Home / ਹੋਰ ਜਾਣਕਾਰੀ / ਹਫਤੇ ਚ 4 ਦਿਨ ਹੀ ਕੰਮ ਕਰਨ ਬਾਰੇ ਇਥੇ ਹੋ ਸਕਦਾ ਇਹ ਐਲਾਨ – ਆਈ ਤਾਜਾ ਵੱਡੀ ਖਬਰ

ਹਫਤੇ ਚ 4 ਦਿਨ ਹੀ ਕੰਮ ਕਰਨ ਬਾਰੇ ਇਥੇ ਹੋ ਸਕਦਾ ਇਹ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਭਰ ਦੇ ਦੇਸ਼ਾਂ ਵੱਲੋਂ ਆਪਣੇ ਦੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਅਤੇ ਤਰੱਕੀ ਦੀ ਰਾਹ ਤੇ ਲੈ ਜਾਣ ਲਈ ਬਹੁਤ ਸਾਰੀਆਂ ਪ੍ਰਣਾਲੀਆਂ ਅਪਣਾਈਆਂ ਜਾਂਦੀਆਂ ਹਨ। ਉਥੇ ਹੀ ਦੇਸ਼ਾਂ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੂੰ ਬਹੁਤ ਸਾਰੇ ਲਾਭ ਦਿੱਤੇ ਜਾਂਦੇ ਹਨ। ਹਰ ਦੇਸ਼ ਆਪਣੇ ਦੇਸ਼ ਨੂੰ ਦੂਜੇ ਦੇਸ਼ਾਂ ਨਾਲੋਂ ਬਿਹਤਰ ਬਣਾਉਣ ਦੀ ਹੋੜ ਵਿਚ ਲੱਗਿਆ ਹੋਇਆ ਹੈ। ਕਰੋਨਾ ਕਾਲ ਦੌਰਾਨ ਬਹੁਤ ਸਾਰੇ ਦੇਸ਼ ਆਰਥਿਕ ਮੰਦੀ ਤੋਂ ਗੁਜ਼ਰ ਰਹੇ ਹਨ ਜਿਸ ਕਾਰਨ ਸਰਕਾਰਾਂ ਆਪਣੇ-ਆਪਣੇ ਦੇਸ਼ਾਂ ਨੂੰ ਮੁੜ ਪੈਰਾਂ-ਸਿਰ ਕਰਨ ਵਿਚ ਜੁਟੀਆਂ ਹੋਈਆਂ ਹਨ।

ਜਪਾਨ ਜੋ ਕਿ ਆਪਣੇ ਬਿਹਤਰ ਫ਼ੈਸਲਿਆਂ ਅਤੇ ਪ੍ਰਣਾਲੀਆਂ ਲਈ ਵਿਸ਼ਵ ਭਰ ਵਿਚ ਮਸ਼ਹੂਰ ਹੈ ਨੂੰ ਵੀ ਕਈ ਤਰਾਂ ਦੀਆਂ ਅੰਦਰੂਨੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦਿਆਂ ਇੱਕ ਵੱਡੀ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਜਪਾਨੀ ਸਰਕਾਰ ਵੱਲੋਂ ਹਫਤੇ ਵਿਚ 5 ਦਿਨ ਕੰਮ ਕਰਨ ਦੇ ਵਿਕਲਪ ਨੂੰ ਘਟਾਕੇ 4 ਦਿਨ ਕੰਮ ਕਰਨ ਦਾ ਸੁਝਾ ਦਿੱਤਾ ਹੈ ਅਤੇ ਇਸ ਫੋਰ ਡੇ ਵੀਕ ਪਲੈਨ ਦੇ ਅਨੁਸਾਰ ਕਰਮਚਾਰੀਆਂ ਨੂੰ ਹਫ਼ਤੇ ਦੇ ਕਿਸੇ ਵੀ ਚਾਰ ਦਿਨ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

ਜਪਾਨ ਵਿੱਚ ਜਨਮਦਰ ਦਿਨੋਂ ਦਿਨ ਡਿੱਗ ਰਹੀ ਹੈ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਪਲਾਨ ਨਾਲ ਜਿੱਥੇ ਜਪਾਨ ਦੀ ਜਨਮ ਦਰ ਦੀ ਸਮੱਸਿਆ ਹਲ ਹੋ ਜਾਵੇਗੀ ਉੱਥੇ ਹੀ ਇਸ ਨਾਲ ਜਪਾਨ ਦੀ ਅਰਥ-ਵਿਵਸਥਾ ਵਿਚ ਵੀ ਕਾਫ਼ੀ ਸੁਧਾਰ ਆਵੇਗਾ ਜਿਸ ਦੇ ਤਹਿਤ ਕਰਮਚਾਰੀ ਛੁੱਟੀ ਵਾਲੇ ਦਿਨ ਬਾਹਰ ਜਾ ਕੇ ਖਰਚਾ ਕਰਨਗੇ ਜਿਸਦਾ ਸਿੱਧਾ ਅਸਰ ਦੇਸ਼ ਦੀ ਆਰਥਿਕਤਾ ਤੇ ਪਵੇਗਾ। ਅਰਥ ਸ਼ਾਸ਼ਤਰੀ ਮਾਰਟਿਨ ਸਕਲਟਜ਼ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਯੋਜਨਾ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਜਿਥੇ ਪਹਿਲਾਂ ਹੀ ਜਪਾਨ ਬਹੁਤ ਕਮੀਆਂ ਨਾਲ ਜੂਝ ਰਿਹਾ ਹੈ ਉਥੇ ਹੀ ਥੋੜੇ ਦਿਨਾਂ ਲਈ ਕੰਮ ਕਰਨ ਕਾਰਨ ਕਰਮਚਾਰੀਆਂ ਦੀ ਆਮਦਨ ਕਾਫ਼ੀ ਘੱਟ ਹੋ ਜਾਵੇਗੀ।

ਜਪਾਨੀ ਸਰਕਾਰ ਦੇ ਇਸ ਫੈਸਲੇ ਨਾਲ ਕਰੋਸ਼ੀ ਵਿੱਚ ਵੀ ਕਾਫੀ ਗਿਰਾਵਟ ਆਵੇਗੀ ਜਿਸ ਦੇ ਚੱਲਦਿਆਂ ਮਿਹਨਤੀ ਲੋਕਾਂ ਵੱਲੋਂ ਜ਼ਿਆਦਾ ਕੰਮ ਦੇ ਬੋਝ ਕਾਰਨ ਆਪਣੀ ਜਾਨ ਨਹੀਂ ਦਿੱਤੀ ਜਾਵੇਗੀ ਅਤੇ ਜਪਾਨ ਦੀ ਸਰਕਾਰ ਇਸ ਤਬਦੀਲੀ ਨੂੰ ਗੰਭੀਰਤਾ ਨਾਲ ਲੈ ਰਹੀ ਹੈ।