Home / ਹੋਰ ਜਾਣਕਾਰੀ / ਵਿਆਹ ਚ ਕੁੜੀ ਨੇ ਲਾੜੇ ਦੀ ਇਹ ਹਰਕਤ ਦੇਖ ਮੌਕੇ ਤੇ ਹੀ ਦੇ ਦਿੱਤਾ ਵਿਆਹ ਤੋਂ ਜਵਾਬ – ਸਾਰੇ ਇਲਾਕੇ ਚ ਚਰਚਾ

ਵਿਆਹ ਚ ਕੁੜੀ ਨੇ ਲਾੜੇ ਦੀ ਇਹ ਹਰਕਤ ਦੇਖ ਮੌਕੇ ਤੇ ਹੀ ਦੇ ਦਿੱਤਾ ਵਿਆਹ ਤੋਂ ਜਵਾਬ – ਸਾਰੇ ਇਲਾਕੇ ਚ ਚਰਚਾ

ਆਈ ਤਾਜਾ ਵੱਡੀ ਖਬਰ

ਨਿੱਤ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ। ਦੇਸ਼ ਅੰਦਰ ਜਿੱਥੇ ਅੱਜ ਕੱਲ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਉਥੇ ਹੀ ਲੋਕਾਂ ਵੱਲੋਂ ਧੋਖਾਧੜੀ ਕਰਨ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਵਿਆਹ ਜਿਥੇ ਦੋ ਵਿਅਕਤੀਆਂ ਦਾ ਨਹੀਂ ਸਗੋਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ। ਉਥੇ ਹੀ ਕੁਝ ਪਰਿਵਾਰਾਂ ਵੱਲੋਂ ਇਸ ਪਵਿੱਤਰ ਰਿਸ਼ਤੇ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਲੋਕਾਂ ਦੀ ਚਰਚਾ ਸਾਰੇ ਪਾਸੇ ਹੋਣ ਲੱਗ ਪੈਂਦੀ ਹੈ। ਕੁਝ ਲੋਕ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਧੋਖਾ-ਧੜੀ ਨਾਲ ਅੰਜ਼ਾਮ ਦਿੰਦੇ ਹਨ। ਪਰ ਸਚ ਸਾਹਮਣੇ ਆਉਣ ਤੇ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਜਾਂਦਾ ਹੈ।

ਹੁਣ ਵਿਆਹ ਵਿੱਚ ਕੁੜੀ ਨੂੰ ਲੜਕੇ ਦੀ ਸਚਾਈ ਪਤਾ ਲੱਗਣ ਤੇ ਉਸ ਵੱਲੋਂ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਇਸ ਘਟਨਾ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਔਰਈਆਂ ਕੋਤਵਾਲੀ ਖੇਤਰ ਦੇ ਇਕ ਪਿੰਡ ਤੋਂ ਸਾਹਮਣੇ ਆਈ ਹੈ। ਪਿੰਡ ਜਮਾਲਪੁਰ ਨਿਵਾਸੀ ਇਕ ਵਿਅਕਤੀ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਆਪਣੀ ਧੀ ਦਾ ਵਿਆਹ ਮਹਾਰਾਜ ਪੁਰ ਪਿੰਡ ਦੇ ਇਕ ਲੜਕੇ ਸ਼ਿਵਮ ਪੁਤੱਰ ਵਿਨੋਦ ਨਾਲ ਤੈਅ ਕੀਤਾ ਗਿਆ ਸੀ।

ਪਰ ਵਿਆਹ ਵਾਲੇ ਦਿਨ ਜਦੋਂ ਵਿਆਹ ਦੀਆਂ ਰਸਮਾਂ ਹੋਣ ਲੱਗੀਆਂ ਤਾਂ ਲੜਕੇ ਦੇ ਕਾਲ਼ੀਆਂ ਐਨਕਾਂ ਲੱਗੀਆਂ ਹੋਈਆਂ ਵੇਖ ਕੇ ਸਾਰੇ ਰਿਸ਼ਤੇਦਾਰਾਂ ਵੱਲੋਂ ਹੈਰਾਨੀ ਪ੍ਰਗਟ ਕੀਤੀ ਗਈ। ਜਿਸ ਤੇ ਉਸ ਲੜਕੇ ਨੂੰ ਚਸ਼ਮਾ ਉਤਾਰਨ ਲਈ ਕਿਹਾ ਗਿਆ, ਤੇ ਉਸ ਕੋਲੋਂ ਅਖ਼ਬਾਰ ਪੜਾਉਣ ਦੀ ਕੋਸ਼ਿਸ਼ ਗਈ ਜੋ ਉਸ ਕੋਲੋਂ ਨਹੀਂ ਪੜ੍ਹੀ ਗਈ। ਲੜਕੇ ਦੀ ਨਜ਼ਰ ਕਮਜ਼ੋਰ ਹੋਣ ਦੀ ਗੱਲ ਲੜਕੀ ਨੂੰ ਪਤਾ ਲੱਗੀ ਤਾਂ ਉਸ ਵੱਲੋਂ ਇਸ ਧੋਖੇ ਨੂੰ ਸਹਿਣ ਨਾ ਕਰਦੇ ਹੋਏ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ।

ਲੜਕੀ ਦੇ ਪਰਿਵਾਰਕ ਪੱਖ ਵੱਲੋਂ ਰਿਸ਼ਤਾ ਕਰਵਾਉਣ ਵਾਲੇ ਅਤੇ ਲੜਕੇ ਪਰਿਵਾਰ ਉਪਰ ਧੋਖਾਧੜੀ ਦੀ ਰਿਪੋਰਟ ਦਰਜ ਕਰਵਾਈ ਗਈ। ਦੋ ਦਿਨ ਇਹ ਮਾਮਲਾ ਪੰਚਾਇਤ ਵਿੱਚ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਉਥੇ ਹੀ ਮੰਗਲਵਾਰ ਨੂੰ ਇਹ ਮਾਮਲਾ ਪਹੁੰਚ ਗਿਆ। ਕਿਉਂਕਿ ਲੜਕੀ ਪੱਖ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਦਾ ਬਹੁਤ ਜ਼ਿਆਦਾ ਖਰਚਾ ਹੋਇਆ ਹੈ ਜਿਸ ਕਾਰਨ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਪੀੜਤ ਪੱਖ ਵੱਲੋਂ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਾਈ ਗਈ ਹੈ।