Home / ਹੋਰ ਜਾਣਕਾਰੀ / ਸਖਸ਼ ਨੇ ਏਨੇ ਜਿਆਦਾ ਪੈਸੇ ਦਿੱਤੇ ਦੁਨੀਆਂ ਦੇ ਸਭ ਤੋਂ ਅਮੀਰ ਨਾਲ 11 ਮਿੰਟ ਪੁਲਾੜ ਦੀ ਸੈਰ ਕਰਨ ਲਈ- ਸੁਣ ਉਡੇ ਕਈਆਂ ਦੇ ਹੋਸ਼

ਸਖਸ਼ ਨੇ ਏਨੇ ਜਿਆਦਾ ਪੈਸੇ ਦਿੱਤੇ ਦੁਨੀਆਂ ਦੇ ਸਭ ਤੋਂ ਅਮੀਰ ਨਾਲ 11 ਮਿੰਟ ਪੁਲਾੜ ਦੀ ਸੈਰ ਕਰਨ ਲਈ- ਸੁਣ ਉਡੇ ਕਈਆਂ ਦੇ ਹੋਸ਼

ਆਈ ਤਾਜਾ ਵੱਡੀ ਖਬਰ

ਵਿਗਿਆਨ ਦੀ ਤਰੱਕੀ ਦੇ ਨਾਲ-ਨਾਲ ਇਨਸਾਨ ਦੀਆਂ ਜ਼ਰੂਰਤਾਂ ਅਤੇ ਕੰਮ ਕਰਨ ਦੇ ਤਰੀਕੇ ਬਿਲਕੁਲ ਬਦਲ ਗਏ ਹਨ। ਇਸੇ ਤਰ੍ਹਾਂ ਪਿਛਲੇ ਦਿਨਾਂ ਤੋਂ ਇਕ ਚਰਚਾ ਛਿੜੀ ਹੋਈ ਸੀ ਕਿ ਐਮਾਜ਼ੋਨ ਦੇ ਮਾਲਕ ਪੁਲਾੜ ਦੀ ਯਾਤਰਾ ਕਰਨ ਜਾ ਰਹੇ ਹਨ ਪਰ ਉਨ੍ਹਾਂ ਦੇ ਨਾਲ ਕੁਝ ਹੋਰ ਲੋਕ ਵੀ ਜਾ ਰਹੇ ਹਨ ਜਿਨ੍ਹਾਂ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ। ਪਰ ਇਸ ਸਬੰਧੀ ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਿਉਂਕਿ ਦੁਨੀਆਂ ਦੀ ਸਭ ਤੋਂ ਵੱਡੀ ਨਿਲਾਮੀ ਦੇ ਵਿੱਚ ਇਸ ਨਾਲ ਸੰਬੰਧਿਤ ਅਹਿਮ ਫੈਸਲਾ ਲਿਆ ਗਿਆ ਹੈ।ਦਰਅਸਲ ਹੁਣ ਐਮਾਜ਼ੋਨ ਦੇ ਮਾਲਕ ਜੇਫ ਏਜੋਸ ਅਤੇ ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਨਾਲ ਜੋ ਸਖਸ਼ ਪੁਲਾੜ ਦੀ ਯਾਤਰਾ ਕਰੇਗਾ ਉਸ ਦਾ ਹੁਣ ਫੈਸਲਾ ਹੋ ਗਿਆ ਹੈ।

ਦੱਸ ਦਈਏ ਕਿ ਤਕਰੀਬਨ 10 ਮਿੰਟ ਤੱਕ ਚੱਲੀ ਨਿਲਾਮੀ ਦੌਰਾਨ ਇਹ ਫੈਸਲਾ ਲਿਆ ਗਿਆ ਹੈ। ਜਿਸ ਵਿਚ ਵਿਸ਼ਵ-ਭਰ ਦੇ 159 ਦੇਸ਼ਾਂ ਵਿਚੋਂ 7600 ਲੋਕਾਂ ਨੇ ਹਿੱਸਾ ਲਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤਕਰੀਬਨ ਤਿੰਨ ਮਿੰਟ ਚੱਲੀ ਗੋਲੀ ਦੇ ਦੌਰਾਨ ਬੇਜੋਸ਼ ਨਾਲ ਨਿਊ ਸ਼ੈਫਰਡ ਰਾਕੇਟ ਵਿੱਚ ਜਾਣ ਵਾਲੇ ਜੇਤੂ ਦਾ ਫੈਸਲਾ ਲਿਆ ਗਿਆ। ਦੱਸ ਦੇਈਏ ਕਿ ਇਸ ਸਖਸ਼ ਦੇ ਵੱਲੋਂ ਟਿਕਟ ਬੁੱਕ ਕਰਨ ਲਈ ਕਰੀਬ 28 ਮਿਲੀਅਨ ਡਾਲਰ ਜਾਂ ਦੋ ਅਰਬ ਰੁਪਏ ਦਿੱਤੇ ਗਏ ਹਨ। ਜਾਣਕਾਰੀ ਦੇ ਅਨੁਸਾਰ ਐਮਾਜ਼ਾਨ ਕੰਪਨੀ ਦੇ ਮਾਲਕ ਦੀ ਸਪੇਸ ਕੰਪਨੀ ਬਲੂ ਓਰੀਜ਼ਨ ਵੱਲੋਂ ਹਾਲੇ ਤੱਕ ਉਸ ਸਖਸ਼ ਦਾ ਨਾਮ ਜਨਤਕ ਨਹੀਂ ਕੀਤਾ ਗਿਆ।

ਦੱਸ ਦਈਏ ਕਿ 20 ਜੁਲਾਈ ਨੂੰ ਬੇਜੋਸ਼ ਅਤੇ ਉਹਨਾਂ ਦੇ ਭਰਾ ਮਾਰਕ ਬੇਜ਼ੋਸ ਅਤੇ ਨਿਲਾਮੀ ਦੌਰਾਨ ਜਿਥੇ ਸ਼ਖਸ ਨਾਲ ਤਿੰਨ ਹੋਰ ਲੋਕ ਪੁਲਾੜ ਜਾਣਗੇ। ਜਾਣਕਾਰੀ ਅਨੁਸਾਰ ਜਿਥੇ ਨਿਊ ਸੇਫਰਡ ਰੋਕੇਟ ਦੀ ਇਹ 16ਵੀਂ ਉਡਾਵਣ ਹੈ ਉਥੇ ਹੀ ਇਹ ਇਨਸਾਨਾਂ ਨਾਲ ਪਹਿਲੀ ਉਡਾਨ ਹੋਵੇਗੀ। ਇਹ ਪੁਲਾੜ ਦੀ ਸੈਰ ਤਕਰੀਬਨ 11 ਮਿੰਟ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੇਜੋਸ਼ ਨੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਪੋਸਟ ਰਾਹੀਂ ਲਿਖਿਆ ਕਿ ਧਰਤੀ ਨੂੰ ਸਪੇਸ ਤੋਂ ਦੇਖਣਾ ਤੁਹਾਨੂੰ ਬਦਲ ਦਿੰਦਾ ਹੈ। ਇਸ ਤੋਂ ਇਲਾਵਾ ਉਹ ਲਿਖਦੇ ਹਨ ਕਿ ਇਸ ਗ੍ਰਹਿ ਨਾਲ ਤੁਹਾਡੇ ਰਿਸ਼ਤੇ ਨੂੰ ਬਦਲ ਦਿੰਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਚਾਹਤ ਨੂੰ ਦੱਸਿਆ ਲਿਖਿਆ ਕਿ ਇਸ ਉਡਾਣ ਵਿਚ ਸਵਾਰ ਹੋਣਾ ਚਾਹੁੰਦਾ ਹਾਂ ਕਿਉਂਕਿ ਇਹ ਇਕ ਅਜਿਹੀ ਚੀਜ਼ ਹੈ ਜਿਸ ਨੂੰ ਸ਼ੁਰੂ ਤੋਂ ਹੀ ਆਪਣੇ ਜੀਵਨ ਵਿੱਚ ਕਰਨਾ ਚਾਹੁੰਦਾ ਸੀ। ਇਸ ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਦੀ ਅਹਿਮੀਅਤ ਦੱਸੇ ਹੋਏ ਲਿਖਿਆ ਕਿ ਇਹ ਮੇਰੇ ਲਈ ਬਹੁਤ ਅਹਿਮ ਹੈ। ਦੱਸ ਦਈਏ ਕਿ ਯਾਤਰਾ ਲਈ ਜਾਣ ਵਾਲੇ ਕੈਪਸੂਲ ਨੂੰ ਵੱਖਰੇ ਤਰੀਕੇ ਨਾਲ ਬਣਾਇਆ ਗਿਆ ਹੈ ਜਿਵੇਂ ਜੇਕਰ ਜ਼ਰੂਰਤ ਹੋਣ ਤੇ ਪੈਰਾਸ਼ੂਟ ਨਹੀਂ ਖੁੱਲ੍ਹਦੇ ਤਾਂ ਵੀ ਇਹ ਧਰਤੀ ਤੇ ਸੁਰਖਿਅਤ ਹੀ ਉਤਰੇਗਾ।