Home / ਹੋਰ ਜਾਣਕਾਰੀ / ਵਿਦੇਸ਼ ਚ ਵਾਪਰਿਆ ਕਹਿਰ, 9 ਮਹੀਨਿਆਂ ਦੇ ਪੁੱਤ ਦੇ ਬਾਪ ਨੂੰ ਮਿਲੀ ਏਦਾਂ ਮੌਤ ਛਾਇਆ ਸਾਰੇ ਪਾਸੇ ਸੋਗ

ਵਿਦੇਸ਼ ਚ ਵਾਪਰਿਆ ਕਹਿਰ, 9 ਮਹੀਨਿਆਂ ਦੇ ਪੁੱਤ ਦੇ ਬਾਪ ਨੂੰ ਮਿਲੀ ਏਦਾਂ ਮੌਤ ਛਾਇਆ ਸਾਰੇ ਪਾਸੇ ਸੋਗ

ਪੰਜਾਬੀ ਨੌਜਵਾਨ ਦੀ ਮੌਤ, 9 ਮਹੀਨਿਆਂ ਦੇ ਬੱਚੇ ਸਿਰੋਂ ਉੱਠਿਆ ਪਿਓ ਦਾ ਹੱਥ

ਪੰਜਾਬੀ ਨੌਜਵਾਨ ਸਖਤ ਮਿਹਨਤਾਂ ਨਾਲ ਵਿਦੇਸ਼ਾਂ ਚ ਕਮਾਈਆਂ ਕਰਕੇ ਇੱਕ ਵਧੀਆ ਜੀਵਨ ਜਿਉਣ ਦੀ ਕਾਮਨਾ ਕਰਦੇ ਹਨ ਪਰ ਹੁੰਦਾ ਓਹੀ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ। ਅਜਿਹੀ ਹੀ ਇੱਕ ਦਰਦਨਾਕ ਖਬਰ ਵਿਦੇਸ਼ ਤੋਂ ਪੰਜਾਬ ਲਈ ਲਈ ਆ ਰਹੀ ਹੈ ਜਿਸ ਨੂੰ ਸੁਣਕੇ ਪੰਜਾਬ ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।

ਬੀਤੇ ਦਿਨੀਂ ਇਟਲੀ ਦੇ ਸ਼ਹਿਰ ਵੀਨਸ ਦੇ ਨੇੜੇ ਤਰਵੀਜੋ ਵਿਚ ਰਹਿੰਦੇ ਪੰਜਾਬੀ ਨੌਜਵਾਨ ਮਨਦੀਪ ਸਿੰਘ ਰਾਣਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੇ ਤਹਿਸੀਲ ਖਮਾਣੋਂ ਦੇ ਨਾਲ ਲੱਗਦੇ ਪਿੰਡ ਮਨੈਲਾ ਦਾ ਰਹਿਣ ਵਾਲਾ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਜਿਸ ਦੀ ਉਮਰ 34 ਸਾਲ ਸੀ, ਪਿਛਲੇ ਤਿੰਨ ਹਫ਼ਤਿਆਂ ਤੋਂ ਲੀਵਰ ਵਿਚ ਸੋਜ਼ ਆਉਣ ਕਾਰਨ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਸੀ। ਮਨਦੀਪ ਆਪਣੇ ਪਿੱਛੇ ਪਤਨੀ ਅਤੇ 9 ਮਹੀਨਿਆਂ ਦਾ ਬੇਟਾ ਛੱਡ ਕੇ ਇਹ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ।

ਮਨਦੀਪ ਪਿਛਲੇ 10-11 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ ਅਤੇ ਉਸ ਦੀ ਪਤਨੀ ਤੇ ਬੱਚਾ ਵੀ ਉਸ ਦੇ ਨਾਲ ਹੀ ਸਨ। ਉਹ ਇਟਲੀ ਵਿਚ ਮੱਛੀ ਫਾਰਮ ਵਿਚ ਕੰਮ ਕਰਦਾ ਸੀ। ਮਨਦੀਪ ਦੀ ਅਚਾਨਕ ਮੌਤ ਨਾਲ ਇਟਲੀ ਅਤੇ ਪੰਜਾਬ ਰਹਿ ਰਹੇ ਦੋਸਤਾਂ ਤੇ ਰਿਸ਼ਤੇਦਾਰਾਂ ਵਿਚ ਸੋਗ ਦੀ ਲਹਿਰ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |