Home / ਹੋਰ ਜਾਣਕਾਰੀ / ਸਿੱਧੂ ਮੂਸੇਵਾਲਾ ਨੇ SYL ਗੀਤ ਚ ਕੀਤਾ ਜਿਕਰ – ਆਖਰ ਕੌਣ ਹਨ ਬਲਵਿੰਦਰ ਸਿੰਘ ਜਟਾਣਾ

ਸਿੱਧੂ ਮੂਸੇਵਾਲਾ ਨੇ SYL ਗੀਤ ਚ ਕੀਤਾ ਜਿਕਰ – ਆਖਰ ਕੌਣ ਹਨ ਬਲਵਿੰਦਰ ਸਿੰਘ ਜਟਾਣਾ

ਆਈ ਤਾਜ਼ਾ ਵੱਡੀ ਖਬਰ 

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੰਨੇ ਦਿਨ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਲੋਕ ਉਸ ਦੀ ਮੌਤ ਦੇ ਸੋਗ ਵਿਚੋਂ ਬਾਹਰ ਨਹੀਂ ਆ ਸਕੇ ਹਨ। ਅਤੇ ਹਰ ਰੋਜ਼ ਹੀ ਬਹੁਤ ਸਾਰੇ ਲੋਕ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੀ ਪਹੁੰਚ ਰਹੇ ਹਨ। ਹੁਣ ਸਿੱਧੂ ਮੂਸੇਵਾਲਾ ਨੇ SYL ਗੀਤ ਚ ਕੀਤਾ ਜਿਕਰ ,ਆਖਰ ਕੌਣ ਹਨ ਬਲਵਿੰਦਰ ਸਿੰਘ ਜਟਾਣਾ , ਜਿਸ ਬਾਰੇ ਹੁਣ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਥੇ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘SYL’ ਸ਼ਾਮ 6 ਵਜੇ ਉਸਦੇ youtube ਚੈਨਲ ਉਪਰ ਪ੍ਰਸਾਰਿਤ ਕੀਤਾ ਗਿਆ ਹੈ। ਜਿਸ ਨੂੰ ਕੁਝ ਹੀ ਸਮੇਂ ਦੇ ਵਿੱਚ ਮਿਲੀਅਨ ਦੇ ਵਿਚ ਵਿਊ ਮਿਲੇ ਹਨ। ਉੱਥੇ ਹੀ ਇਸ ਗੀਤ ਵਿੱਚ ਗਾਇਕ ਵੱਲੋਂ ਗੀਤ ਪੰਜਾਬ ਦੇ ਬਹੁਤ ਹੀ ਭਖ਼ਦੇ ਮੁੱਦਿਆਂ ਦੀ ਗੱਲ ਕੀਤੀ ਗਈ ਹੈ ਅਤੇ ਇਸ ਬਾਰੇ ਹੀ ਲਿਖਿਆ ਗਿਆ ਹੈ। ਜਿਥੇ ਇਹ ਗੀਤ ‘SYL’ ਦੇ ਮੁੱਦੇ ਨੂੰ ਲੈ ਕੇ ਲਿਖਿਆ ਗਿਆ ਹੈ ਜਿਸ ਵਿੱਚ ਤੋਂ ਸਤਲੁੱਜ-ਯਮੁਨਾ ਲਿੰਕ ਨਹਿਰ ਦਾ ਜ਼ਿਕਰ ਹੈ ਤੇ ਇਸ ਮੁੱਦੇ ਉਪਰ ਹੀ ਅਧਾਰਿਤ ਹੈ।

ਪੰਜਾਬ ਦੇ ਪਾਣੀਆਂ ਦੇ ਮੁੱਦੇ, ਦਰਿਆਈ ਪਾਣੀਆਂ ’ਤੇ ਪੰਜਾਬ ਦੇ ਅਧਿਕਾਰਾਂ ਤੇ ਬੰਦੀ ਸਿੱਖ ਕੈਦੀਆਂ ਦੇ ਬਾਰੇ ਇਸ ਗੀਤ ਵਿੱਚ ਸਿੱਧੂ ਮੂਸੇਵਾਲੇ ਵੱਲੋਂ ਲਿਖਿਆ ਗਿਆ ਹੈ। ਇਸ ਗੀਤ ਵਿੱਚ ਬਲਵਿੰਦਰ ਜਟਾਣਾ ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਚਰਚਾ ਛਿੜ ਗਈ ਹੈ, ਤੇ ਹਰ ਕੋਈ ਬਲਵਿੰਦਰ ਜਟਾਣਾ ਬਾਰੇ ਜਾਣਨਾ ਚਾਹੁੰਦਾ ਹੈ । 1990 ’ਚ ਚੰਡੀਗੜ੍ਹ ਦੇ ਇਕ ਦਫ਼ਤਰ ’ਚ ਨਹਿਰ ਦੀ ਉਸਾਰੀ ਨੂੰ ਲੈ ਕੇ ਚਰਚਾ ਕਰ ਰਹੇ ਕੁਝ ਮੁੱਖ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਕਤਲ ਬਲਵਿੰਦਰ ਜਟਾਣਾ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਐੱਸ. ਵਾਈ. ਐੱਲ. ਨਹਿਰ ਦੇ ਵਿਰੋਧ ’ਚ ਉਸ ਦੀ ਅਹਿਮ ਭੂਮਿਕਾ ਸੀ,ਤੇ ਉਹ ਖਾਲਿਸਤਾਨ ਪੱਖੀ ਜਥੇਬੰਦੀ ਬੱਬਰ ਖਾਲਸਾ ਦਾ ਅੱਤਵਾਦੀ ਸੀ।

ਚੰਡੀਗੜ੍ਹ ’ਚ ਨਹਿਰ ਦੀ ਉਸਾਰੀ ਨੂੰ ਲੈ ਕੇ ਮੀਟਿੰਗ ਹੋ ਰਹੀ ਸੀ। ਉਥੇ ਬਲਵਿੰਦਰ ਸਿੰਘ ਜਟਾਣਾ ਆਪਣੇ 2 ਹੋਰ ਸਾਥੀਆਂ ਨਾਲ ਐੱਸ. ਵਾਈ. ਐੱਲ. ਪ੍ਰਾਜੈਕਟ ਦੇ ਮੁੱਖ ਦਫਤਰ ਪਹੁੰਚਿਆ ਤੇ ਇਸ ਪ੍ਰਾਜੈਕਟ ਨਾਲ ਸਬੰਧਿਤ 2 ਇੰਜੀਨੀਅਰਾਂ ਦਾ ਕਤਲ ਕਰ ਦਿੱਤਾ, ਇਸ ਘਟਨਾ ਤੋਂ ਬਾਅਦ ਐੱਸ. ਵਾਈ. ਐੱਲ. ਦਾ ਪ੍ਰਾਜੈਕਟ ਬੰਦ ਹੋ ਗਿਆ। ਫਿਰ ਪੁਲਸ 30 ਨਵੰਬਰ 1991 ਨੂੰ ਉਸਦੇ ਘਰ ਪਹੁੰਚੀ, ਤੇ ਉਸ ਦੇ ਪਰਿਵਾਰ ਨੂੰ ਜਿੰਦਾ ਜਲਾ ਦਿੱਤਾ ਸੀ , ਜਿਨ੍ਹਾਂ ਵਿਚ ਜਟਾਣਾ ਦੀ ਦਾਦੀ ਦਵਾਰਕੀ ਕੌਰ, ਮਾਸੀ ਜਮਸ਼ੇਰ ਕੌਰ, ਭੈਣ ਮਨਪ੍ਰੀਤ ਕੌਰ ਅਤੇ ਭਤੀਜੇ ਸਿਮਰਨਜੀਤ ਸਿੰਘ ਮੌਜੂਦ ਸਨ

ਜਟਾਣਾ ਦੀ ਪਤਨੀ ਨਿਰਪ੍ਰੀਤ ਕੌਰ ਨੇ ਦਾਅਵਾ ਕੀਤਾ ਸੀ ਕਿ ਇਹ ਸਭ ਉਸ ਸਮੇਂ ਇਕ ਪੂਹਲਾ ਨਿਹੰਗ ਦੀ ਮਦਦ ਨਾਲ ਹੋਇਆ ਸੀ। ਪੁਲਸ ਨੇ ਜਟਾਣਾ ’ਤੇ 16 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਅਤੇ ਗੋਲ਼ੀਆਂ ਮਾਰ ਕੇ ਉਸ ਦਾ ਐਨਕਾਊਂਟਰ ਕਰ ਦਿੱਤਾ ਸੀ। ਇਸ ਸਭ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਜਾਣੂ ਨਹੀਂ ਸੀ ਜਿਸ ਦਾ ਜਿਕਰ ਸਿੱਧੂ ਮੂਸੇਵਾਲਾ ਵੱਲੋਂ ਆਪਣੇ ਇਸ ਗੀਤ ਵਿੱਚ ਕੀਤਾ ਗਿਆ ਸੀ।