Home / ਹੋਰ ਜਾਣਕਾਰੀ / ਸੰਨੀ ਦਿਓਲ ਨੇ ਪੰਜਾਬ ਚ ਫਿਰ ਆਪਣੀ ਕਰਾਤੀ ਬੱਲੇ ਬੱਲੇ – ਆਈ ਤਾਜਾ ਵੱਡੀ ਖਬਰ

ਸੰਨੀ ਦਿਓਲ ਨੇ ਪੰਜਾਬ ਚ ਫਿਰ ਆਪਣੀ ਕਰਾਤੀ ਬੱਲੇ ਬੱਲੇ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਠਾਨਕੋਟ : ਗੁਰਦਾਸਪੁਰ ਤੋਂ ਭਾਜਪਾ ਦੇ ਸਾਂਸਦ ਸੰਨੀ ਦਿਓਲ ਅਕਸਰ ਹਲਕੇ ‘ਚੋਂ ਗਾਇਬ ਰਹਿਣ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਪਰ ਇਸ ਵਾਰ ਉਹ ਦੂਰ ਰਹਿ ਕੇ ਵੀ ਆਪਣਾ ਫਰਜ਼ ਨਿਭਾਉਣ ਲਈ ਚਰਚਾ ‘ਚ ਹਨ। ਸੰਨੀ ਦਿਓਲ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਫਸੇ 3 ਦਰਜਨ ਪੰਜਾਬੀਆਂ ਨੂੰ ਵਾਪਸ ਲਿਆਂਦਾ ਹੈ, ਜਿਨ੍ਹਾਂ ਦਾ ਮਾਧੋਪੁਰ ਹੱਦ ‘ਤੇ ਭਾਜਪਾ ਵਰਕਰਾਂ ਨੇ ਫੁੱਲ ਬਰਸਾ ਕੇ ਸਵਾਗਤ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜ਼ਿਲਾ ਪ੍ਰਧਾਨ ਪੀ.ਐੱਸ. ਗਿੱਲ ਨੇ ਦੱਸਿਆ ਕਿ ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਦੇ ਕਰੀਬ 3 ਦਰਜਨ ਵਿਅਕਤੀ ਤਾਲਾਬੰਦੀ ਕਰਕੇ ਪੁਲਵਾਮਾ ‘ਚ ਫਸ ਗਏ ਸਨ। ਪਰਿਵਾਰਾਂ ਵਲੋਂ ਧਿਆਨ ‘ਚ ਲਿਆਂਦੇ ਜਾਣ ਮਗਰੋਂ ਸਾਂਸਦ ਸੰਨੀ ਦਿਓਲ ਨੇ ਯਤਨ ਕਰ ਇਨ੍ਹਾਂ ਨੂੰ ਵਾਪਸ ਪੰਜਾਬ ਲਿਆਂਦਾ ਹੈ।

ਇਨ੍ਹਾਂ ਵਿਅਕਤੀਆਂ ਨੂੰ ਰਿਸੀਵ ਕਰਨ ਲਈ ਪ੍ਰਸ਼ਾਸਨ ਵਲੋਂ ਅਸਿਸਟੈਂਟ ਲੇਬਰ ਕਮਿਸ਼ਨਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮਾਧੋਪੁਰ ਪਹੁੰਚਣ ‘ਤੇ ਇਨ੍ਹਾਂ ਵਿਅਕਤੀਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਤੇ ਆਪੋ-ਆਪਣੇ ਜ਼ਿਲੇ ‘ਚ ਪਹੁੰਚਣ ‘ਤੇ ਇਨ੍ਹਾਂ ਨੂੰ 14 ਦਿਨਾਂ ਲਈ ਕੁਆਰੈਂਟਾਇਨ ਕੀਤਾ ਜਾਵੇਗਾ।

ਦੱਸ ਦੇਈਏ ਹਲਕੇ ਤੋਂ ਦੂਰ ਰਹਿਣ ਕਰਕੇ ਵਿਰੋਧੀ ਧਿਰ ਵਲੋਂ ਅਕਸਰ ਹੀ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਜਾਂਦੇ ਹਨ ਪਰ ਇਨ੍ਹਾਂ ਲੋਕਾਂ ਨੂੰ ਵਾਪਸ ਲਿਆ ਕੇ ਸੰਨੀ ਦਿਓਲ ਵਲੋਂ ਆਪਣਾ ਫਰਜ਼ ਨਿਭਾਇਆ ਗਿਆ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |