਾਂ ਨੂੰ ਕਰਵਾਇਆ ਜਾ ਰਿਹਾ ਹੈ। ਹੁਣ ਇਥੇ ਆਇਆ 8.2 ਤੀਬਰਤਾ ਦਾ ਭੁਚਾਲ ਆਇਆ ਹੈ ,ਜਿੱਥੇ ਜਾਰੀ ਹੋ ਗਈ ਇਹ ਵੱਡੀ ਚੇਤਾਵਨੀ, ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਾਰ ਫਿਰ ਤੋਂ ਕੁਦਰਤ ਦਾ ਕਹਿਰ ਵਰਸਿਆ ਹੈ ਤੇ ਅਮਰੀਕਾ ਦੇ ਅਲਾਸਕਾ ਸੂਬੇ ’ਚ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਜਿਸ ਕਾਰਨ ਅਲਾਸਕਾ ’ਚ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰੀ (ਐੱਨਟੀਡਬਲਯੂਸੀ) ਨੇ ਦੱਖਣੀ ਹਿੱਸਿਆਂ ਤੇ ਪ੍ਰਸ਼ਾਂਤ ਸਮੁੰਦਰੀ ਖੇਤਰਾਂ ਨੂੰ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਅੱਜ ਆਏ ਇਸ ਭੂਚਾਲ ਬਾਰੇ ਦੱਸਿਆ ਗਿਆ ਹੈ ਕਿ US Geological Survey (USGS) ਨੇ ਕਿਹਾ ਕਿ ਭੂਚਾਲ ਰਾਤ 10:15 ਵਜੇ ਆਇਆ, ਜੋ ਕਿ 35 ਕਿਲੋਮੀਟਰ ਦੀ ਗਹਿਰਾਈ ’ਤੇ ਸੀ। ਭੂਚਾਲ ਇੰਨੀ ਤੇਜ਼ੀ ਨਾਲ ਸੀ ਕਿ ਇਸ ਤੋਂ ਦੱਖਣੀ ਅਲਾਸਕਾ ਤੇ ਅਲਾਸਕਾ ਪ੍ਰਾਇਦੀਪ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਅਮਰੀਕਾ ਵਿਚ ਆਏ ਇਸ ਭੂਚਾਲ ਦੀ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 8.2 ਦੱਸੀ ਜਾ ਰਹੀ ਹੈ। ਅਲਾਸਕਾ ’ਚ ਪੇਰੀਵਿਲ ਸ਼ਹਿਰ ਤੋਂ 91 ਕਿਮੀ ਪੂਰਬੀ-ਦੱਖਣੀ ਖੇਤਰਾਂ ਨੂੰ ਭੂਚਾਲ ਦਾ ਕੇਂਦਰ ਮੰਨਿਆ ਜਾ ਰਿਹਾ ਹੈ। ਅੱਜ ਆਏ ਇਸ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਉੱਥੇ ਹੀ ਆਏ ਇਸ ਭੂਚਾਲ ਕਾਰਨ ਅਜੇ ਤੱਕ ਜਾਨੀ ਮਾਲੀ ਕੋਈ ਵੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।