Home / ਹੋਰ ਜਾਣਕਾਰੀ / ਸਾਵਧਾਨ : ਜੇ ਤੁਹਾਡਾ ਵੀ ਹੈ ਇਸ ਵੱਡੇ ਬੈਂਕ ਵਿਚ ਹੈ ਖਾਤਾ ਤਾਂ ਤੁਰੰਤ ਕਰੋ ਬੈਂਕ ਨਾਲ ਸੰਪਰਕ

ਸਾਵਧਾਨ : ਜੇ ਤੁਹਾਡਾ ਵੀ ਹੈ ਇਸ ਵੱਡੇ ਬੈਂਕ ਵਿਚ ਹੈ ਖਾਤਾ ਤਾਂ ਤੁਰੰਤ ਕਰੋ ਬੈਂਕ ਨਾਲ ਸੰਪਰਕ

ਆਈ ਤਾਜਾ ਵੱਡੀ ਖਬਰ

ਕਰੋਨਾ ਕਾਰਨ ਜਿੱਥੇ ਲੋਕਾਂ ਦੇ ਬਹੁਤ ਸਾਰੇ ਕੰਮਕਾਜ ਠੱਪ ਹੋਣ ਕਾਰਨ ਕਈ ਲੋਕ ਬੇਰੁਜ਼ਗਾਰ ਹੋ ਗਏ ਸਨ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਆਰਥਿਕ ਮੰ-ਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਹੈ। ਸਰਕਾਰ ਵੱਲੋਂ ਕਰੋਨਾ ਦੇ ਦੌਰ ਵਿੱਚ ਕੀਤੀ ਗਈ ਤਾਲਾਬੰਦੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਬੈਂਕਾਂ ਵਿੱਚ ਜਮ੍ਹਾਂ ਕੀਤੀ ਹੋਈ ਪੂੰਜੀ ਨੂੰ ਇਸ ਮੁ-ਸ਼-ਕ-ਲ ਘੜੀ ਵਿੱਚ ਇਸਤੇਮਾਲ ਕੀਤਾ ਗਿਆ। ਉਥੇ ਹੀ ਬੈਕਾਂ ਵੱਲੋਂ ਵੀ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਵੀ ਕੀਤੇ ਜਾਂਦੇ ਹਨ। ਜਿਸ ਬਾਰੇ ਬੈਂਕਾਂ ਵੱਲੋਂ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਆਪਣੇ ਕੰਮ ਉਸ ਸਮੇਂ ਸੀਮਾ ਤਕ ਕਰ ਸਕਣ।

ਹੁਣ ਬੈਂਕ ਖਾਤਿਆਂ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1 ਜੁਲਾਈ ਤੋਂ ਸਿੰਡੀਕੇਟ ਬੈਂਕ ਦਾ ਆਈ ਐਫ ਐੱਸ ਸੀ ਕੋਡ ਬਦਲਿਆ ਜਾ ਰਿਹਾ ਹੈ। ਜਿਸ ਬਾਰੇ ਬੈਂਕ ਵੱਲੋਂ ਸਾਰੇ ਗਾਹਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਕਿਉਂਕਿ ਇਸ ਬੈਂਕ ਨੂੰ 1 ਅਪ੍ਰੈਲ 2020 ਤੋਂ ਕੈਨਰਾ ਬੈਂਕ ਨਾਲ ਮਿਲਾ ਦਿੱਤਾ ਗਿਆ ਸੀ ਜਿਸਦੇ ਚਲਦੇ ਹੋਏ ਇਸ ਦਾ ਆਈ ਐਫ ਐੱਸ ਸੀ ਕੋਡ ਬਦਲਿਆ ਜਾ ਰਿਹਾ ਹੈ।

ਕੈਨਰਾ ਬੈਂਕ ਵਿਚ ਸਿੰਡੀਕੇਟ ਬੈਂਕ ਦੇ ਅਭੇਦ ਹੋਣ ਤੋਂ ਬਾਅਦ ਐਸ ਵਾਈ ਐਨ ਬੀ ਨਾਲ ਸ਼ੁਰੂ ਹੋਣ ਵਾਲੇ ਸਾਰੇ ਸਿੰਡੀਕੇਟ ਆਈ ਐਫ ਐਸ ਸੀ ਨੂੰ ਬਦਲ ਦਿੱਤਾ ਗਿਆ ਹੈ। ਏਸ ਲਈ ਸਿੰਡੀਕੇਟ ਬੈਂਕ ਦਾ ਆਈ ਐਫ ਐੱਸ ਸੀ ਕੋਡ 1 ਜੁਲਾਈ ਤੋਂ ਬੇਕਾਰ ਹੋ ਜਾਵੇਗਾ। ਸਿੰਡੀਕੇਟ ਬੈਂਕ ਦੇ ਨਾਲ ਕੇਨਰਾ ਬੈਂਕ ਨੇ ਵੀ ਇਸ ਲਈ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ। ਬੈਂਕ ਦੇ ਗਾਹਕਾਂ ਨੂੰ ਇਸ਼ਤਿਹਾਰ ਰਾਹੀਂ ਵੀ ਯਾਦ ਕਰਵਾਇਆ ਜਾ ਰਿਹਾ ਹੈ। ਗਾਹਕਾਂ ਨੂੰ ਹੁਣ ਨੋਟ ਕਰਨਾ ਚਾਹੀਦਾ ਹੈ ਕਿ ਹੁਣ ਤੁਹਾਨੂੰ ਆਪਣੀ ਬੈਂਕ ਬਰਾਂਚ ਲਈ ਆਈ ਐਫ ਐੱਸ ਸੀ ਕੋਡ ਪ੍ਰਾਪਤ ਕਰਨਾ ਪਵੇਗਾ।

ਹੁਣ 1 ਜੁਲਾਈ ਨੇੜੇ ਹੈ ਇਸ ਲਈ ਗਾਇਕਾਂ ਨੂੰ ਇਸ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਸਿੰਡੀਕੇਟ ਬੈਂਕ ਆਈ ਐਫ ਸੀ ਕੋਡ ਸਿਰਫ 30 ਜੂਨ 2021 ਤੱਕ ਕੰਮ ਕਰੇਗਾ। ਬੈਂਕ ਦੇ ਨਵੇਂ ਆਈ ਐਫ ਐੱਸ ਸੀ ਕੋਡ 1 ਜੁਲਾਈ 2021 ਤੋਂ ਲਾਗੂ ਕਰ ਦਿੱਤੇ ਜਾਣਗੇ।