Home / ਹੋਰ ਜਾਣਕਾਰੀ / ਸਨਿਆਸ ਤੋਂ ਬਾਅਦ ਹੁਣ ਧੋਨੀ ਅਤੇ ਉਸਦੀ ਘਰਵਾਲੀ ਬਾਰੇ ਆਈ ਇਹ ਵੱਡੀ ਖਬਰ

ਸਨਿਆਸ ਤੋਂ ਬਾਅਦ ਹੁਣ ਧੋਨੀ ਅਤੇ ਉਸਦੀ ਘਰਵਾਲੀ ਬਾਰੇ ਆਈ ਇਹ ਵੱਡੀ ਖਬਰ

ਹੁਣ ਧੋਨੀ ਅਤੇ ਉਸਦੀ ਘਰਵਾਲੀ ਬਾਰੇ ਆਈ ਇਹ ਵੱਡੀ ਖਬਰ

ਪਿੱਛਲੇ ਦਿਨੀ ਇੰਡੀਆ ਦੇ ਮਸ਼ਹੂਰ ਅਤੇ ਚੋਟੀ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਕ੍ਰਿਕੇਟ ਤੋਂ ਸਨਿਆਸ ਲਿਆ ਹੈ। ਜਿਸ ਕਾਰਨ ਉਹ ਹੁਣ ਤਕ ਮੀਡੀਆ ਤੇ ਛਾਏ ਹੋਏ ਹਨ। ਹਰ ਕੋਈ ਓਹਨਾ ਦੀਆਂ ਖੇਡੀਆਂ ਪਾਰੀਆਂ ਨੂੰ ਯਾਦ ਕਰ ਰਿਹਾ ਹੈ। ਹੁਣ ਇੱਕ ਵੱਡੀ ਖਬਰ ਧੋਨੀ ਅਤੇ ਧੋਨੀ ਦੀ ਪਤਨੀ ਦੇ ਬਾਰੇ ਵਿਚ ਆ ਰਹੀ ਹੈ। ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਹੁਣ ਰਿਪੋਰਟਸ ਮੁਤਾਬਕ ਭਾਰਤੀ ਜਨਤਾ ਪਾਰਟੀ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਨੂੰ ਪਾਰਟੀ ਵਿਚ ਸ਼ਾਮਲ ਕਰਣ ‘ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਲ 2019 ਵਿਚ ਵੀ ਬੀ.ਜੇ.ਪੀ. ਨੇ ਚੋਣ ਪ੍ਰਚਾਰਕ ਦੇ ਰੂਪ ਵਿਚ ਧੋਨੀ ਨਾਲ ਗੱਲ ਕੀਤੀ ਸੀ ਪਰ ਉਨ੍ਹਾਂ ਨੇ ਕਿਸੇ ਵੀ ਪਾਰਟੀ ਲਈ ਪ੍ਰਚਾਰ ਕਰਣ ਤੋਂ ਇਨਕਾਰ ਕਰ ਦਿੱਤਾ ਸੀ।

ਉਥੇ ਹੀ ਸੰਨਿਆਸ ਦੇ ਬਾਅਦ ਧੋਨੀ ਦੇ ਬਿਜਨੈਸ ਪਾਰਟਨਰ ਅਰੁਣ ਪੰਡਿਤ ਨੇ ਕਿਹਾ ਸੀ ਕਿ ਧੋਨੀ ਟੈਰੀਟੋਰੀਅਲ ਆਰਮੀ ਵਿਚ ਸਰਗਰਮ ਰਹਿਣਗੇ। ਅਜਿਹੇ ਵਿਚ ਹੋ ਸਕਦਾ ਹੈ ਕਿ ਬੀ.ਜੇ.ਪੀ. ਸਾਕਸ਼ੀ ਧੋਨੀ ਨੂੰ ਰਾਜਨੀਤੀ ਵਿਚ ਆਉਣ ਲਈ ਮਨਾ ਲਏ।
ਰਿਪੋਰਟਸ ਮੁਤਾਬਕ ਸਾਕਸ਼ੀ ਨੂੰ 2024 ਆਮ ਲੋਕ ਸਭਾ ਚੋਣਾਂ ਵਿਚ ਰਾਂਚੀ ਤੋਂ ਟਿਕਟ ਦੀ ਪੇਸ਼ਕਸ਼ ਵੀ ਕੀਤੀ ਜਾ ਸਕਦੀ ਹੈ। ਫਿਲਹਾਲ ਇਹ ਸਿਰਫ਼ ਅਟਕਲਾਂ ਹੀ ਹਨ, ਇਸ ਉੱਤੇ ਕਿਸੇ ਵੀ ਪ੍ਰਕਾਰ ਦੀ ਪੁਖਤਾ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਧੋਨੀ ਜਾਂ ਉਨ੍ਹਾਂ ਦੇ ਮੈਨੇਜਰ ਵੱਲੋਂ ਇਸ ‘ਤੇ ਕੁੱਝ ਕਿਹਾ ਗਿਆ ਹੈ।

ਧਿਆਨਦੇਣ ਯੋਗ ਹੈ ਕਿ ਪਹਿਲਾਂ ਵੀ ਕਈ ਖਿਡਾਰੀ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ, ਜਿਨ੍ਹਾਂ ਵਿਚ ਕ੍ਰਿਕਟਰ ਗੌਤਮ ਗੰਭੀਰ, ਨਵਜੋਤ ਸਿੰਘ ਸਿੱਧੂ (ਸਾਬਕਾ), ਸੁਰਗਵਾਸੀ ਕ੍ਰਿਕਕਟਰ ਚੇਤਨ ਚੁਹਾਨ, ਓਲੰਪਿਕ ਤਮਗਾ ਜੇਤੂ ਰਾਜਵਰਧਨ ਸਿੰਘ ਰਾਠੌੜ, ਓਲੰਪਿਕ ਮੈਡਲਿਸਟ ਯੋਗੇਸ਼ਵਰ ਦੱਤ, ਕਾਮਨਵੈਲਥ ਗੇਮਜ਼ ਵਿਚ ਤਮਗਾ ਜਿੱਤਣ ਵਾਲੀ ਬਬੀਤਾ ਫੌਗਾਟ, ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਸ਼ਟਲਰ ਸਾਈਨਾ ਨੇਹਵਾਲ ਸ਼ਾਮਲ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |