Home / ਹੋਰ ਜਾਣਕਾਰੀ / ਰੱਖਿਆ ਮੰਤਰੀ ਰਾਜਨਾਥ ਸਿੰਘ ਬਾਰੇ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ

ਰੱਖਿਆ ਮੰਤਰੀ ਰਾਜਨਾਥ ਸਿੰਘ ਬਾਰੇ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਏ ਕਰੋਨਾ ਨੇ ਜਿੱਥੇ ਸਾਰੇ ਦੇਸ਼ਾਂ ਨੂੰ ਚੀਨ ਦੇ ਖਿਲਾਫ ਖੜਾ ਕਰ ਦਿੱਤਾ ਹੈ ਉਥੇ ਹੀ ਚੀਨ ਵੱਲੋਂ ਏਸ਼ੀਆ ਵਿੱਚ ਆਪਣੀਆਂ ਸਰਹੱਦਾਂ ਨੂੰ ਲਗਾਤਾਰ ਦੂਜੇ ਦੇਸ਼ਾਂ ਵਿਚ ਵਧਾਇਆ ਜਾ ਰਿਹਾ ਹੈ ਜਿਸ ਕਾਰਨ ਏਸ਼ੀਆ ਦੇ ਲਗਭਗ ਸਾਰੇ ਹੀ ਦੇਸ਼ ਚੀਨ ਦੇ ਖਿਲਾਫ ਹਨ। ਚੀਨ ਦੇ ਫੌਜੀਆਂ ਵੱਲੋਂ ਸਮੇਂ ਸਮੇਂ ਤੇ ਭਾਰਤੀ ਫੌਜੀਆਂ ਨਾਲ ਹੱਥੋਂ ਪਾਈ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲਦਾਖ਼ ਦੀ ਗਲਵਾਨ ਘਾਟੀ ਦੀਆਂ ਸਰਹੱਦਾਂ ਨੂੰ ਲੈ ਕੇ ਹਮੇਸ਼ਾ ਹੀ ਭਾਰਤ ਅਤੇ ਚੀਨ ਵਿਚ ਵਿਵਾਦ ਬਣਿਆ ਰਹਿੰਦਾ ਹੈ ਜਿਸ ਕਾਰਨ ਦੋਹਾਂ ਦੇਸ਼ਾਂ ਵਿੱਚ ਸ਼ੀਤ ਯੁੱਧ ਚੱਲਦਾ ਆ ਰਿਹਾ ਹੈ।

ਅੱਜ ਦੇ ਭਾਰਤ ਵੱਲੋਂ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਲਦਾਖ਼ ਦੀਆਂ ਸਰਹੱਦਾਂ ਤੇ ਭਾਰਤੀ ਫੌਜਾਂ ਅਤੇ ਭਾਰਤੀ ਹ-ਥਿ-ਆ-ਰ ਪੂਰੀ ਤਰਾਂ ਨਾਲ ਸਮਰੱਥ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਲੇਹ ਲਦਾਖ ਦੌਰੇ ਬਾਰੇ ਇਕ ਵੱਡੀ ਜਾਣਕਾਰੀ ਮਿਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਜਿਸ ਵਿਚ ਉਹ ਭਾਰਤੀ ਜਵਾਨਾਂ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਦੇ ਨਾਅਰੇ ਲਗਾ ਰਹੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਦਿਨ ਲਈ ਲੇਹ ਲੱਦਾਖ ਦੇ ਦੌਰੇ ਤੇ ਗਏ ਹਨ।

ਉਨ੍ਹਾਂ ਨੇ ਚੀਨ ਨੂੰ ਕੜੇ ਸ਼ਬਦਾਂ ਵਿੱਚ ਸੋਮਵਾਰ ਨੂੰ ਸੰਦੇਸ਼ ਜਾਰੀ ਕੀਤਾ ਕਿ “ਗਾਲਵਾਨ ਵੀਰੋ” ਦੇ ਬਲਿਦਾਨ ਨੂੰ ਭਾਰਤ ਕਦੀ ਨਹੀਂ ਭੁੱਲ ਸਕਦਾ ਅਤੇ ਭਾਰਤ ਦੇ ਫੌਜੀ ਚੀਨ ਦੀ ਹਰ ਚੁਣੌਤੀ ਨੂੰ ਮੂੰਹ ਤੋੜ ਜਵਾਬ ਦੇਣਗੇ। ਭਾਰਤ ਚੀਨ ਯੁੱਧ ਦੇ ਦਰਮਿਆਨ 1962 ਵਿੱਚ ਭਾਰਤ ਦੇ 14th ਕਾਰਪ ਦੇ ਥਰਡ ਡਵੀਜ਼ਨ ਦੀ ਸਥਾਪਨਾ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਕਿਹਾ ਇਸ ਦੇ ਕੁਝ ਸਾਲ ਬਾਅਦ ਵੀ 1965 ਵਿਚ ਭਾਰਤ-ਪਾਕਿਸਤਾਨ ਯੁੱਧ ਦੌਰਾਨ ਇਸ ਸਥਾਪਨਾ ਨੇ ਅਹਿਮ ਭੂਮਿਕਾ ਨਿਭਾਈ ਸੀ।

ਰਾਜਨਾਥ ਸਿੰਘ ਦਾ ਤਿੰਨ ਦਿਨਾਂ ਦੌਰੇ ਤੇ ਜਾਣ ਦਾ ਮਕਸਦ ਭਾਰਤੀ ਫੌਜੀਆਂ ਦੀ ਲੱਦਾਖ ਤੇ ਤਿਆਰੀਆਂ ਦਾ ਮੁਆਇਨਾ ਕਰਨਾ ਹੈ ਕਿਉਂਕਿ ਲੰਬੇ ਸਮੇਂ ਤੋਂ ਚੀਨ ਨਾਲ ਭਾਰਤ ਦਾ ਸਰਹੱਦੀ ਵਿਵਾਦ ਚੱਲ ਰਿਹਾ ਹੈ ਅਤੇ ਇਸ ਲਈ ਰਾਜਨਾਥ ਸਿੰਘ ਲੱਦਾਖ ਦੇ ਜਵਾਨਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ, ਜਿਥੇ ਉਨ੍ਹਾਂ ਦਾ ਸਵਾਗਤ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਕੀਤਾ ਗਿਆ।