Home / ਹੋਰ ਜਾਣਕਾਰੀ / ਸਾਵਧਾਨ – ਪੰਜਾਬ ਚ ਇਸ ਕਾਰਨ ਇਥੇ ਪ੍ਰਸ਼ਾਸਨ ਨੇ 23 ਘਰਾਂ ਦੇ ਅੰਦਰ ਆਣਕੇ ਕੀਤੇ ਚਲਾਣ

ਸਾਵਧਾਨ – ਪੰਜਾਬ ਚ ਇਸ ਕਾਰਨ ਇਥੇ ਪ੍ਰਸ਼ਾਸਨ ਨੇ 23 ਘਰਾਂ ਦੇ ਅੰਦਰ ਆਣਕੇ ਕੀਤੇ ਚਲਾਣ

ਆਈ ਤਾਜਾ ਵੱਡੀ ਖਬਰ

ਜਿਥੇ ਪੰਜਾਬ ਚ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ ਰੋਜਾਨਾ ਹੀ ਪੰਜਾਬ ਬਹੁਤ ਜਿਆਦਾ ਤਾਦਾਤ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਓਥੇ ਹੀ ਪੰਜਾਬ ਚ ਇੱਕ ਹੋਰ ਬਿ -ਪ ਤਾ ਘੁੰਮ ਰਹੀ ਹੈ ਜਿਸ ਕਰਕੇ ਪੰਜਾਬ ਸਰਕਾਰ ਅਲਰਟ ਹੋ ਗਈ ਹੈ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।

ਨਗਰ ਕੌਂਸਲ ਗੋਬਿੰਦਗੜ੍ਹ ਅਤੇ ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਸਾਂਝੇ ਤੌਰ ‘ਤੇ ਡੇਂਗੂ, ਚਿਕਨਗੁਣੀਆ, ਮਲੇਰੀਆ ਵਿਰੁੱਧ ਡਰਾਈ ਡੇਅ ਮੁਹਿੰਮ ਚਲਾਈ ਜਾ ਰਹੀ ਹੈ। ਡਾ. ਹਰਵੀਰ ਸਿੰਘ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ, ਡਾ. ਰਮਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀਐੱਚਸੀ ਚਨਾਰਥਲ ਕਲਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਕਲਰਕ ਸੋਮਨਾਥ ਅਤੇ ਹਰਮਿੰਦਰਪਾਲ ਸਿਹਤ ਇੰਸਪੈਕਟਰ ਸਿਹਤ ਵਿਭਾਗ ਵੱਲੋਂ ਇਸ ਮੁਹਿੰਮ ਦੀ ਅਗਵਾਈ ਕੀਤੀ ਗਈ।

ਉਨ੍ਹਾਂ ਵੱਲੋਂ ਸੰਤ ਨਗਰ ਅਤੇ ਸੰਗਤਪੁਰਾ ਮੰਡੀ ਗੋਬਿੰਦਗੜ੍ਹ ਵਿਖੇ ਘਰ-ਘਰ ਜਾ ਕੇ ਡਰਾਈ ਡੇਅ ਤਹਿਤ ਸਰਵੇ/ਕਾਰਵਾਈ ਕੀਤੀ ਗਈ ਅਤੇ ਮੌਕੇ ‘ਤੇ ਕੂਲਰ, ਫਰਿੱਜ਼ ਦੀਆਂ ਟਰੇਆਂ, ਗਮਲੇ, ਟਾਇਰ, ਟੁੱਟਿਆ ਭੱਜਿਆ ਸਾਮਾਨ ਆਦਿ ਜਿੱਥੇ ਕਿਤੇ ਵੀ ਪਾਣੀ ਖੜ੍ਹਦਾ ਸੀ ਖਾਲੀ ਕਰਵਾਏ ਗਏ ਅਤੇ ਲਾਰਵਾ ਮਿਲਣ ‘ਤੇ 23 ਘਰਾਂ ਦੇ ਚਲਾਨ ਕੱ -ਟੇ ਗਏ।

ਇਸ ਤੋਂ ਇਲਾਵਾ ਮੁਹੱਲਾ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਓ ਵਾਸਤੇ ਜਾਗਰੂਕ ਕੀਤਾ ਗਿਆ ਅਤੇ ਪੰਫਲੈੱਟ ਵੀ ਵੰਡੇ ਗਏ। ਇਸ ਟੀਮ ‘ਚ ਮਨਦੀਪ ਕੌਰ ਇੰਸੈਕਟ ਕੂਲੈਕਟਰ, ਜਸਵਿੰਦਰ ਸਿੰਘ ਬਰੌਂਗਾ ਜ਼ੇਰ, ਰਵੀਇੰਦਰ ਸਿੰਘ ਲੱਖਾ ਸਿੰਘ ਵਾਲਾ, ਹਰਦੀਪ ਸਿੰਘ ਤੰਗਰਾਲਾ, ਨਰਪਿੰਦਰ ਸਿੰਘ ਖਨਿਆਣ, ਜਗਜੀਤ ਸਿੰਘ ਸਲਾਣੀ ਸਿਹਤ ਕਰਮਚਾਰੀ, ਹਰਜੀਤ ਸਿੰਘ ਬਰੀਡ ਚੈਕਰ ਅਤੇ ਜਸਵਿੰਦਰ ਪਾਲ ਸਪਰੇਅਮੈਨ ਆਦਿ ਸ਼ਾਮਲ ਸਨ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |