Home / ਹੋਰ ਜਾਣਕਾਰੀ / ਮਾੜੀ ਖਬਰ – ਹੁਣੇ ਹੁਣੇ ਵਿਆਹ ਕੇ ਆ ਰਹੀ ਡੋਲੀ ਵਾਲੀ ਕਾਰ ਨਾਲ ਵਾਪਰਿਆ ਹਾਦਸਾ

ਮਾੜੀ ਖਬਰ – ਹੁਣੇ ਹੁਣੇ ਵਿਆਹ ਕੇ ਆ ਰਹੀ ਡੋਲੀ ਵਾਲੀ ਕਾਰ ਨਾਲ ਵਾਪਰਿਆ ਹਾਦਸਾ

ਆਈ ਤਾਜਾ ਵੱਡੀ ਖਬਰ

ਉਸ ਪਰਮਾਤਮਾ ਦੇ ਰੰਗਾ ਨੂੰ ਕੋਈ ਨਹੀ ਜਾਣ ਸਕਦਾ। ਉਹ ਕਦੋਂ ਖੁਸ਼ੀ ਨੂੰ ਗਮੀ ਵਿੱਚ ,ਅਤੇ ਗਮੀ ਨੂੰ ਖੁਸ਼ੀ ਵਿੱਚ ਬਦਲ ਦੇਵੇ, ਇਹ ਸਭ ਉਸ ਪਰਮਾਤਮਾ ਦੇ ਹੱਥ ਵਿਚ ਹੈ। ਪਰ ਕਦੇ ਕਦੇ ਇਨਸਾਨ ਵੱਲੋਂ ਵੀ ਕੀਤੀਆਂ ਗਈਆਂ ਗਲਤੀਆਂ ਕਾਰਨ ਵੀ ਇਹੋ ਜਿਹੇ ਹਾਦਸੇ ਵਾਪਰ ਜਾਂਦੇ ਹਨ। ਬੇਸ਼ਕ ਸਰਕਾਰ ਵੱਲੋਂ ਕਈ ਘਟਨਾਵਾਂ ਨੂੰ ਰੋਕਣ ਲਈ ਬਹੁਤ ਸਾਰੇ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ।ਪਰ ਫਿਰ ਵੀ ਲੋਕਾਂ ਦੀ ਅਣਗਹਿਲੀ ਕਾਰਨ ਇਹੋ ਜਿਹੇ ਸਡ਼ਕ ਹਾਦਸੇ ਵਾਪਰ ਜਾਂਦੇ ਹਨ।

ਜਿਸ ਨਾਲ ਪਲਾਂ ਚ ਹੀ ਖੁਸ਼ੀ ਦਾ ਮਾਹੌਲ ਗਮੀ ਵਾਲੇ ਮਾਹੌਲ ਵਿੱਚ ਤਬਦੀਲ ਹੋ ਜਾਂਦਾ ਹੈ।ਇਸ ਤਰਾ ਦੇ ਸੜਕ ਹਾਦਸੇ ਆਏ ਦਿਨ ਹੁੰਦੇ ਰਹਿੰਦੇ ਹਨ ।ਜਿਸ ਦੀਆਂ ਖਬਰਾਂ ਸੁਣ ਕੇ ਮਨ ਨੂੰ ਬਹੁਤ ਦੁੱਖ ਪਹੁੰਚਦਾ ਹੈ। ਜਦੋਂ ਇਹੋ ਜਿਹੇ ਲੋਕਾਂ ਨਾਲ ਹਾਦਸਾ ਵਾਪਰਦਾ ਹੈ ।ਜੋ ਅਜੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਸਨ ਤੇ ਇਸ ਜ਼ਿੰਦਗੀ ਦੀ ਸ਼ੁਰੂਆਤ ਦੇ ਪਹਿਲੇ ਪੜਾਅ ਤੇ ਹੀ ਇਸ ਤਰ੍ਹਾਂ ਦਾ ਸੜਕ ਹਾਦਸਾ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਨੂੰ ਗਮੀ ਦੇ ਵਿੱਚ ਬਦਲ ਦਿੰਦਾ ਹੈ।

ਜਿਸ ਨੂੰ ਸੁਣ ਕੇ ਹਰ ਕਿਸੇ ਦਾ ਮਨ ਦੁਖੀ ਹੁੰਦਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅਚਾਨਕ ਵਿਆਹ ਤੋਂ ਬਾਅਦ ਵਾਪਸ ਆ ਰਹੀ ਡੋਲੀ ਵਾਲੀ ਕਾਰ ਨਾਲ ਸੜਕ ਹਾਦਸਾ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਧੂਰੀ ਫਲਾਈਓਵਰ ਉਤੇ ਇਕ ਡੋਲੀ ਵਾਲੀ ਕਾਰ ਦੇ ਹਾਦਸਾ ਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਸਭ ਉਸ ਵਕਤ ਹੋਇਆ ਜਦੋਂ ਡੋਲੀ ਵਾਲੀ ਕਾਰ ਦੇ ਨਾਲ ਇਕ ਕਾਰ ਦੀ ਆਹਮੋ-ਸਾਹਮਣੀ ਟੱਕਰ ਹੋ ਗਈ।

ਜਿਸ ਕਾਰਨ ਡੋਲੀ ਵਾਲੀ ਕਾਰ ਬੂਰੀ ਤਰ੍ਹਾਂ ਨੁਕਸਾਨੀ ਗਈ, ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ। ਇਸ ਹਾਦਸੇ ਦੇ ਵਿਚ ਲਾੜਾ ,ਲਾੜੀ ,ਤੇ ਇਕ ਬੱਚਾ ਤੇ ਤਿੰਨ ਹੋਰ ਵਿਅਕਤੀ ਵੀ ਜ਼ਖਮੀ ਹੋ ਗਏ ਹਨ। ਇਨ੍ਹਾਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਵਿਖੇ ਲੈ ਜਾਇਆ ਗਿਆ।ਪਰ ਸੰਗਰੂਰ ਹਸਪਤਾਲ ਦੇ ਡਾਕਟਰਾਂ ਨੇ ਗੰਭੀਰ ਜ਼ਖ਼ਮੀ ਹੋਈ ਲੜਕੀ ਸਮੇਤ ਤਿੰਨ ਹੋਰ ਵਿਅਕਤੀਆਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਹੈ। ਇਸ ਹਾਦਸੇ ਵਿੱਚ ਕਪੂਰਥਲਾ ਦੇ ਪਿੰਡ ਬਲੇਰਾ ਤੋਂ ਦੀਪ ਨਾਂ ਦੀ ਦੁਲਹਨ ਨੂੰ ਵਿਆਹ ਕੇ ਆਪਣੇ ਘਰ ਖਨੋਰੀ ਪਰਤ ਰਹੇ ਸੰਦੀਪ ਕੁਮਾਰ ਦੀ ਇਹ ਕਾਰ ਹਾਦਸਾਗ੍ਰਸਤ ਹੋਈ ਹੈ। ਇਸ ਹਾਦਸੇ ਦਾ ਪਰਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ।