Home / ਹੋਰ ਜਾਣਕਾਰੀ / ਵਿਆਹ ਦੇ 5 ਦਿਨਾਂ ਬਾਅਦ ਹੀ ਲਾੜੇ ਨੂੰ ਮਿਲੀ ਏਦਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਵਿਆਹ ਦੇ 5 ਦਿਨਾਂ ਬਾਅਦ ਹੀ ਲਾੜੇ ਨੂੰ ਮਿਲੀ ਏਦਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਅੱਜ ਜ਼ਿੰਦਗੀ ਦੀ ਤੇਜ਼ ਰਫਤਾਰ ਨੇ ਇਨਸਾਨੀ ਜ਼ਿੰਦਗੀ ਨੂੰ ਛੋਟਾ ਕਰ ਦਿੱਤਾ ਹੈ। ਤੁਹਾਨੂੰ ਆਪਣਾ ਸਫ਼ਰ ਤੈਅ ਕਰਦੇ ਹੋਏ ਕਿਸ ਮੋੜ ਤੇ, ਇਸ ਹਾਦਸੇ ਦਾ ਸ਼ਿਕਾਰ ਹੋਣਾ ਪੈ ਜਾਏ, ਇਹ ਤਾਂ ਸਿਰਫ ਰੱਬ ਹੀ ਜਾਣਦਾ ਹੈ। ਕਹਿੰਦੇ ਨੇ ਕਿ ਐਕਸੀਡੈਂਟ ਦਾ ਤੇ ਨਾਮ ਹੀ ਮਾੜਾ ਹੁੰਦਾ ਹੈ ਜਦੋਂ ਵੀ ਇਸ ਨੂੰ ਸੁਣਦੇ ਹਾਂ ਤਾਂ ਹਰ ਕੋਈ ਸਭ ਤੋਂ ਪਹਿਲਾਂ ਉਸ ਇਨਸਾਨ ਦੀ ਖ਼ੈਰੀਅਤ ਮੰਗਦਾ ਹੈ ਜਿਸ ਦਾ ਐਕਸੀਡੈਂਟ ਹੋ ਗਿਆ ਹੋਵੇ ਜਾਂ ਜਿਸ ਦਾ ਜ਼ਿਕਰ ਹੋਇਆ ਹੋਵੇ।

ਅੱਜ ਕਲ ਇਹੋ ਜਿਹੀਆਂ ਘਟਨਾਵਾਂ ਰੋਜ਼ ਹੀ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਹਾਦਸਾ ਰਾਮਪੁਰਾ ਫੂਲ ਵਿੱਚ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਤੇ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਵਿਆਹ ਤੋਂ ਪੰਜ ਦਿਨਾਂ ਬਾਅਦ ਹੀ ਲਾੜੇ ਨੂੰ ਇਸ ਤਰ੍ਹਾਂ ਮੌਤ ਮਿਲੀ ਹੈ ਕਿ ਵੇਖਣ ਤੇ ਸੁਣਨ ਵਾਲੇ ਸੁੰਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਜੇਠੂਕੇ ਨੇੜੇ ਵਾਪਰੀ ਹੈ। ਜਿੱਥੇ ਇਕ ਮਰਸਡੀਜ਼ ਕਾਰ ਸੜਕ ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ ਹੈ।

ਗੁਰਇਕਬਾਲ ਸਿੰਘ ਵਿਆਹ ਪਿੱਛੋਂ ਕਾਫੀ ਥੱਕਿਆ ਹੋਇਆ ਸੀ, ਜਿਸ ਕਾਰਨ ਉਸ ਦੀ ਝਪਕੀ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਇਸ ਘਟਨਾ ਵਿੱਚ ਪੰਜ ਦਿਨ ਪਹਿਲਾਂ ਵਿਆਹ ਹੋਏ ਲਾੜੇ ਗੁਰਇਕਬਾਲ ਸਿੰਘ 30 ਸਾਲ , ਅਤੇ ਉਸ ਦਾ ਸਾਰਾ ਸੁਬੇਗ ਸਿੰਘ 23 ਸਾਲ ਦੀ ਮੌਤ ਹੋ ਗਈ ਹੈ। ਇਨ੍ਹਾਂ ਤੋਂ ਬਿਨਾਂ 9 ਮਹੀਨੇ ਦੇ ਜਗਸੀਰ ਸਿੰਘ ਦੀ ਵੀ ਮੌਤ ਹੋ ਗਈ ।

ਇਸ ਘਟਨਾ ਨਾਲ ਵਿਆਹ ਵਾਲੇ ਘਰ ਵਿੱਚ ਖੁਸ਼ੀ ਦੀ ਜਗ੍ਹਾ ਤੇ ਸੋਗ ਦੀ ਲਹਿਰ ਫੈਲ ਗਈ ਹੈ। ਇਸ ਨਾਲ ਜਿਥੇ ਇਸ ਪਰਿਵਾਰ ਦੀਆਂ ਖੁਸ਼ੀਆਂ ਉਜਾੜੀਆਂ ਹਨ ਉੱਥੇ ਹੀ ਪੰਜ ਦਿਨ ਪਹਿਲਾਂ ਵਿਆਹ ਕਰਕੇ ਇਸ ਘਰ ਵਿੱਚ ਆਈ ਨਵੀਂ ਲਾੜੀ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ। ਇਸ ਘਟਨਾ ਵਿੱਚ ਲਾੜੀ ਮਨਦੀਪ ਕੌਰ ਵੀ ਗੰਭੀਰ ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਜੋ ਕਿ ਜਿੰਦਗੀ ਅਤੇ ਮੌਤ ਦਰਮਿਆਨ ਲੜ ਰਹੀ ਹੈ।

ਇਸ ਘਟਨਾ ਵਿੱਚ ਇਨ੍ਹਾਂ ਤੋਂ ਬਿਨਾਂ ਲਾੜੀ ਦੀ ਭਾਬੀ ਮਨਜਿੰਦਰ ਕੌਰ ਅਤੇ ਲਵਪ੍ਰੀਤ ਕੌਰ ਨੂੰ ਵੀ ਭੁੱਚੋ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਗੁਰਇਕਬਾਲ ਗੁਰਦੁਆਰਾ ਕਿਰਪਾਲ ਸਰ ਸਾਹਿਬ ਵਿਖੇ ਸੇਵਾਦਾਰ ਸਨ। ਇਸ ਹਾਦਸੇ ਨੇ ਵਿਆਹ ਦੀਆਂ ਖੁਸ਼ੀਆਂ ਨੂੰ ਗਮੀਆਂ ਵਿੱਚ ਬਦਲ ਦਿੱਤਾ ਹੈ। ਇਸ ਘਟਨਾ ਨਾਲ ਵਿਆਹ ਵਾਲੇ ਘਰ ਵਿੱਚ ਕੀਰਨੇ ਪਏ ਤੇ ਲੋਥਾਂ ਵਿਛ ਗਈਆਂ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਨਾਲ ਵਿਆਹ ਵਾਲੇ ਘਰ ਵਿਚ ਸੋਗ ਦਾ ਮਾਹੌਲ ਹੈ।