Home / ਹੋਰ ਜਾਣਕਾਰੀ / ਵੱਡੀ ਖੁਸ਼ਖਬਰੀ – ਭਾਰਤ ਚ ਕੋਰੋਨਾ ਵੈਕਸੀਨ ਏਨੇ ਸਮੇਂ ਚ ਆ ਸਕਦੀ ਹੈ ਹੋ ਗਿਆ ਇਹ ਵੱਡਾ ਐਲਾਨ

ਵੱਡੀ ਖੁਸ਼ਖਬਰੀ – ਭਾਰਤ ਚ ਕੋਰੋਨਾ ਵੈਕਸੀਨ ਏਨੇ ਸਮੇਂ ਚ ਆ ਸਕਦੀ ਹੈ ਹੋ ਗਿਆ ਇਹ ਵੱਡਾ ਐਲਾਨ

ਹੋ ਗਿਆ ਇਹ ਵੱਡਾ ਐਲਾਨ

ਪੁਣੇ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾਵਾਇਰਸ ਦੀ ਵੈਕਸੀਨ (Coronavirus Vaccine) ਬਾਜਾਰ ਵਿਚ ਉਪਲਬਧ ਹੋ ਜਾਵੇਗੀ। ਇਸ ਤੋਂ ਇਲਾਵਾ, ਕੰਪਨੀ ਦੋ ਮਹੀਨਿਆਂ ਦੇ ਅੰਦਰ ਵੈਕਸੀਨ ਦੀ ਕੀਮਤ ਦਾ ਐਲਾਨ ਵੀ ਕਰ ਦੇਵੇਗੀ।

ਦੱਸ ਦਈਏ ਕਿ ਸੀਰਮ ਇੰਸਟੀਚਿਊਟ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ ਅਤੇ ਇਹ ਭਾਰਤ ਵਿੱਚ ਕੋਵੀਸ਼ਿਲਡ (Covishield) ਨਾਮ ਤੋਂ ਵੈਕਸੀਨ ਲਾਂਚ ਕਰਨ ਜਾ ਰਹੀ ਹੈ। ਇਹ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਸੀਰਮ ਇੰਸਟੀਚਿਊਟ ਨੇ ਇਸ ਨੂੰ ਤਿਆਰ ਕਰਨ ਲਈ ਕੰਪਨੀ ਐਸਟਰਾਜ਼ੇਨੇਕਾ ਫਾਰਮਾ AstraZeneca) ਨਾਲ ਸਮਝੌਤਾ ਕੀਤਾ ਹੈ।

CNBC-TV18 ਨਾਲ ਗੱਲ ਕਰਦਿਆਂ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਆ ਜਾਵੇਗੀ।” ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਵਿੱਚ ਅਸੀਂ ਇਸ ਟੀਕੇ ਦੀ ਕੀਮਤ ਦਾ ਐਲਾਨ ਕਰਾਂਗੇ।

ਅਗਸਤ ਦੇ ਅਖੀਰ ਤੱਕ ਵੈਕਸੀਨ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ- ਉਨ੍ਹਾਂ ਨੇ ਕਿਹਾ ਕਿ ਆਈ.ਸੀ.ਐੱਮ.ਆਰ. ਦੇ ਸਹਿਯੋਗ ਨਾਲ ਅਸੀਂ ਭਾਰਤ ਵਿੱਚ ਹਜ਼ਾਰਾਂ ਮਰੀਜ਼ਾਂ ਉਤੇ ਵੈਕਸੀਨ ਦਾ ਟ੍ਰਾਇਲ ਕਰਨ ਜਾ ਰਹੇ ਹਾਂ। ਟੀਕੇ ਦਾ ਉਤਪਾਦਨ ਅਗਸਤ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ। ਮੈਂ ਪੂਰੀ ਉਮੀਦ ਕਰਦਾ ਹਾਂ ਕਿ ਟੀਕੇ ਦਾ ਟ੍ਰਾਇਲ ਸਫਲ ਹੋਵੇਗਾ।

ਟੀਕੇ ਦੀ ਕਿੰਨੀ ਕੀਮਤ- ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੋਰੋਨਾ ਵਾਇਰਸ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਦੇ ਉਤਪਾਦਨ ਲਈ ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਅਤੇ ਗਾਵੀ ਨਾਲ ਵੀ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਕੰਪਨੀ ਭਾਰਤ ਸਮੇਤ ਦੂਜੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਇੱਕ ਖੁਰਾਕ 225 ਰੁਪਏ ਯਾਨੀ 3 ਡਾਲਰ ਵਿਚ ਮੁਹੱਈਆ ਕਰਵਾਏਗੀ। ਪਰ ਟੀਕੇ ਦੀ ਅੰਤਮ ਕੀਮਤ ਦੋ ਮਹੀਨਿਆਂ ਬਾਅਦ ਹੀ ਨਿਰਧਾਰਤ ਕੀਤੀ ਜਾਏਗੀ।