Home / ਹੋਰ ਜਾਣਕਾਰੀ / ਸਾਵਧਾਨ -ਹੁਣ ਇੰਡੀਆ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਕਰਤਾ ਇਹ ਨਵਾਂ ਵੱਡਾ ਐਲਾਨ

ਸਾਵਧਾਨ -ਹੁਣ ਇੰਡੀਆ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਕਰਤਾ ਇਹ ਨਵਾਂ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਕੋਰੋਨਾ ਦਾ ਕਰਕੇ ਭਾਰਤ ਸਰਕਾਰ ਨੇ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਲਈ ਹੁਣ ਸਰਕਾਰ ਨੇ ਇਕ ਨਵਾਂ ਹੁਕਮ ਜਾਰੀ ਕੀਤਾ ਹੈ। ਨਾਗਰਿਕ ਉਡਾਨ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਐਂਟਰੀ ਪੋਰਟ ‘ਤੇ ਕੋਰੋਨਾ ਜਾਂਚ ਤੋਂ ਬਾਅਦ ਨੈਗੇਟਿਵ ਹੋਣ ‘ਤੇ ਹੀ ਘਰੇਲੂ ਕਨੇਕਟਿੰਗ ਫਲਾਈਟ ਫੜਨ ਦੀ ਮਨਜ਼ੂਰੀ ਮਿਲੇਗੀ।

ਮੰਤਰਾਲੇ ਦੁਆਰਾ ਜਾਰੀ ਆਦੇਸ਼ ਮੁਤਾਬਕ ਵਿਦੇਸ਼ ਤੋਂ ਆਏ ਸਾਰੇ ਯਾਤਰੀਆਂ ਨੂੰ ਕਨੇਕਟਿੰਗ ਫਲਾਈਟ ਫੜਨ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣਾ ਪਵੇਗਾ। ਟੈਸਟ ਨੈਗੇਟਿਵ ਰਹਿਣ ‘ਤੇ ਹੀ ਆਪਣੇ ਸ਼ਹਿਰ ਲਈ ਘਰੇਲੂ ਕਨੇਕਟਿੰਗ ਫਲਾਈਟ ਫੜ ਸਕਣਗੇ। ਕੋਰੋਨਾ ਜਾਂਚ ਦੀ ਰਿਪੋਰਟ ਆਉਣ ‘ਚ ਲਗਪਗ ਸੱਤ ਘੰਟਿਆਂ ਲੱਗਣਗੇ। ਇਸ ਦੌਰਾਨ ਉਨ੍ਹਾਂ ਨੇ ਐਂਟਰੀ ਪੋਰਟ ਦੇ ਲੋਜ ‘ਚ ਹੀ ਸਮਾਂ ਬਿਤਾਉਣਾ ਪਵੇਗਾ।

ਮੰਤਰਾਲੇ ਦੇ ਆਦੇਸ਼ ‘ਚ ਕਿਹਾ ਹੈ ਕਿ ਜੇਕਰ ਆਰਟੀ-ਪੀਸੀਆਰ ਟੈਸਟ ਦਾ ਰਿਜਲਟ ਨੈਗੇਟਿਵ ਹੁੰਦਾ ਹੈ ਤਾਂ ਅੰਤਰਰਾਸ਼ਟਰੀ ਯਾਤਰੀ ਨੂੰ ਆਪਣੀ ਘਰੇਲੂ ਉਡਾਨ ਫੜਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਆਦੇਸ਼ ‘ਚ ਕਿਹਾ ਗਿਆ ਹੈ ਕਿ ਕੋਰੋਨਾ ਟੈਸਟ ਦਾ ਨਤੀਜਾ ਜ਼ਿਆਦਾਤਰ ਸੱਤ ਘੰਟਿਆਂ ‘ਚ ਆਵੇਗਾ। ਨਤੀਜਾ ਆਉਣ ਤਕ ਯਾਤਰੀ ਨੂੰ ਐਂਟਰੀ ਏਅਰਪੋਰਟ ਦੇ ਵੇਟਿੰਗ ਲੋਜ ‘ਚ ਰਹਿਣਾ ਪਵੇਗਾ।

ਇਕ ਕੌਮਾਂਤਰੀ ਯਾਤਰੀ ਜਿਸ ਕੋਲ ਨਤੀਜੇ ਤੋਂ ਪਹਿਲਾਂ ਨੈਗੇਟਿਵ ਕੋਰੋਨਾ ਟੈਸਟ ਜਾਂਚ ਦੀ ਰਿਪੋਰਟ ਯਾਤਰਾ ਤੋਂ ਪਹਿਲਾਂ 96 ਘੰਟਿਆਂ ਪਹਿਲਾਂ ਨਹੀਂ ਹੋਵੇਗੀ ਤੇ ਜੋ ਦਾਖਲ ਹਵਾਈ ਅੱਡੇ ‘ਤੇ ਆਗਮਨ ਦੀ ਸਹੂਲਤ ਦਾ ਚੋਣ ਨਹੀਂ ਕਰਦਾ ਹੈ ਉਸ ਨੂੰ ਜ਼ਰੂਰੀ ਰੂਪ ਨਾਲ ਸੱਤ ਦਿਨ ਦੇ ਸੰਸਥਾਗਤ ਤੋਂ ਬਾਅਦ ਸੱਤ ਦਿਨ ਹੋਮ ਕੁਆਰੰਟਾਈਨ ਤੋਂ ਲੰਘਣਾ ਪਵੇਗਾ।