ਨਿੰਮ ਦਾ ਦਰਖੱਤ ਪ੍ਰਕਿਰਤਿਕ ਦਾ ਦਿੱਤਾ ਹੋਇਆ ਇੱਕ ਅਨੋਖਾ ਤੋਹਫ਼ਾ ਹੈ |ਨਿੰਮ ਤੋਂ ਤਿਆਰ ਕੀਤੇ ਗਏ ਉਤਪਾਦਾਂ ਦਾ ਕੀਟ ਨਿਯੰਤਰਣ ਅਨੋਖਾ ਹੈ, ਇਸ ਕਾਰਨ ਨਿੰਮ ਨਾਲ ਬਣਾਈ ਗਈ ਦਵਾ ਵਿਸ਼ਵ ਵਿਚ ਸਭ ਤੋਂ ਚੰਗੀ ਕੀਟਾਂ ਨੂੰ ਰੋਕਣ ਦੀ ਦਵਾ ਮੰਨੀ ਜਾਂਦੀ ਹੈ ਪਰ ਇਸਦੇ ਉਪਯੋਗ ਨੂੰ ਲੋਕ ਹੁਣ ਭੁੱਲ ਰਹੇ ਹਨ ਇਸਦਾ ਫਾਇਦਾ ਹੁਣ ਵੱਡੀਆਂ-ਵੱਡੀਆਂ ਕੰਪਨੀਆਂ ਉਠਾ ਰਹੀਆਂ ਹਨ ਇਹ ਕੰਪਨੀਆਂ ਇਹਨਾਂ ਦੀਆਂ ਗਟੋਲੀਆਂ ਅਤੇ ਪੱਤਿਆਂ ਤੋਂ ਬਣਾਈਆਂ ਗਈਆਂ ਕੀਟਨਾਸ਼ਕ ਦਵਾਈਆਂ ਮਹਿੰਗੇ ਰੇਟਾਂ ਤੇ ਵੇਚਦੀਆਂ ਹਨ |ਇਸਦੀ ਕੁੜੀ ਗੰਧ ਤੋਂ ਜੀਵ ਦੁਰ ਭੱਜਦੇ ਹਨ |ਉਹ ਕੀਟ ਜਿੰਨਾਂ ਦੀ ਸੁਗੰਧ ਸਮਰੱਥਾ ਬਹੁਤ ਵਿਕਸਿਤ ਹੋ ਗਈ ਹੈ, ਉਹ ਇਸਨੂੰ ਛੱਡ ਕੇ ਦੂਰ ਚਲੇ ਜਾਂਦੇ ਹਨ ਜਿੰਨਾਂ ਉੱਪਰ ਨਿੰਮ ਦੇ ਰਸਾਇਣ ਛਿੜਕੇ ਗਏ ਹੋਣ |ਇਸਦੇ ਸੰਪਰਕ ਵਿਚ ਮੁਲਾਇਮ ਚਮੜੀ ਵਾਲੇ ਕੀਟ ਜਿਵੇਂ, ਚੇਂਪਾ, ਟਲਾ, ਥ੍ਰਿਪਸ, ਸਫੈਦ ਮੱਖੀ, ਆਦਿ ਆਉਣ ਤੇ ਮਰ ਜਾਂਦੇ ਹਨ |ਨਿੰਮ ਦਾ ਮਨੁੱਖੀ ਜੀਵਨ ਤੇ ਜਹਿਰੀਲਾ ਪ੍ਰਭਾਵ ਨਹੀਂ ਪੈਂਦਾ ਬਲਕਿ ਇਸਨੂੰ ਦਵਾਈਆਂ ਦੇ ਰੂਪ ਵਿਚ ਉੱਚ ਸਥਾਨ ਦਿਲਾਉਂਦਾ ਹੈ |ਨਿੰਮ ਦੀਆਂ ਗਟੋਲੀਆਂ ਜੂਨ ਤੋਂ ਅਗਸਤ ਤੱਕ ਪੱਕ ਕੇ ਡਿੱਗਦੀਆਂ ਹਨ |ਗਟੋਲੀਆਂ ਦਾ ਸਵਾਦ ਹਲਕਾ ਮਿੱਠਾ ਹੁੰਦਾ ਹੈ |
ਇਸਦੀਆਂ ਗਟੋਲੀਆਂ ਡਿੱਗਣ ਤੇ ਸੜ ਕੇ ਸਮਾਪਤ ਹੋ ਜਾਂਦੀਆਂ ਹਨ ਪ੍ਰੰਤੂ ਡਿੱਗੀ ਹੋਈ ਸਫੈਦ ਗਟੋਲੀ ਢਕੀ ਹੋਣ ਕਾਰਨ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦੀ ਹੈ |ਗਟੋਲੀ ਨੂੰ ਤੋੜਨ ਤੇ 55% ਭਾਗ ਗਟੋਲੀ ਦੇ ਰੂਪ ਵਿਚ ਅਲੱਗ ਹੋ ਜਾਂਦਾ ਹੈ ਅਤੇ 45% ਗਿਰੀ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ |ਚੰਗੇ ਢੰਗ ਨਾਲ ਪੈਦਾ ਹੋਈ ਗਟੋਲੀ ਹਰੇ ਭੂਰੇ ਰੰਗ ਦੀ ਹੁੰਦੀ ਹੈ |ਰਸਾਇਣਕ ਦਵਾਈਆਂ ਦੀ ਸਪਰੇਅ ਨਿੰਮ ਵਿਚ ਮਿਲਾ ਕੇ ਕਰੋ |ਇਸ ਤਰਾਂ ਕਰਨ ਨਾਲ ਰਸਾਇਣਕ ਦਵਾਈਆਂ ਦੇ ਪ੍ਰਯੋਗ ਵਿਚ 25-30% ਤੱਕ ਕਮੀ ਆਉਂਦੀ ਹੈ |ਨਿੰਮ ਦੀ ਸਪਰੇਅ ਸਵੇਰੇ ਜਾਂ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ |ਨਿੰਮ ਕੇਕ ਪਾਊਡਰ ਪਾਉਣ ਨਾਲ ਖੇਤ ਵਿਚ ਬਹੁਤ ਤਰਾਂ ਦੇ ਪ੍ਰਭਾਵ ਦੇਖੇ ਜਾ ਸਕਦੇ ਹਨ ਜਿਵੇਂ ਕਿ ਇਸ ਨਾਲ ਪੌਦੇ ਨਿਮਾਟੋਡ ਅਤੇ ਫੰਗਸ ਤੋਂ ਬਚੇ ਰਹਿੰਦੇ ਹਨ |ਇਸ ਵਿਧੀ ਨਾਲ ਜਮੀਨ ਦੇ ਤੱਤ ਆਸਾਨੀ ਨਾਲ ਪੌਦਿਆਂ ਵਿਚ ਮਿਲ ਜਾਂਦੇ ਹਨ |
ਨਿੰਮ ਹਾਨੀਕਾਰਕ ਕੀਟਾਂ ਦੇ ਜੀਵਨ ਚੱਕਰ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਵੇਂ ਕਿ ਅੰਡੇ, ਲਾਰਵਾ ਆਦਿ |ਇਸ ਤੋਂ ਇਲਾਵਾ ਭੂੰਡੀਆਂ, ਸੁੰਡੀਆਂ ਅਤੇ ਟਿੱਡਿਆਂ ਆਦਿ ਉੱਪਰ ਵੀ ਪ੍ਰਭਾਵ ਪੈਂਦਾ ਹੈ |ਇਹ ਰਸ ਚੂਸਣ ਵਾਲੇ ਕੀਟਾਂ ਦੀ ਜਿਆਦਾ ਰੋਧਕ ਨਹੀਂ ਹੈ |ਜੇਕਰ ਨਿੰਮ ਦਾ ਗੁੱਦਾ ਯੂਰੀਏ ਦੇ ਨਾਲ ਪ੍ਰਯੋਗ ਕੀਤਾ ਜਾਵੇ ਤਾਂ ਖਾਦ ਦਾ ਪ੍ਰਭਾਵ ਵੱਧ ਜਾਂਦਾ ਹੈ ਅਤੇ ਜਮੀਨ ਦੇ ਅੰਦਰੂਨੀ ਹਾਨੀਕਾਰਕ ਬਿਮਾਰੀਆਂ ਅਤੇ ਕੀਟਾਂ ਤੋਂ ਬਚਾਅ ਹੁੰਦਾ ਹੈ |ਦੀਮਕ ਤੋਂ ਬਚਾਅ ਦੇ ਲਈ 3-5 ਕਿੱਲੋ ਨਿੰਮ ਪਾਊਡਰ ਨੂੰ ਬਿਜਾਈ ਤੋਂ ਪਹਿਲਾਂ ਇੱਕ ਏਕੜ ਮਿੱਟੀ ਵਿਚ ਮਿਲਾਓ |ਮੂੰਗਫਲੀ ਵਿਚ ਪੱਤਿਆਂ ਦੇ ਸੁਰੰਗੀ ਕੀਟ ਦੇ ਲਈ 1.0% ਨਿੰਮ ਦੇ ਬੀਜਾਂ ਦਾ ਰਸ ਜਾਂ 2% ਨਿੰਮ ਦੇ ਤੇਲ ਦੀ ਸਪਰੇਅ ਬਿਜਾਈ ਦੇ 35-40 ਦਿਨਾਂ ਤੋਂ ਬਾਅਦ ਕਰੋ |ਜੜ੍ਹਾਂ ਵਿਚ ਗੰਢਾ ਬਣਨ ਦੀ ਬਿਮਾਰੀ ਦੀ ਰੋਕਥਾਮ ਦੇ ਲਈ 50 ਗ੍ਰਾਮ ਨਿੰਮ ਪਾਊਡਰ ਨੂੰ 50 ਲੀਟਰ ਪਾਣੀ ਵਿਚ ਪੂਰੀ ਤਰਾਂ ਡੁਬੋਵੋ ਅਤੇ ਫਿਰ ਸਪਰੇਅ ਕਰੋ |
