Home / ਹੋਰ ਜਾਣਕਾਰੀ / ਸ਼ੁਕਰ ਹੈ – ਆਖਰ WHO ਨੇ ਵੈਕਸੀਨ ਬਾਰੇ ਦਿੱਤੀ ਇਹ ਵੱਡੀ ਖੁਸ਼ਖਬਰੀ

ਸ਼ੁਕਰ ਹੈ – ਆਖਰ WHO ਨੇ ਵੈਕਸੀਨ ਬਾਰੇ ਦਿੱਤੀ ਇਹ ਵੱਡੀ ਖੁਸ਼ਖਬਰੀ

WHO ਨੇ ਵੈਕਸੀਨ ਬਾਰੇ ਦਿੱਤੀ ਇਹ ਵੱਡੀ ਖੁਸ਼ਖਬਰੀ

ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਇਲਾਜ ਨੂੰ ਲੈ ਕੇ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਵੱਖ-ਵੱਖ ਦੇਸ਼ ਅਤੇ ਉਥੋਂ ਦੇ ਵਿਗਿਆਨਕ ਇਸ ਬਿਮਾਰੀ ਦੇ ਇਲਾਜ ਨੂੰ ਲੱਭਣ ਵਾਸਤੇ ਦਿਨ ਰਾਤ ਇੱਕ ਕਰ ਰਹੇ ਹਨ। ਵੱਖੋ ਵੱਖ ਦਵਾਈਆਂ ਦੇ ਸੁਮੇਲ ਤੋਂ ਇਸ ਬਿਮਾਰੀ ਦੇ ਇਲਾਜ ਵਾਸਤੇ ਦਵਾਈ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਜੋ ਇਸ ਦੇ ਵੱਧ ਰਹੇ ਪ੍ਰਕੋਪ ਨੂੰ ਘੱਟ ਕਰਕੇ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕੇ।

ਅਜਿਹੇ ਵਿੱਚ ਹੀ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਦਨੋਮ ਨੇ ਰਾਹਤ ਭਰੀ ਖਬਰ ਦਿੰਦਿਆਂ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਕਰੋਨਾ ਵਾਇਰਸ ਦੇ ਇਲਾਜ ਦਾ ਟੀਕਾ ਤਿਆਰ ਕਰ ਲਿਆ ਜਾ ਸਕਦਾ ਹੈ। ਇੱਕ ਕਾਰਜਕਾਰੀ ਬੋਰਡ ਦੀ ਦੋ ਦਿਨਾ ਬੈਠਕ ਦੀ ਸਮਾਪਤੀ ਨੂੰ ਸੰਬੋਧਨ ਕਰਦਿਆਂ ਡਬਲਿਊ.ਐਚ.ਓ. ਦੇ ਡਾਇਰੈਕਟਰ ਜਨਰਲ ਟੇਡ੍ਰੋਸ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਦੇ ਟੀਕੇ ਦੀ ਜ਼ਰੂਰਤ ਪੂਰੇ ਵਿਸ਼ਵ ਨੂੰ ਹੈ ਅਤੇ ਸਾਨੂੰ ਉਮੀਦ ਹੈ ਜਲਦ ਹੀ ਕਿ ਅਸੀਂ ਇਸ ਟੀਕੇ ਨੂੰ ਬਣਾ ਲਵਾਂਗੇ।

ਕੋਵੈਕਸ ਗਲੋਬਲ ਟੀਕਾ ਪ੍ਰੋਜੈਕਟ ਜਿਸ ਦੀ ਅਗਵਾਈ ਡਬਲਿਊ.ਐਚ.ਓ. ਵੱਲੋਂ ਕੀਤੀ ਜਾ ਰਹੀ ਹੈ ਦੇ ਹੁਣ ਤੱਕ 9 ਪ੍ਰਯੋਜਿਕ ਟੀਕੇ ਟਿਊਬ ਵਿੱਚ ਹਨ। ਜਿਸ ਦਾ ਮਕਸਦ ਆਉਣ ਵਾਲੇ ਇਕ ਸਾਲ ਤੱਕ ਤਕਰੀਬਨ 2 ਅਰਬ ਖੁਰਾਕਾਂ ਨੂੰ ਵੰਡਣਾ ਹੈ। ਇੱਥੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਖੁਰਾਕ ਦੀ ਵੰਡ ਨੂੰ ਬਰਾਬਰ ਮਾਤਰਾ ਵਿੱਚ ਲੋਕਾਂ ਵਿੱਚ ਵੰਡਿਆ ਜਾਵੇ। ਅਜਿਹੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਵਚਨਬੱਧਤਾ ਦਾ ਹੋਣਾਂ ਲਾਜ਼ਮੀ ਹੈ।

ਅਮਰੀਕਾ, ਰੂਸ ਅਤੇ ਚੀਨ ਨੂੰ ਛੱਡ ਕੇ 168 ਦੇਸ਼ ਕੋਵੈਕਸ ਪ੍ਰੋਜੈਕਟ ਨਾਲ ਜੁੜ ਚੁੱਕੇ ਹਨ। ਇਸ ਪ੍ਰੋਜੈਕਟ ਦਾ ਮਕਸਦ ਕੋਰੋਨਾਵਾਇਰਸ ਦੇ ਇਲਾਜ ਦੀ ਖ਼ੁਰਾਕ ਬਣਾ ਕੇ ਉਸ ਨੂੰ ਸਮੁੱਚੀ ਮਾਨਵਤਾ ਤੱਕ ਪਹੁੰਚਾਉਣਾ ਹੈ। ਉਧਰ ਦੂਜੇ ਪਾਸੇ ਯੂਰਪ ਦੀ ਡਰੱਗ ਰੈਗੂਲੇਟਰ ਕੰਪਨੀ ਨੇ ਮੰਗਲਵਾਰ ਨੂੰ ਫਾਈਜ਼ਰ ਇੰਕ ਅਤੇ ਬਾਇਓਨਟੈਕ ਐੱਸ.ਈ. ਪ੍ਰਯੋਗਾਤਮਕ ਟੀਕੇ ਦਾ ਸ਼ੁਰੂਆਤੀ ਪਰੀਖਣ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦੀ ਦੌੜ ਵਿੱਚ ਔਕਸਫੋਰਡ ਅਤੇ ਐਸਟ੍ਰਾਜੈਨੇਕਾ ਵੀ ਸ਼ਾਮਲ ਹਨ।