Home / ਹੋਰ ਜਾਣਕਾਰੀ / ਸਟੱਡੀ ਵੀਜੇ ਤੇ ਗਏ ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ , ਛਾਇਆ ਪੰਜਾਬ ਚ ਸੋਗ

ਸਟੱਡੀ ਵੀਜੇ ਤੇ ਗਏ ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ , ਛਾਇਆ ਪੰਜਾਬ ਚ ਸੋਗ

ਆਈ ਤਾਜਾ ਵੱਡੀ ਖਬਰ

ਮਾਪਿਆਂ ਦੀਆਂ ਆਪਣੇ ਬੱਚਿਆਂ ਲਈ ਇਹ ਦੁਆਵਾਂ ਹੁੰਦੀਆਂ ਹਨ ਕੇ ਓਹਨਾ ਦੇ ਬੱਚਿਆਂ ਤੋਂ ਉਹਨਾਂ ਨੂੰ ਹਮੇਸ਼ਾ ਠੰਡੀਆਂ ਹਵਾਂਵਾਂ ਆਉਣ ਅਤੇ ਕੋਈ ਵੀ ਤਤੀ ਵਾਅ ਵੀ ਓਹਨਾ ਨੂੰ ਨਾ ਲਗੇ ਪਰ ਹੁੰਦਾ ਹਮੇਸ਼ਾ ਓਹੀ ਹੈ ਜੋ ਉਸ ਪਰਮਾਤਮਾ ਨੇ ਚਾਹੁਣਾ ਹੁੰਦਾ ਹੈ। ਅਜਿਹੀ ਹੀ ਇੱਕ ਮਾੜੀ ਖਬਰ ਪੰਜਾਬ ਲਈ ਅਮਰੀਕਾ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਕਸਬਾ ਚਮਿਆਰੀ ਦੇ ਨੌਜਵਾਨ ਦੀ ਅਮਰੀਕਾ ‘ਚ ਵਾਪਰੇ ਇਕ ਸੜਕ ਹਾ -ਦ – ਸੇ ਦੌਰਾਨ ਮੌਤ ਹੋ ਗਈ। ਇਹ ਖ਼ਬਰ ਮਿਲਦਿਆਂ ਹੀ ਪੂਰਾ ਇਲਾਕਾ ਸੋਗ ‘ਪੈ ਗਿਆ। ਨੌਜਵਾਨ ਦੇ ਦੋਸਤ ਜਗਰੂਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਕੀਰਤ ਸਿੰਘ ਰੰਧਾਵਾ ਪੁੱਤਰ ਅਮਰਜੀਤ ਸਿੰਘ ਵਾਸੀ ਕਸਬਾ ਚਮਿਆਰੀ ਕਰੀਬ ਤਿੰਨ ਸਾਲ ਪਹਿਲਾਂ ਕੈਨੇਡਾ ‘ਚ ਪੜ੍ਹਨ ਲਈ ਗਿਆ ਸੀ ਅਤੇ ਹੁਣ ਉਹ ਆਪਣੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਬ੍ਰੈਮਟਨ ‘ਚ ਰਹਿ ਕੇ ਟਰਾਲਾ ਚਲਾਉਂਦਾ ਸੀ।

ਉਸ ਨੇ ਦੱਸਿਆ ਗੁਰਕੀਰਤ ਆਪਣੇ ਇਕ ਹੋਰ ਸਾਥੀ ਡਰਾਇਵਰ ਨਾਲ ਟੋਰਾਂਟੋ ਦੀ ਇਕ ਟਰਾਂਸਪੋਰਟ ਕੰਪਨੀ ਦਾ ਲੋਡ ਲੈ ਕੇ ਅਮਰੀਕਾ ਦੇ ਕਿਸੇ ਸ਼ਹਿਰ ਵੱਲ ਜਾ ਰਿਹਾ ਸੀ ਕਿ ਅਚਾਨਕ ਬੀਤੀ 18 ਅਗਸਤ ਨੂੰ ਸਵੇਰੇ 7 ਵਜੇ ਦੇ ਕਰੀਬ ਕੈਲੀਫਰੋਨੀਆ (ਅਮਰੀਕਾ) ਨੇੜੇ ਉਨ੍ਹਾਂ ਦਾ ਟਰਾਲਾ ਫਲਾਈਓਵਰ ਤੋਂ ਹੇਠਾਂ ਖਿਸਕਣ ਕਾਰਨ। ਹਾ ਦ ਸਾ-ਗ੍ਰ-ਸ – ਤ ਹੋ ਗਿਆ।

ਉਕਤ ਨੇ ਦੱਸਿਆ ਕਿ ਇਸ ਵਿਚ ਗੁਰਕੀਰਤ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਡਰਾਇਵਰ ਜੋ ਕਿ ਜਲੰਧਰ ਦੇ ਕਿਸੇ ਪਿੰਡ ਨਾਲ ਸਬੰਧਤ ਹੈ, ਉਹ ਗੰ- ਭੀ- ਰ ਜ਼ਖਮੀ ਹੋ ਗਿਆ। ਜੋ ਇਸ ਵੇਲੇ ਅਮਰੀਕਾ ‘ਚ ਹੀ ਕਿਸੇ ਹਸਪਤਾਲ ਅੰਦਰ ਜ਼ੇਰੇ ਇਲਾਜ ਹੈ। ਜ਼ਿਕਰਯੋਗ ਹੈ ਕਿ ਗੁਰਕੀਰਤ ਦੀ ਪਹਿਚਾਣ ਦੇਰ ਨਾਲ ਹੋਣ ਕਾਰਨ ਉਸ ਦੇ ਪਰਿਵਾਰ ਨੂੰ ਹਾ – ਦਸੇ – ਦੀ ਸੂਚਨਾ ਦੇਰੀ ਨਾਲ ਮਿਲੀ ਹੈ।