Home / ਹੋਰ ਜਾਣਕਾਰੀ / ਹੁਣੇ ਹੁਣੇ ਆਈ ਮਾੜੀ ਖਬਰ – ਅਕਾਲੀ ਦਲ ਚ ਪਿਆ ਸੋਗ ਹੋਈ ਇਸ ਲੀਡਰ ਦੀ ਅਚਾਨਕ ਮੌਤ

ਹੁਣੇ ਹੁਣੇ ਆਈ ਮਾੜੀ ਖਬਰ – ਅਕਾਲੀ ਦਲ ਚ ਪਿਆ ਸੋਗ ਹੋਈ ਇਸ ਲੀਡਰ ਦੀ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਅਕਾਲੀ ਦਲ ਬਾਰੇ ਆ ਰਹੀ ਹੈ ਜਿਹਨਾਂ ਨੂੰ ਇੱਕ ਵੱਡਾ ਝ- ਟ- ਕਾ ਲਗਾ ਹੈ। ਕੋਰੋਨਾ ਨੇ ਸਾਰੇ ਪੰਜਾਬ ਵਿਚ ਹਾਹਾਕਾਰ ਮਚਾਈ ਹੋਈ ਹੈ ਹਰ ਰੋਜ ਹੁਣ ਪੰਜਾਬ ਚ ਹਜਾਰ ਦੇ ਲਗਭਗ ਪੌਜੇਟਿਵ ਮਰੀਜ ਆ ਰਹੇ ਹਨ ਅਤੇ ਬਹੁਤ ਸਾਰੀਆਂ ਰੋਜਾਨਾ ਹੀ ਇਸ ਵਾਇਰਸ ਦਾ ਕਰਕੇ ਮੌਤਾਂ ਹੋ ਰਹੀਆਂ ਹਨ।

ਕੋਰੋਨਾ ਦੀ ਬਿਮਾਰੀ ਦੀ ਲਪੇਟ ‘ਚ ਆਉਣ ਨਾਲ ਅਕਾਲੀ ਦਲ ਦੇ ਆਗੂ ਲਲਿਤ ਕੁਮਾਰ (43 ਸਾਲ) ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਜਿਸ ਨਾਲ ਸ਼ਹਿਰ ‘ਚ ਸੋਗ ਦੀ ਲਹਿਰ ਫੈਲ ਗਈ। ਦੱਸਣਯੋਗ ਹੈ ਕਿ ਲਲਿਤ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਹਨ। ਜਿੰਨ੍ਹਾਂ ਦਾ ਇਲਾਜ ਦੋਰਾਹਾ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ਨਿਚਰਵਾਰ ਨੂੰ ਲਲਿਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਲਲਿਤ ਦਾ ਸ ਸ ਕਾ ਰ ਪੂਰੇ ਸੁਰੱਖਿਆ ਇੰਤਜਾਮ ਨਾਲ ਖੰਨਾ ‘ਚ ਕੀਤਾ ਗਿਆ। ਦੱਸਣਯੋਗ ਹੈ ਕਿ ਲਲਿਤ 2015 ‘ਚ ਨਗਰ ਕੌਂਸਲ ਚੋਣ ‘ਚ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲ – ਲ ੜੇ ਸਨ। ਉਹ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇੱਕ ਪੁੱਤਰ ਛੱਡ ਗਏ ਹਨ।

ਖੰਨਾ ‘ਚ ਕੋਰੋਨਾ ਪਾਜ਼ੇਟਿਵ 8 ਨਵੇਂ ਕੇਸ ਐਤਵਾਰ ਨੂੰ ਸਾਹਮਣੇ ਆਏ ਹਨ। ਇਨ੍ਹਾਂ ਦੇ ਸੈਂਪਲ 19 ਅਗਸਤ ਨੂੰ ਲਈ ਗਏ ਸਨ। ਉਸ ਦਿਨ ਲਈ ਗਏ 252 ਸੈਂਪਲਾਂ ‘ਚੋਂ 244 ਦੀ ਰਿਪੋਰਟ ਨੈਗੇਟਿਵ ਆਈ ਹੈ। ਇੰਨ੍ਹਾਂ ‘ਚ ਦਲੀਪ ਸਿੰਘ ਨਗਰ ਨਿਵਾਸੀ 30 ਸਾਲ ਦਾ ਨੌਜਵਾਨ, ਦਲੀਪ ਸਿੰਘ ਕਲੋਨੀ ਨਿਵਾਸੀ 36 ਸਾਲ ਦੀ ਅੌਰਤ ਤੇ 16 ਸਾਲ ਦੀ ਲੜਕੀ, ਕਿ੍ਸ਼ਨਾ ਨਗਰ ਨਿਵਾਸੀ 58 ਸਾਲ ਦਾ ਪੁਰਸ਼ ਤੇ 23 ਸਾਲ ਦੀ ਲੜਕੀ, ਪਿੰਡ ਹੌਲ ਦਾ 29 ਸਾਲ ਦਾ ਨੌਜਵਾਨ ਤੇ 30 ਸਾਲ ਦੀ ਲੜਕੀ, ਪਿੰਡ ਸਲਾਣਾ ਦਾ 30 ਸਾਲ ਦਾ ਨੌਜਵਾਨ ਸ਼ਾਮਿਲ ਹਨ। ਐਤਵਾਰ ਨੂੰਸਿਵਲ ਹਸਪਤਾਲ ਦੀ ਟੀਮ ਵੱਲੋਂ 108 ਲੋਕਾਂ ਦੇ ਸੈਂਪਲ ਲਈ ਗਏ ਹਨ।

ਦੋ ਪਰਿਵਾਰ ਦੇ 13 ਮੈਂਬਰ ਦੀ ਰਿਪੋਰਟ ਆਈ ਪਾਜ਼ੇਟਿਵ
ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਸਰਕਾਰ ਦੇ ਨਵੇਂ ਆਦੇਸ਼ਾਂ ਤਹਿਤ ਹੁਣ ਬਿਨ੍ਹਾਂ ਲੱਛਣ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ ਆਪਣੇ ਘਰਾਂ ‘ਚ ਵੀ ਆਈਸੋਲੇਟ ਹੋ ਸਕਣਗੇ ਪਰ ਉਨ੍ਹਾਂ ਨੂੰ ਕੋਈ ਵੀ ਲੱਛਣ ਆਉਣ ‘ਤੇ ਹਸਤਪਾਲ ਨੂੰ ਸੂਚਨਾ ਦੇਣੀ ਹੋਵੇਗੀ। ਉਨ੍ਹਾਂ ਨੂੰ ਕਿੱਟ ਖਰੀਦਣੀ ਪਵੇਗੀ। ਜਿਸ ‘ਚ ਥਰਮਾਮੀਟਰ, ਪਲਸ ਓਕਸੀਮੀਟਰ, ਵਿਟਾਮਿਨ ਸੀ ਤੇ ਜਿੰਕ ਦੀ ਦਵਾਈ ਹੋਵੇਗੀ। ਸਿਹਤ ਵਿਭਾਗ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਲਗਾਤਾਰ ਕਰਦੀ ਰਹੇਗੀ, 60 ਸਾਲ ਤੋਂ ਜਿਆਦਾ ਉਮਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਮਨਜ਼ੂਰੀ ਦੇ ਬਾਅਦ ਹੀ ਹੋਮ ਆਈਸੋਲੇਟ ਕੀਤਾ ਜਾ ਸਕੇਗਾ। ਗਰਭਵਤੀ ਮਹਿਲਾਵਾਂ, ਜਿਨ੍ਹਾਂ ਦੀ ਡਿਲੀਵਰੀ ਅਗਲੇ ਤਿੰਨ ਹਫ਼ਤੇ ‘ਚ ਨਹੀਂ ਹੋਣੀ ਹੈ, ਉਨ੍ਹਾਂ ਨੂੰ ਵੀ ਗਾਈਨੀ ਦੇ ਸਰਟਿਫਿਕੇਟ ਦੇ ਬਾਅਦ ਹੋਮ ਆਈਸੋਲੇਟ ਕੀਤਾ ਜਾ ਸਕਦਾ ਹੈ।