Home / ਹੋਰ ਜਾਣਕਾਰੀ / ਮੋਦੀ ਨੇ ਮੰਗੇ 11 ਅਕਤੂਬਰ ਤਕ ਸੁਝਾ – ਇਸ ਤਰਾਂ ਤੁਸੀਂ ਵੀ ਦਿਓ ਆਪਣੀ ਰਾਏ

ਮੋਦੀ ਨੇ ਮੰਗੇ 11 ਅਕਤੂਬਰ ਤਕ ਸੁਝਾ – ਇਸ ਤਰਾਂ ਤੁਸੀਂ ਵੀ ਦਿਓ ਆਪਣੀ ਰਾਏ

ਇਸ ਤਰਾਂ ਤੁਸੀਂ ਵੀ ਦਿਓ ਆਪਣੀ ਰਾਏ

ਕਿਸੇ ਵੀ ਦੇਸ਼ ਦੀ ਕਾਰਜ ਪ੍ਰਣਾਲੀ ਉਸ ਦੇਸ਼ ਦੇ ਮੁਖੀਆ ਦੇ ਸ਼ਾਸਨ ਉੱਤੇ ਨਿਰਭਰ ਕਰਦੀ ਹੈ। ਜੋ ਆਪਣੀ ਪਰਜਾ ਦਾ ਚੰਗਾ ਬੁਰਾ ਦੇਖ ਸੋਚ ਕੇ ਹਰ ਫ਼ੈਸਲਾ ਕਰਦਾ ਹੈ। ਵੱਖ ਵੱਖ ਸਮੇਂ ‘ਤੇ ਮੁਖੀਆ ਆਪਣੇ ਲੋਕਾਂ ਤੋਂ ਕੁਝ ਸੁਝਾਵਾਂ ਦੀ ਮੰਗ ਵੀ ਕਰਦਾ ਹੈ ਤਾਂ ਜੋ ਉਸ ਨੂੰ ਸਮੇਂ ਦੇ ਹਾਲਾਤਾਂ ਦੀ ਪੂਰੀ ਜਾਣਕਾਰੀ ਹੋਵੇ।

ਸਾਡੇ ਭਾਰਤ ਦੇਸ਼ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਜੋ ਜਨਤਾ ਦੇ ਨਾਲ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਜੁੜਦੇ ਹਨ। ਇਹ ਪ੍ਰੋਗਰਾਮ ਮਹੀਨੇ ਦੇ ਆਖਰੀ ਐਤਵਾਰ ਨੂੰ ਸਵੇਰੇ 11 ਵਜੇ ਅਕਾਸ਼ਵਾਣੀ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ। ਜਿਸ ਵਿੱਚ ਪ੍ਰਧਾਨ ਮੰਤਰੀ ਆਪਣੇ ਦੇਸ਼ਵਾਸੀਆਂ ਦੇ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਇਸ ਵਾਰ ਦੇ ਪ੍ਰੋਗਰਾਮ ਦੇ ਲਈ ਪ੍ਰਧਾਨ ਮੰਤਰੀ ਵੱਲੋਂ ਆਪਣੇ ਦੇਸ਼ ਵਾਸੀਆਂ ਤੋਂ ਸੁਝਾਵਾਂ ਦੀ ਮੰਗ ਕੀਤੀ ਗਈ ਹੈ।

ਲੋਕ ਆਪਣੇ ਸੁਝਾਵਾਂ ਨੂੰ ਸ਼ਨੀਵਾਰ ਤੱਕ ਸਾਂਝਾ ਕਰ ਸਕਦੇ ਹਨ। ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਦਾ ਇਹ 17ਵਾਂ ਪ੍ਰੋਗਰਾਮ ਹੈ ਜੋ ਦੇਸ਼ ਵਾਸੀਆਂ ਦੇ ਨਾਮ ਹੋਵੇਗਾ। ਲੋਕ ਆਪਣੇ ਸੁਝਾਅ ਮਾਈ ਐਪ, ਮਾਈ ਗਵ ਦੇ ਮਾਧਿਅਮ ਰਾਹੀਂ ਆਪਣੇ ਪੀ.ਐਮ. ਦੇ ਨਾਲ ਸਾਂਝੇ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਮਨ ਕੀ ਬਾਤ ਨਾਗਰਿਕਾਂ ਦੀਆਂ ਹਰੇਕ ਯਾਤਰਾਵਾਂ ਨੂੰ ਸਾਂਝਾ ਕਰਨ ਅਤੇ ਉਨ੍ਹਾਂ ਵਿਸ਼ਿਆਂ ‘ਤੇ ਚਰਚਾ ਕਰਨ ਦਾ ਇਕ ਵੱਡਾ ਮੌਕਾ ਪ੍ਰਦਾਨ ਕਰਦੀ ਹੈ, ਪ੍ਰੋਗਰਾਮ ‘ਚ ਉਨ੍ਹਾਂ ਵਿਸ਼ਿਆਂ ‘ਤੇ ਚਰਚਾ ਹੁੰਦੀ ਹੈ ਜੋ ਸਮਾਜਿਕ ਤਬਦੀਲੀ ਦੀ ਸ਼ਕਤੀ ਦਿੰਦੇ ਹਨ।

ਬੀਤੇ ਮਹੀਨੇ ਦੇ ਆਖ਼ਰੀ ਐਤਵਾਰ 27 ਸਤੰਬਰ ਨੂੰ ਪ੍ਰਧਾਨ ਮੰਤਰੀ ਵੱਲੋਂ ਕੋਰੋਨਾ ਕਾਲ ਦੇ ਸਮੇਂ ਭਾਰਤ ਦੇ ਅੰਨਦਾਤਾਵਾਂ ਦੀ ਹਿੰਮਤ ਭਰੀ ਸਹਿਣਸ਼ੀਲਤਾ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਹ ਖੇਤਰ ਮਜ਼ਬੂਤ ਰਹੇਗਾ ਤਾਂ ਭਾਰਤ ਦੀ ਆਤਮ ਨਿਰਭਰਤਾ ਦੀ ਨੀਂਹ ਨੂੰ ਕੋਈ ਹਿਲਾ ਨਹੀਂ ਸਕੇਗਾ। ਕੋਰੋਨਾ ਕਾਲ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਤੋਂ ਮੁਕਤ ਕਰਦੇ ਹੋਏ ਇਸ ਖੇਤਰ ਨੂੰ ਮੁੜ ਤੋਂ ਆਜ਼ਾਦ ਕਰ ਦਿੱਤਾ ਹੈ।