Home / ਹੋਰ ਜਾਣਕਾਰੀ / ਸਾਵਧਾਨ : ਪੰਜਾਬ ਚ ਹੋਈ ਅਨੋਖੀ ਤੇ ਪਹਿਲੀ ਵਾਰਦਾਤ ਸੁਤੇ ਪਏ ਪ੍ਰੀਵਾਰ ਤੇ ਛਿੜਕ ਕੇ ਜਹਿਰੀਲਾ ਪਦਾਰਥ ਕੀਤਾ ਇਹ ਕੰਮ

ਸਾਵਧਾਨ : ਪੰਜਾਬ ਚ ਹੋਈ ਅਨੋਖੀ ਤੇ ਪਹਿਲੀ ਵਾਰਦਾਤ ਸੁਤੇ ਪਏ ਪ੍ਰੀਵਾਰ ਤੇ ਛਿੜਕ ਕੇ ਜਹਿਰੀਲਾ ਪਦਾਰਥ ਕੀਤਾ ਇਹ ਕੰਮ

ਪੰਜਾਬ ਚ ਹੋਈ ਅਨੋਖੀ ਤੇ ਪਹਿਲੀ ਵਾਰਦਾਤ

ਆਏ ਦਿਨ ਵੱਖ-ਵੱਖ ਥਾਵਾਂ ਤੋਂ ਚੋਰੀ ਦੀਆਂ ਘਟਨਾਵਾਂ ਸਾਨੂੰ ਸੁਣਨ ਵਿਚ ਆਮ ਮਿਲਦੀਆਂ ਹਨ। ਇਨ੍ਹਾਂ ਵਾਰਦਾਤਾਂ ਵਿੱਚ ਆਮ ਲੋਕਾਂ ਨੂੰ ਕਈ ਵਾਰ ਬਹੁਤ ਵੱਡਾ ਨੁਕਸਾਨ ਵੀ ਭੁਗਤਣਾ ਪੈਂਦਾ ਹੈ। ਚੋਰ ਚੋਰੀ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਉਂਦੇ ਹਨ ਜਿਸ ਨਾਲ ਉਹ ਫੜੇ ਨਾ ਜਾ ਸਕਣ। ਉਨ੍ਹਾਂ ਵੱਲੋਂ ਅਪਣਾਏ ਗਏ ਤਰੀਕੇ ਕਈ ਲੋਕਾਂ ਨੂੰ ਚੱਕਰਾਂ ਵਿੱਚ ਪਾ ਦਿੰਦੇ ਹਨ।

ਇੱਕ ਅਜਿਹਾ ਹੀ ਮਾਮਲਾ ਸ਼ਾਹਕੋਟ ਦੇ ਨਜ਼ਦੀਕ ਪੈਂਦੇ ਫਜ਼ਲ ਵਾਲ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਘਰ ਵਿੱਚ ਸੁੱਤੇ ਪਰਿਵਾਰ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ ਹਰਪਾਲ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਫਜ਼ਲ ਵਾਲ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਪਰਿਵਾਰ ਦੇ ਨਾਲ ਸੁੱਤੇ ਪਏ ਸਨ।

ਸਵੇਰੇ ਜਦੋਂ ਉਹ ਉੱਠਣ ਲੱਗੇ ਤਾਂ ਪੂਰੇ ਪਰਿਵਾਰਕ ਮੈਂਬਰਾਂ ਦੇ ਸਿਰ ਨੂੰ ਚੱਕਰ ਆਉਣ ਲੱਗੇ। ਹਰੇਕ ਮੈਂਬਰ ਦਾ ਸਿਰ ਬੁਰੀ ਤਰ੍ਹਾਂ ਦਰਦ ਕਰਨ ਲੱਗਾ ਮਤਲਬ ਕਿ ਸਿਰ ਨੂੰ ਹਿਲਾਉਣ ‘ਤੇ ਕਾਫੀ ਤਕਲੀਫ ਹੁੰਦੀ ਸੀ। ਕੁਝ ਦੇਰ ਬਾਅਦ ਉਨ੍ਹਾਂ ਦੇਖਿਆ ਕਿ ਘਰ ਵਿੱਚੋਂ ਮੋਟਰਸਾਈਕਲ ਗਾਇਬ ਸੀ। ਰਾਤ ਸਮੇਂ ਘਰ ਵਿੱਚ ਖੜਾ ਮੋਟਰਸਾਇਕਲ ਦਾ ਦਿਨ ਵੇਲੇ ਗਾਇਬ ਹੋਣਾ ਬਹੁਤ ਅਜੀਬ ਸੀ।

ਜਿਸ ਤੋਂ ਬਾਅਦ ਪਰਿਵਾਰ ਨੂੰ ਇਹ ਸ਼ੱਕ ਹੋਇਆ ਕਿ ਉਨ੍ਹਾਂ ਉਪਰ ਕਿਸੇ ਜ਼ਹਿਰੀਲੀ ਚੀਜ਼ ਦੀ ਸਪ੍ਰੇ ਕਰਕੇ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਹੈ। ਇਸ ਸਪ੍ਰੇ ਕਾਰਨ ਹੀ ਸਾਰੇ ਮੈਂਬਰ ਬੇਹੋਸ਼ ਹੋਏ ਅਤੇ ਸਵੇਰੇ ਉਠਦੇ ਹੀ ਉਨ੍ਹਾਂ ਦੇ ਸਿਰ ਨੇ ਦਰਦ ਕਰਨਾ ਸ਼ੁਰੂ ਕੀਤਾ। ਪਰਿਵਾਰ ਦੇ ਕਿਸੇ ਜੀਅ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਲੱਗੀ ਕਿ ਕਦੋਂ ਚੋਰ ਕੰਧ ਟੱਪ ਕੇ ਉਹਨਾਂ ਦੇ ਘਰ ਆਏ,

ਕਦੋਂ ਉਹਨਾਂ ਨੇ ਆ ਕੇ ਦਰਵਾਜਾ ਖੋਲ੍ਹਿਆ ਤੇ ਕਦੋਂ ਉਹ ਮੋਟਰ-ਸਾਈਕਲ ਜਿਸ ਦਾ ਨੰਬਰ ਪੀ.ਬੀ.08 ਈ.ਡੀ 8538 ਸੀ ਨੂੰ ਚੋਰੀ ਕਰਕੇ ਲੈ ਗਏ। ਪਰਿਵਾਰ ਵੱਲੋਂ ਥਾਣਾਂ ਸ਼ਾਹਕੋਟ ਦੇ ਪਿੰਡ ਕੋਟਲੀ ਗਾਜਰਾਂ ਦੇ ਸਰਪੰਚ ਜੋਗਿੰਦਰ ਸਿੰਘ ਟਾਈਗਰ ਨੂੰ ਨਾਲ ਲੈ ਜਾ ਕੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਫਜ਼ਲ ਵਾਲ ਪਿੰਡ ਵਿਚ ਹੋਈ ਇਹ ਚੋਰੀ ਆਸ ਪਾਸ ਦੇ ਤਮਾਮ ਪਿੰਡਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।