Home / ਹੋਰ ਜਾਣਕਾਰੀ / ਸਾਵਧਾਨ : ਸੈਲਫੀ ਲੈਣੀ ਪੈ ਗਈ ਮਹਿੰਗੀ ਕੁੜੀ ਨੂੰ ਮਿਲੀ ਇਸ ਤਰਾਂ ਨਾਲ ਮੌਤ – ਤਾਜਾ ਵੱਡੀ ਖਬਰ

ਸਾਵਧਾਨ : ਸੈਲਫੀ ਲੈਣੀ ਪੈ ਗਈ ਮਹਿੰਗੀ ਕੁੜੀ ਨੂੰ ਮਿਲੀ ਇਸ ਤਰਾਂ ਨਾਲ ਮੌਤ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਕਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਜਿਸ ਕਾਰਨ ਲੋਕ ਦਹਿਸ਼ਤ ਦੇ ਮਾਹੌਲ ਅੰਦਰ ਜ਼ਿੰਦਗੀ ਕੱਟਣ ਲਈ ਮਜਬੂਰ ਹੋ ਗਏ ਹਨ। ਇਸ ਕਰੋਨਾ ਨੇ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਕ ਦੂਜੇ ਤੋਂ ਦੂਰ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਵਿਚ ਇਸ ਦਾ ਡਰ ਪਹਿਲਾਂ ਦੇ ਮੁਕਾਬਲੇ ਹੋਰ ਵਧ ਗਿਆ ਹੈ। ਲਗਾਤਾਰ ਹੋ ਰਹੇ ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਵੀ ਕਰੋਨਾ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਥੇ ਹੀ ਹਦਾਇਤਾਂ ਦੀ ਉਲੰਘਣਾਂ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਗਲਤੀ ਦਾ ਖਮਿਆਜਾ ਭੁਗਤਨਾ ਪੈ ਰਿਹਾ ਹੈ।

ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੀ ਘਰਾਂ ਵਿੱਚ ਰਹਿਣ ਦੀ ਅਪੀਲ ਕਰਦੀ ਹੈ। ਹੁਣ ਸੈਲਫੀ ਲੈਣ ਲੱਗਿਆਂ ਕੁੜੀ ਦੀ ਮੌਤ ਹੋ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਦੌਰ ਤੋਂ ਸਾਹਮਣੇ ਆਈ ਹੈ। ਇੱਕ ਭੈਣ ਭਰਾ ਸੈਰ ਲਈ ਘਰੋਂ ਗਏ ਹੋਏ ਸਨ ਅਤੇ ਭੈਣ ਸੈਲਫ਼ੀ ਲੈਂਦੇ ਸਮੇਂ ਮੌਤ ਦਾ ਸ਼ਿਕਾਰ ਹੋ ਗਈ। ਦੱਸਿਆ ਗਿਆ ਹੈ ਕਿ ਇਹ ਲੜਕੀ ਸਾਗਰ ਦੇ ਬੁੰਦੇਲਖੰਡ ਮੈਡੀਕਲ ਕਾਲਜ ਵਿੱਚ ਤੀਜੇ ਸਾਲ ਦੀ ਐਮਬੀਏ ਦੀ ਪੜ੍ਹਾਈ ਕਰ ਰਹੀ ਸੀ।

ਤਾਲਾਬੰਦੀ ਦੇ ਚਲਦੇ ਹੋਏ ਆਪਣੇ ਘਰ ਇੰਦੌਰ ਵਿਖੇ ਆਈ ਹੋਈ ਸੀ ਤੇ ਆਪਣੇ ਭਰਾ ਨਾਲ ਸੈਰ ਕਰਨ ਲਈ ਚਲੀ ਗਈ। ਜਿਸ ਸਮੇਂ ਰਾਤ ਕਰੀਬ 8 ਵਜੇ ਦੋਨੋ ਭੈਣ ਭਰਾ ਰਜਿੰਦਰ ਨਗਰ ਰੇਲਵੇ ਓਵਰਬ੍ਰਿਜ ਦੇ ਨੇੜੇ ਪਹੁੰਚੇ ਤਾਂ ਭਰਾ ਚਿੱਪ ਲੈਣ ਚਲਾ ਗਿਆ। ਇਸ ਦੌਰਾਨ ਹੀ ਨੇਹਾ ਵਲੋ ਸੈਲਫੀ ਲੈਣੀ ਸ਼ੁਰੂ ਕਰ ਦਿੱਤੀ ਗਈ ਜੋ ਉਸ ਸਮੇਂ ਓਵਰਬ੍ਰਿਜ ਤੇ ਆਪਣਾ ਸੰਤੁਲਨ ਗੁਆ ਬੈਠੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਲੜਕੀ ਪੁਲ ਤੋਂ ਹੇਠਾਂ ਡਿੱਗ ਗਈ ਜਿਸ ਕਾਰਨ ਉਸ ਨੂੰ ਨਜ਼ਦੀਕ ਦੇ ਇਕ ਹਸਪਤਾਲ ਲਿਆਂਦਾ ਗਿਆ।

ਜਿੱਥੇ ਡਾਕਟਰਾਂ ਵੱਲੋਂ ਉਸ ਲੜਕੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਮ੍ਰਿਤਕ ਲੜਕੀ ਨੇਹਾ ਦੇ ਪਿਤਾ ਰਜਿੰਦਰ ਆਰ ਐਫ ਇਕ ਪੋਲੀ ਹਾਊਸ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀ ਓਵਰ ਬ੍ਰਿਜ ਤੋਂ ਡਿਗਦੇ ਸਾਰ ਹੀ ਮੌਕੇ ਤੇ ਮੌਤ ਹੋ ਗਈ ਸੀ। ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।