Breaking News
Home / ਤਾਜ਼ਾ ਖਬਰਾਂ / ਸਰਕਾਰ ਨੇ ਸ਼ੁਰੂ ਕੀਤੀ ਅਜਿਹੀ ਸਕੀਮ ਜਿਸ ਨਾਲ ਹਰ ਧੀ ਨੂੰ ਮਿਲਣਗੇ ਇੰਨੇਂ ਲੱਖ ਰੁਪਏ

ਸਰਕਾਰ ਨੇ ਸ਼ੁਰੂ ਕੀਤੀ ਅਜਿਹੀ ਸਕੀਮ ਜਿਸ ਨਾਲ ਹਰ ਧੀ ਨੂੰ ਮਿਲਣਗੇ ਇੰਨੇਂ ਲੱਖ ਰੁਪਏ

ਕੀ ਤੁਹਾਨੂੰ ਸੁਕੰਨਿਆਂ ਸਕੀਮ ਯੋਜਨਾ ਦੇ ਬਾਰੇ ਪਤਾ ਹੈ ?ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਸੁਕੰਨਿਆਂ ਸਕੀਮ ਯੋਜਨਾ ਕੀ ਹੈ |ਤਾਂ ਦੱਸ ਦਿੰਦੇ ਹਾਂ ਕਿ ਸਾਡੀਆਂ ਦੇਸ਼ ਦੀਆਂ ਬੇਟੀਆਂ ਦੇ ਲਈ ਵਿੱਤ ਮੰਤਰੀ ਅਰੁਣ ਜੇਟਲੀ ਨੇ ਸੁਕੰਨਿਆਂ ਸਕੀਮ ਯੋਜਨਾ ਦਾ ਨਿਰਮਾਣ ਕੀਤਾ ਹੈ |ਇਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਸੁਕੰਨਿਆਂ ਸਕੀਮ ਯੋਜਨਾ ਕੀ ਹੈ ਅਤੇ ਕਿਸ ਤਰਾਂ ਇਹ ਸਾਡੇ ਦੇਸ਼ ਦੀਆਂ ਬੇਟੀਆਂ ਦੇ ਲਈ ਫਾਇਦੇਮੰਦ ਹੈ |ਦੇਸ਼ ਦੀਆਂ ਲੜਕੀਆਂ ਦਾ ਭਵਿੱਖ ਬਣਾਉਣ ਦੇ ਲਈ ਸੁਕੰਨਿਆਂ ਸਕੀਮ ਯੋਜਨਾ ਦਾ ਨਿਰਮਾਣ ਕੀਤਾ ਗਿਆ ਹੈ |ਇਸ ਯੋਜਨਾ ਦੇ ਤਹਿਤ ਲੜਕੀਆਂ ਦੇ ਖਾਤੇ ਖੁਲਵਾਏ ਜਾਣਦੇ ਹਨ ਜਿਸਦਾ ਲਾਭ ਅੱਗੇ ਚੱਲ ਕੇ ਉਹਨਾਂ ਨੂੰ ਭਵਿੱਖ ਵਿਚ ਮਿਲਦਾ ਹੈ |ਇਸ ਯੋਜਨਾ ਦੇ ਬਾਰੇ ਬਹੁਤ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਬਹੁਤ ਦਿਲਚਸਪ ਅਤੇ ਫਾਇਦੇਮੰਦ ਯੋਜਨਾ ਹੈ | ਸੁਕੰਨਿਆਂ ਸਕੀਮ ਯੋਜਨਾ  ਦੀ ਘੋਸ਼ਣਾ 2014 ਵਿਚ ਬੇਟੀ ਬਚਾਓ, ਬੇਟੀ ਪੜਾਓ ਦੇ ਸਮੇਂ ਕੀਤੀ ਗਈ ਸੀ |ਇਸ ਯੋਜਨਾ ਦੇ ਅੰਤਰਗਤ ਲੜਕੀਆਂ ਟੈਕਸ ਅਤੇ ਵਿਆਜ ਸੰਬੰਧੀ ਲਾਭ ਪ੍ਰਾਪਤ ਕਰ ਸਕਦੀਆਂ ਹਨ |10 ਸਾਲ ਤੱਕ ਦੀ ਉਮਦ ਦੀ ਕੰਨਿਆਂ ਦਾ ਖਾਤਾ ਉਸਦੇ ਮਾਂ-ਬਾਪ ਇਸ ਯੋਜਨਾ ਦੇ ਤਹਿਤ ਖੁਲਵਾ ਸਕਦੇ ਹਨ |10 ਸਾਲ ਤੋਂ  ਖਾਤੇ ਦੀ ਜਿੰਮੇਵਾਰੀ ਕੰਨਿਆਂ ਨੂੰ ਹੋ ਜਾਵੇਗੀ ਪਰ 10 ਸਾਲ ਹੋਣ ਤੱਕ ਮਾਂ-ਬਾਓ ਹੀ ਉਸਦਾ ਖਿਆਲ ਰੱਖਣਗੇ |ਇਸ ਯੋਜਨਾ ਦੇ ਤਹਿਤ ਤੁਸੀਂ ਇੱਕ ਕੰਨਿਆਂ ਦੇ ਨਾਮ ਤੇ ਇੱਕ ਹੀ ਖਾਤਾ ਖੋਲ ਸਕਦੇ ਹੋ ਪਰ ਇਸ ਖਾਤੇ ਨੂੰ ਖੋਲਣ ਦੇ ਲਈ ਕੁੱਝ ਨਿਯਮ ਹਨ |

– ਇਸ ਯੋਜਨਾ ਦੇ ਤਹਿਤ ਖਾਤਾ ਖੁਲਵਾਉਣ ਦੇ ਲਈ 1000 ਦੀ ਰਾਸ਼ੀ ਖਾਤੇ ਵਿਚ ਜਮਾਂ ਕਰਾਉਣੀ ਜਰੂਰੀ ਹੈ |- ਇੱਕ ਸਾਲ ਦੇ ਅੰਦਰ ਤੁਸੀਂ ਇਸ ਖਾਤੇ ਵਿਚ 1000 ਤੋਂ ਲੈ ਕੇ 150000 ਤੱਕ ਦੀ ਰਾਸ਼ੀ ਜਮਾ ਕਰਵਾ ਸਕਦੇ ਹੋ |- ਜੇਕਰ ਤੁਸੀਂ ਖਾਤਾ ਖੁਲਵਾ ਕਰੇ ਪਹਿਲੀ ਵਾਰ 1000 ਰੁਪਏ ਜਮਾਂ ਕਰਵਾਏ ਹਨ ਅਤੇ ਪੂਰੇ ਸਾਲ ਕੁੱਝ ਪੈਸੇ ਜਮਾਂ ਨਹੀਂ ਕਰਵਾਏ ਤਾਂ ਇਸ ਸਥਿਤੀ ਵਿਚ ਤੁਸੀਂ ਦੰਡ ਦੇ ਭਾਗੀ ਹੋ |ਇਸਦੇ ਲਈ ਤੁਹਾਨੂੰ 50 ਰੁਪਏ ਮਹੀਨੇ ਇੱਕ ਸਾਲ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ |ਤੁਸੀਂ ਖਾਤੇ ਵਿਚ ਪੈਸੇ ਆਪਣੀ ਸੁਵਿਧਾ ਅਨੁਸਾਰ ਜਮਾਂ ਕਰਵਾ ਸਕਦੇ ਹੋ |ਤੁਸੀਂ ਪੈਸਾ ਡਿਮਾਂਡ ਡਰਾਫਟ, ਨਕਦ ਜਾਂ ਫਿਰ ਚੈੱਕ ਦੇ ਜਰੀਏ ਵੀ ਜਮਾਂ ਕਰਵਾ ਸਕਦੇ ਹੋ |ਇਸ ਵਿਚ ਕੋਈ ਪਾਬੰਧੀ ਨਹੀਂ ਹੈ |ਜੇਕਰ ਇਸ ਖਾਤੇ ਨੂੰ ਖੁਲਵਾਉਣ ਦੇ ਲਈ ਜਰੂਰੀ ਦਸਤਾਵੇਜਾਂ ਦੀ ਗੱਲ ਕਰੀਏ ਤਾਂ ਇਸ ਲਈ ਤੁਹਾਨੂੰ ਚਾਹੀਦਾ ਹੈ ਇੱਕ ਆਧਾਰ ਕਾਰਡ, ਐਡਰਸ ਦਸਤਾਵੇਜ (ਕੋਈ ਵੀ) ਅਤੇ ਕੰਨਿਆਂ ਦਾ ਜਨਮ ਸਰਟੀਫਿਕੇਟ |’ਬੇਟੀਆਂ ਦੇ ਹੌਂਸਲੇ ਨੂੰ ਉੜਾਨ ਦੇਣ ਦੇ ਲਈ ਡਾਕਘਰ ਵਿਭਾਗ ਨੇ ਸੁਕੰਨਿਆਂ ਸਕੀਮ ਯੋਜਨਾ ਲਾਗੂ ਕੀਤੀ ਹੈ ਜਿਸਨੂੰ ਸੁਕੰਨਿਆਂ ਸਕੀਮ ਯੋਜਨਾ ਡਾਕਘਰ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ |

ਇਸ ਵਿਚ 10 ਸਾਲ ਤੱਕ ਦੀਆਂ ਲੜਕੀਆਂ ਦੇ ਖਾਤੇ ਖੋਲੇ ਜਾਣਗੇ |ਖਾਤਾ ਖੁਲਵਾਉਣ ਦੇ ਲਈ ਨਿਊਨਤਮ ਰਾਸ਼ੀ 1000 ਹੈ |ਇਸ ਵਿਚ ਜਮਾਂਕਾਰਤਾਂ ਨੂੰ 14 ਸਾਲਾਂ ਤੱਕ 1 ਹਜਾਰ ਰੁਪਏ ਹਰ ਮਹੀਨੇ ਜਮਾਂ ਕਰਵਾਉਣੇ ਪੈਣਗੇ |21 ਸਾਲ ਤੋਂ ਬਾਅਦ ਖਾਤੇ ਦੀ ਲਿਮਿਟ ਪੂਰੀ ਹੋਣ ਤੇ ਕੰਨਿਆਂ ਨੂੰ 6,41,092 ਰਾਸ਼ੀ ਦੇ ਦਿੱਤੀ ਜਾਵੇਗੀ |ਗਰੀਬਾਂ ਦੇ ਲਈ ਸੁਕੰਨਿਆਂ ਸਕੀਮ ਯੋਜਨਾ ਡਾਕਘਰ ਬਹੁਤ ਫਾਇਦੇਮੰਦ ਹੈ |ਇਸ ਯੋਜਨਾ ਦੇ ਤਹਿਤ ਡਾਕਘਰ ਵਿਚ ਵੀ ਕੰਨਿਆਂ ਦੇ ਖਾਤੇ ਖੋਲੇ ਜਾਣਗੇ |ਇਸਦੇ ਲਈ ਤੁਸੀਂ ਡਾਕਘਰ ਤੋਂ ਜਾਣਕਾਰੀ ਲੈ ਸਕਦੇ ਹੋ |ਖਾਤੇ ਖੁਲਵਾਉਣ ਦੇ ਲਈ ਤੁਹਾਨੂੰ ਕੰਨਿਆਂ ਦਾ ਜਨਮ ਸਰਟੀਫਿਕੇਟ ਪੱਤਰ ਦੇਣਾ ਹੋਵੇਗਾ |ਇਸਦੇ ਨਾਲ ਹੀ ਪਿਤਾ ਜਾਂ ਮਾਂ ਦੀ ਪਹਿਚਾਣ ਪੱਤਰ ਵੀ ਲਿਆ ਜਾਵੇਗਾ |ਜੇਕਰ  ਸੁਕੰਨਿਆਂ ਸਕੀਮ ਯੋਜਨਾ ਦੇ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਹਰ ਸਾਲ 9.1 ਵਿਆਜ, 0 ਤੋਂ 10 ਸਾਲ ਤੱਕ ਦੀ ਕੰਨਿਆਂ ਦੇ ਖਾਤੇ ਖੁੱਲਣਗੇ |ਨਿਊਨਤਮ 1000 ਅਤੇ ਜਿਆਦਾਤਰ 15000 ਦੀ ਰਾਸ਼ੀ ਇੱਕ ਸਾਲ ਵਿਚ ਜਮਾਂ ਕੀਤੀ ਜਾ ਸਕਦੀ ਹੈ |ਕੰਨਿਆਂ ਦੇ 18 ਸਾਲ ਪੂਰੇ ਹੋਣ ਤੇ 50 ਪ੍ਰਤੀਸ਼ਤ ਰਾਸ਼ੀ ਕੱਢੀ ਜਾ ਸਕਦੀ ਹੈ |21 ਸਾਲ ਵਿਚ ਇਹ ਖਾਤਾ ਬੰਦ ਹੋ ਜਾਵੇਗਾ |