Home / ਹੋਰ ਜਾਣਕਾਰੀ / ਸੋਨੀਪਤ ਦੇ ਇੰਜੀਨੀਅਰ ਨੇ ਬਣਾਈ ਇੱਟਾਂ ਬਣਾਉਣ ਵਾਲੀ ਮਸ਼ੀਨ ਜੋ 120 ਮਜਦੂਰਾਂ ਦਾ ਕੰਮ ਕਰਦੀ ਹੈ ਇਕੱਲੀ

ਸੋਨੀਪਤ ਦੇ ਇੰਜੀਨੀਅਰ ਨੇ ਬਣਾਈ ਇੱਟਾਂ ਬਣਾਉਣ ਵਾਲੀ ਮਸ਼ੀਨ ਜੋ 120 ਮਜਦੂਰਾਂ ਦਾ ਕੰਮ ਕਰਦੀ ਹੈ ਇਕੱਲੀ

ਸੋਨੀਪਤ ਵਿਚ 10ਵੀ ਪਾਸ ਸਤੀਸ਼ ਨਾਮ ਦੇ ਨੌਜਵਾਨ ਨੇ ਇੱਕ ਅਜਿਹੀ ਮਸ਼ੀਨ ਦੀ ਖੋਜ ਕੀਤੀ ਹੈ ਜੋ 12 ਮਜਦੂਰਾਂ ਦਾ ਕੰਮ ਇਕੱਲੀ ਹੀ ਕਰ ਦਿੰਦੀ ਹੈ |ਇਹ ਮਸ਼ੀਨ ਇੱਟਾਂ ਬਣਾਉਣ ਦਾ ਕੰਮ ਕਰਦੀ ਹੈ |ਪਿੰਡ ਲਡਰਾਵਨ ਨਿਵਾਸੀ ਸਤੀਸ਼ ਨੇ ਆਪਣੀ ਇਸ ਖੋਜ ਨਾਲ ਭੱਠਾ ਉਦਯੋਗ ਵਿਚ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ |ਦਰਾਸਲ ਸਤੀਸ਼ ਪਿੰਡ ਫ਼ਿਰੋਜਪੁਰ ਬਾੰਗੜ ਵਿਚ ਲਗਾਏ ਆਪਣੇ ਇੱਟਾਂ ਦੇ ਭੱਠੇ ਤੇ ਕੰਮ ਕਰਨ ਵਾਲੇ ਮਜਦੂਰਾਂ ਤੋਂ ਕਾਫੀ ਪਰੇਸ਼ਾਨ ਸੀ |ਉਹ ਪੈਸੇ ਲੈਣ ਤੋਂ ਬਾਅਦ ਵੀ ਭੱਠੇ ਤੇ ਕੰਮ ਕਰਨ ਨਹੀਂ ਆਉਂਦੇ ਸਨ |ਇਸਦੇ ਕਾਰਨ ਸਤੀਸ਼ ਦੇ ਦਿਮਾਗ ਵਿਚ ਅਜਿਹੀ ਮਸ਼ੀਨ ਬਣਾਉਣ ਦਾ ਆਈਡੀਆ ਗਿਆ ਅਤੇ ਫਿਰ ਉਸ ਉੱਪਰ ਸਤੀਸ਼ ਨੇ ਕੰਮ ਕਰਨਾ ਸ਼ੁਰੂ ਕੀਤਾ |ਸਤੀਸ਼ ਨੇ ਸਾਲ 2007 ਵਿਚ ਮਸ਼ੀਨ ਦੇ ਲਈ ਅਲੱਗ-ਅਲੱਗ ਜਗ੍ਹਾ ਤੋਂ ਪੁਰਜੇ ਅਤੇ ਉਪਕਰਣ ਲਿਆ ਕੇ ਮਸ਼ੀਨ ਬਣਾਉਣੀ ਸ਼ੁਰੂ ਕਰ ਦਿੱਤੀ |ਮਸ਼ੀਨ ਬਣਾਉਣ ਵਿਚ ਲੱਖਾਂ ਰੁਪਏ ਲੱਗਣ ਤੋਂ ਬਾਅਦ ਵੀ ਸਤੀਸ਼ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਰਹੀਆਂ ਪਰ ਸਤੀਸ਼ ਨੇ ਕਦੇ ਵੀ ਹਾਰ ਨਹੀਂ ਮੰਨੀਂ |

ਸਤੀਸ਼ ਦੇ ਹੌਂਸਲੇ ਨੂੰ ਦੇਖਦੇ ਹੋਏ ਉਸਦੇ ਚਚੇਰੇ ਭਰਾ ਰਾਜੇਸ਼, ਵਿਕਾਸ, ਪ੍ਰਵੇਸ਼, ਰਾਕੇਸ਼ ਅਤੇ ਉਸਦੇ ਦੋਸਤਾਂ ਨੇ ਉਸਦਾ ਸਾਥ ਦੇਣਾ ਸ਼ੁਰੂ ਕੀਤਾ |ਭਰਾ ਅਤੇ ਦੋਸਤਾਂ ਦੇ ਸਹਿਯੋਗ ਨੇ ਸਤੀਸ਼ ਦਾ ਹੌਂਸਲਾ ਹੋਰ ਵੀ ਵਧਾ ਦਿੱਤਾ ਕਿ ਇਹਨਾਂ ਸਭ ਨੇ ਮਿਲ ਕੇ ਇੱਟਾਂ ਬਣਾਉਣ ਵਾਲੀ ਮਸ਼ੀਨ ਮਸ਼ੀਨ ਬਣਾ ਦਿੱਤੀ |ਸਤੀਸ਼ ਮਸ਼ੀਨ ਦੇ ਬਾਰੇ ਗੱਲ ਕਰਦੇ ਹੋਏ ਕਹਿੰਦਾ ਹੈ, ਇਹ ਮਸ਼ੀਨ ਇੱਟਾਂ ਦੇ ਭੱਠੇ ਉੱਪਰ ਕੰਮ ਕਰਨ ਵਾਲੇ 120 ਮਜਦੂਰਾਂ ਦੇ ਬਰਾਬਰ ਕੰਮ ਕਰਦੀ ਹੈ |ਇਹ ਮਸ਼ੀਨ ਆਸਾਨੀ ਨਾਲ ਇੱਟਾਂ ਬਣਾ ਦਿੰਦੀ ਹੈ |ਬੀ.ਐਮ.ਐਸ ਨਾਮ ਦੀ ਇਹ ਮਸ਼ੀਨ ਇੱਕ ਮਿੰਟ ਵਿਚ 150 ਇੱਟਾਂ ਬਣਾਉਂਦੀ ਹੈ |ਦਿਨ ਭਰ ਵਿਚ ਕਰੀਬ 40000 ਇੱਟਾਂ ਬਣਾ ਦਿੰਦੀ ਹੈ |ਇਸ ਮਾਡਲ ਤੋਂ ਇਲਾਵਾ ਬੀ.ਐਮ.ਐਮ-300 ਮਸ਼ੀਨ ਵੀ ਤਿਆਰ ਕੀਤੀਆਂ ਗਈਆਂ ਹਨ , ਜੋ ਇੱਕ ਮਿੰਟ ਵਿਚ 300 ਇੱਟਾਂ ਤਿਆਰ ਕਰਦੀਆਂ ਹਨ |ਇਹ ਮਸ਼ੀਨ ਦਿਨ ਭਰ ਵਿਚ ਕਰੀਬ 85000 ਇੱਟਾਂ ਤਿਆਰ ਕਰਦੀਆਂ ਹਨ |ਇਸ ਮਸ਼ੀਨ ਨਾਲ ਇੱਟਾਂ ਦੇ ਭੱਠੇ ਉੱਪਰ ਮਜਦੂਰਾਂ ਦੀ ਆ ਰਹੀ ਪਰੇਸ਼ਾਨੀ ਨੂੰ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈ |

ਮਸ਼ੀਨ ਬਣਾਉਣ ਵਿਚ ਸਹਿਯੋਗੀ ਇੰਜੀਅਰ ਪੰਕਜ ਰਾਣਾ ਕਹਿੰਦੇ ਹਨ ਕਿ ਇਹ ਮਸ਼ੀਨ ਸਤੀਸ਼ ਦੀ 8 ਸਾਲਾਂ ਦੀ ਮਿਹਨਤ ਦਾ ਫਲ ਹੈ |ਮਸ਼ੀਨ ਤੇ ਆਉਣ ਵਾਲੀ ਲਾਗਤ ਨੂੰ ਦੇਖਦੇ ਹੋਏ ਸਤੀਸ਼ ਨੇ ਪਿੰਡ ਦੇ ਆਪਣੇ ਮਕਾਨ ਅਤੇ ਪੁਸ਼ਤੈਨੀ ਜਾਇਦਾਦ ਨੂੰ ਗਹਿਣੇ ਰੱਖ ਦਿੱਤਾ ਸੀ |ਪਰ ਇੰਨੇਂ ਸਾਲਾਂ ਦੀ ਮਿਹਨਤ ਦਾ ਫਲ 2013 ਵਿਚ ਤਿੰਨ ਮਸ਼ੀਨਾਂ ਬਣਾ ਕੇ ਮਿਲਿਆ |ਮਸ਼ੀਨ ਬਣਾਉਣ ਦੇ ਸਾਡੇ ਜਨੂੰਨ ਨੂੰ ਦੇਖਦੇ ਹੋਏ ਸਭ ਲੋਕਾਂ ਨੇ ਸਾਨੂੰ ਪਾਗਲ ਕਹਿਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਸਭ ਲੋਕ ਸਾਡੀ ਤਰੀਫ ਕਰਦੇ ਨਹੀਂ ਥੱਕਦੇ |ਸਤੀਸ਼ ਦਾ ਕਹਿਣਾ ਹੈ ਕਿ ਹੁਣ ਇਸ ਮਸ਼ੀਨ ਦੀ ਡਿਮਾਂਡ ਦਿਨੋਂ-ਦਿਨ ਵਧਦੀ ਜਾ ਰਹੀ ਹੈ |ਮਸ਼ੀਨ ਦੀ ਖੋਜ ਦਾ ਪੇਟੇਂਟ ਕਰ ਲਿਆ ਗਿਆ ਹੈ |ਮਸ਼ੀਨ ਦੇ ਪਾਰਟਸ ਹੁਣ ਜਰਮਨ ਅਤੇ ਇਟਲੀ ਤੋਂ ਮੰਗਵਾਏ ਜਾਂਦੇ ਹਨ |ਹੁਣ ਤੱਕ ਅਸੀਂ ਕਰੀਬ 25 ਮਸ਼ੀਨਾਂ ਬਣਾ ਚੁੱਕੇ ਹਾਂ |ਹਰਿਆਣਾ, ਯੂਪੀ, ਤਮਿਲਨਾਡੂ, ਰਾਜਸਥਾਨ, ਬਿਹਾਰ, ਅਤੇ ਕਰਨਾਟਕ ਤੋਂ ਇਲਾਵਾ ਗੁਆਂਢੀ ਦੇਸ਼ ਨੈਪਾਲ ਵਿਚ ਵੀ ਅਸੀਂ ਇਸ ਮਸ਼ੀਨ ਦੀ ਸਪਲਾਈ ਕਰ ਚੁੱਕੇ ਹਾਂ |