Home / ਹੋਰ ਜਾਣਕਾਰੀ / ਸੰਗਰੂਰ ਵੋਟਾਂ ਚ ਸਮੇਂ ਦੀ ਹੋਰ ਮੰਗ ਕਰਨ ਤੇ ਚੋਣ ਕਮਿਸ਼ਨ ਨੇ ਲਿਆ ਇਹ ਐਕਸ਼ਨ – DC ਤੋਂ ਮੰਗਿਆ ਸਪਸ਼ਟੀਕਰਨ

ਸੰਗਰੂਰ ਵੋਟਾਂ ਚ ਸਮੇਂ ਦੀ ਹੋਰ ਮੰਗ ਕਰਨ ਤੇ ਚੋਣ ਕਮਿਸ਼ਨ ਨੇ ਲਿਆ ਇਹ ਐਕਸ਼ਨ – DC ਤੋਂ ਮੰਗਿਆ ਸਪਸ਼ਟੀਕਰਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਜਿੱਥੇ ਵਿਧਾਨਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਜਿੱਤ ਪ੍ਰਾਪਤ ਹੋਈ ਸੀ। ਉਥੇ ਹੀ ਪੰਜਾਬ ਦੇ ਲੋਕਾਂ ਵੱਲੋਂ 92 ਸੀਟਾਂ ਉਪਰ ਜਿੱਤ ਦਿਵਾ ਕੇ ਭਗਵੰਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਦੇ ਮੁੱਖ ਮੰਤਰੀ ਬਣਦੇ ਹੀ ਜਿੱਥੇ ਸੰਗਰੂਰ ਤੋਂ ਐਮ ਪੀ ਸੀਟ ਖਾਲੀ ਹੋ ਗਈ ਸੀ। ਉੱਥੇ ਹੀ ਇਸ ਸੀਟ ਨੂੰ ਲੈ ਕੇ ਅੱਜ 23 ਜੂਨ ਨੂੰ ਹੋਈਆਂ ਜ਼ਿਮਨੀ ਚੋਣਾਂ ਦੇ ਵਿਚ ਸਾਰੀਆਂ ਪਾਰਟੀਆਂ ਵੱਲੋਂ ਲਗਾਤਾਰ ਜਿੱਤ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਜਿੱਥੇ ਪਿਛਲੇ ਕਈ ਦਿਨਾਂ ਤੋਂ ਸਿਆਸੀ ਅਖਾੜਾ ਭਖਿਆ ਹੋਇਆ ਸੀ। ਉੱਥੇ ਹੀ ਸਾਰੀਆਂ ਪਾਰਟੀਆਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਵੀ ਕਾਫ਼ੀ ਦਿਨ ਕੀਤਾ ਜਾਂਦਾ ਰਿਹਾ ਅਤੇ ਅੱਡੀ-ਚੋਟੀ ਦਾ ਜ਼ੋਰ ਲਗਾਇਆ ਗਿਆ ਹੈ।

ਹੁਣ ਸੰਗਰੂਰ ਵੋਟਾਂ ਵਿੱਚ ਸਮੇਂ ਦੀ ਹੋਰ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਜਿੱਥੇ ਡੀਸੀ ਤੋਂ ਸਪਸ਼ਟੀਕਰਨ ਮੰਗਿਆ ਗਿਆ ਹੈ। ਅੱਜ ਤਕ ਸੰਗਰੂਰ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਹਨ ਉੱਥੇ ਹੀ ਚੋਣ ਕਮਿਸ਼ਨ ਕੋਲੋਂ ਸ਼ਾਮ 4:05 ਮਿੰਟ ਤੇ ਪੰਜਾਬ ਦੇ ਮੁੱਖ ਸਕੱਤਰ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਵੱਲੋਂ ਵੋਟਾਂ ਦੇ ਸਮੇਂ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਜਿੱਥੇ ਕਮਿਸ਼ਨਰ ਨੂੰ ਰਿਟਰਨਿੰਗ ਅਫਸਰ ਦਾ ਪੱਤਰ ਮਿਲਿਆ ਸੀ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਪੋਲਿੰਗ ਵਿੱਚ ਤੇਜ਼ੀ ਲਿਆਉਣ ਅਤੇ ਵੋਟਰਾਂ ਦੇ ਕੁਝ ਵਰਗਾਂ ਨੂੰ ਪ੍ਰਭਾਵਤ ਕਰਨ ਲਈ ਕੋਸ਼ਿਸ਼ ਕੀਤੀ ਗਈ ਹੈ।

ਸਪਸ਼ਟੀਕਰਣ ਉਨ੍ਹਾਂ ਤੋਂ ਸ਼ੁੱਕਰਵਾਰ ਬਾਅਦ ਦੁਪਹਿਰ 1 ਵਜੇ ਤੱਕ ਮੰਗਿਆ ਗਿਆ ਹੈ। ਇਸ ਵਿੱਚ ਉਹ ਦੱਸਣ ਕਿ ਉਨ੍ਹਾਂ ਵੱਲੋਂ ਇਹ ਸਭ ਕੁਝ ਕਿਉਂ ਕੀਤਾ ਗਿਆ ਹੈ। ਜਿਸ ਬਾਰੇ ਕਮਿਸ਼ਨ ਵੱਲੋਂ ਸਕੱਤਰ ਨੂੰ ਇਕ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਇਸ ਦਾ ਦੱਸਣ ਵਾਸਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਕਿਹਾ ਕੇ ਦੁਪਹਿਰ ਦੇ ਸਮੇਂ ਅਜਿਹੇ ਕਿਹੜੇ ਹਾਲਾਤ ਅਤੇ ਕਾਰਨ ਪੈਦਾ ਹੋ ਗਏ ਕਿ ਉਨ੍ਹਾਂ ਵੱਲੋਂ ਇਸ ਪੱਤਰ ਨੂੰ ਲਿਖਣ ਦੀ ਜ਼ਰੂਰਤ ਪੈ ਗਈ ਸੀ। ਪੱਤਰ ਵਿੱਚ ਜਿੱਥੇ ਕਮਿਸ਼ਨ ਵੱਲੋਂ ਸਮੇਂ ਦੀ ਹੱਦ ਵਧਾਉਣ ਦੀ ਬੇਨਤੀ ਕੀਤੀ ਗਈ ਸੀ ਅਤੇ ਆਖਿਆ ਗਿਆ ਸੀ ਕਿ ਅਜੇ ਤੱਕ ਕੁਝ ਲੋਕ ਖੇਤਾਂ ਵਿੱਚ ਝੋਨਾ ਲਾਉਣ ਦਾ ਕੰਮ ਕਰ ਰਹੇ ਹਨ। ਇਸ ਲਈ ਹੋਰ ਸਮੇਂ ਦੀ ਮੰਗ ਕੀਤੀ ਗਈ ਸੀ।