Home / ਹੋਰ ਜਾਣਕਾਰੀ / ਵਿਦੇਸ਼ੋਂ ਆਏ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ, ਸਾਰੇ ਇਲਾਕੇ ਵਿਚ ਛਾਇਆ ਸੋਗ

ਵਿਦੇਸ਼ੋਂ ਆਏ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ, ਸਾਰੇ ਇਲਾਕੇ ਵਿਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਕਈਵਾਰ ਇਨਸਾਨ ਸੋਚਦਾ ਕੁਝ ਹੋਰ ਹੁੰਦਾ ਪਰ ਹੋ ਅਜਿਹਾ ਜਾਂਦਾ ਜਿਸਦੇ ਬਾਰੇ ਵਿਚ ਕਦੇ ਸੁਪਨੇ ਵਿਚ ਵੀ ਸੋਚਿਆ ਨਹੀਂ ਸੀ ਹੁੰਦਾ ਅਜਿਹੀ ਹੀ ਇੱਕ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਇਲਾਕੇ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਵਿਦੇਸ਼ ਦਾ ਸਫ਼ਰ ਲਗਾ ਕੇ ਆਪਣੇ ਪ੍ਰੀਵਾਰ ਵਿਚ ਆ ਕੇ ਰਹਿਣ ਵਾਲੇ ਨੌਜਵਾਨ ਨੂੰ ਇਸ ਤਰਾਂ ਮੌਤ ਨੇ ਘੇਰ ਲਿਆ।

ਅੰਮ੍ਰਿਤਸਰ ਦੇ ਪਿੰਡ ਬਾਸਰਕੇ ਗਿੱਲਾ ਤੋਂ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਪਿੰਡ ਬਾਸਰਕੇ ਗਿੱਲਾ ਦਾ ਲਵਦੀਪ ਸਿੰਘ ਕੁਝ ਦੇਰ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਜਲੰਧਰ ਦੀ ਇਕ ਫਰਮ ‘ਚ ਕੰਮ ਕਰਦਾ ਸੀ। ਉੱਥੇ ਡਰਿੱਲ ਮਸ਼ੀਨ ਤੋਂ ਕਰੰਟ ਲੱਗਣ ਨਾਲ ਪਿਛਲੇ ਦਿਨ ਉਸ ਦੀ ਮੌਤ ਹੋ ਗਈ, ਜਿਸ ਕਾਰਨ ਸਾਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਉਹ ਆਪਣੇ ਪਿੱਛੇ ਮਾਤਾ–ਪਿਤਾ ਦੇ ਇਲਾਵਾ ਇਕ ਭਰਾ ਨੂੰ ਵੀ ਛੱਡ ਗਿਆ ਹੈ।

ਘਰ ਦਾ ਸਾਰਾ ਖ਼ਰਚ ਲਵਦੀਪ ਦੇ ਕਮਾਉਣ ‘ਤੇ ਚੱਲਦਾ ਸੀ, ਜਿਵੇਂ ਹੀ ਇਸ ਗੱਲ ਦੀ ਖ਼ਬਰ ਉਨ੍ਹਾਂ ਦੇ ਘਰਵਾਲਿਆਂ ਨੂੰ ਪਹੁੰਚੀ ਤਾਂ ਸਾਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਾਰੇ ਲੋਕ ਉਸ ਨਾਲ ਬੇਹੱਦ ਪਿਆਰ ਕਰਦੇ ਸਨ। ਇਸ ਦੁੱਖ ਦੀ ਘੜੀ ‘ਚ ਗੁਰੂ ਅਮਰਦਾਸ ਸਕੂਲ ਦੇ ਪ੍ਰਿੰਸੀਪਲ ਰਣਜੀਤ, ਅਟਾਰੀ ਹਲਕੇ ਦੇ ਵਿਧਾਇਕ ਤਰਸੇਮ ਸਿੰਘ ਅਤੇ ਹੋਰ ਕਈ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |