Home / ਹੋਰ ਜਾਣਕਾਰੀ / ਮਸ਼ਹੂਰ ਬੋਲੀਵੁਡ ਅਦਾਕਾਰਾ ਰੀਆ ਚੱਕਰਵਰਤੀ ਬਾਰੇ ਆਈ ਵੱਡੀ ਖਬਰ – ਲੋਕਾਂ ਕੋਲੋਂ ਕਰ ਰਹੀ ਇਹ ਮੰਗ

ਮਸ਼ਹੂਰ ਬੋਲੀਵੁਡ ਅਦਾਕਾਰਾ ਰੀਆ ਚੱਕਰਵਰਤੀ ਬਾਰੇ ਆਈ ਵੱਡੀ ਖਬਰ – ਲੋਕਾਂ ਕੋਲੋਂ ਕਰ ਰਹੀ ਇਹ ਮੰਗ

ਆਈ ਤਾਜਾ ਵੱਡੀ ਖਬਰ

ਪਿਛਲੇ ਵਰ੍ਹੇ ਭਾਰਤ ਦੇ ਪ੍ਰਸਿੱਧ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖ਼ੁਦਕੁਸ਼ੀ ਕਰ ਕੇ ਆਪਣੀ ਜਾਨ ਦੇ ਦਿੱਤੀ ਸੀ ਅਤੇ ਇਸ ਮਾਮਲੇ ਵਿਚ ਉਨ੍ਹਾਂ ਦੀ ਦੋਸਤ ਰੀਆ ਚੱਕਰਵਰਤੀ ਨੂੰ ਸ਼ੱਕ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਸੀ। ਲੋਕਾਂ ਵੱਲੋਂ ਸੁਸ਼ਾਂਤ ਦੀ ਮੌਤ ਲਈ ਰੀਆ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ ਅਤੇ ਸੋਸ਼ਲ ਮੀਡੀਆ ਦੁਆਰਾ ਅਤੇ ਜਲੂਸ ਕੱਢ ਕੇ ਕਾਫੀ ਵੱਡੇ ਪੱਧਰ ਤੇ ਰੀਆ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਜਾ

ਰਿਹਾ ਸੀ। ਇਸ ਮਾਮਲੇ ਤੋਂ ਬਾਅਦ ਰੀਆ ਚੱਕਰਵਰਤੀ ਦਾ ਨਾਂ ਡਰੱਗ ਕੇਸ ਵਿੱਚ ਵੀ ਸਾਹਮਣੇ ਆਇਆ ਸੀ ਜਿੱਥੇ ਉਨ੍ਹਾਂ ਨੂੰ ਕਾਫੀ ਵਾਰ ਕੋਟ ਕਚਹਿਰੀ ਦੇ ਚੱਕਰ ਕੱਟਦਿਆਂ ਵੀ ਵੇਖਿਆ ਜਾਂਦਾ ਸੀ। ਰੀਆ ਚੱਕਰਵਰਤੀ ਨਾਲ ਜੁੜੀ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਰੀਆ ਚੱਕਰਵਰਤੀ ਦੁਆਰਾ ਸੋਸ਼ਲ ਮੀਡੀਆ ਤੇ ਇਕ ਪੋਸਟ ਅਪਲੋਡ ਕੀਤੀ ਗਈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ

ਇਕ ਸਾਲ ਦੇ ਜਨੀਸ ਨਾਂ ਦੇ ਲੜਕੇ ਦੇ ਇਲਾਜ ਲਈ ਲੋਕਾਂ ਵੱਲੋਂ ਮਦਦ ਕਰਨ ਦੀ ਅਪੀਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਨੀਸ਼ ਐਸ.ਐਮ.ਐਸ. ਟਾਈਪ-1 ਜਨੈਟਿਕ ਬਿਮਾਰੀ ਨਾਲ ਪੀੜਿਤ ਹੈ ਜਿਸ ਵਿਚ ਦੋ ਸਾਲ ਦੀ ਉਮਰ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਬੀਮਾਰੀ ਨੂੰ ਸਿਰਫ ਜੋਲਗੇਂਨਸਮਾ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ। ਜੋਲਗੇਨਸਮਾ ਦੀ ਕੀਮਤ 16 ਕਰੋੜ ਰੁਪਏ ਹੁੰਦੀ ਹੈ ਅਤੇ ਇਸ ਲਈ ਜਨੀਸ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਫੈਡਰੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਰੀਆ ਚੱਕਰਵਰਤੀ 1 ਜੁਲਾਈ 1992 ਨੂੰ ਬੰਗਲੌਰ ਵਿਚ ਜਨਮੀ ਸੀ ਜੋ ਅੱਜ ਆਪਣਾ 29ਵਾਂ ਜਨਮਦਿਨ

ਮਨਾ ਰਹੀ ਹੈ ਵੱਲੋਂ ਆਪਣੇ ਪ੍ਰਸ਼ੰਸ਼ਕਾਂ ਲਈ ਇੰਸਟਾਗ੍ਰਾਮ ਅਕਾਊਂਟ ਤੇ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ। ਰੀਆ ਨੇ ਲੋਕਾਂ ਨੂੰ ਜਨੀਸ਼ ਦੀ ਮਦਦ ਕਰਨ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੁਰੂ ਕੀਤੇ ਗਏ ਫ਼ੰਡਰੇਜ਼ਰ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਰੀਆ ਵੱਲੋਂ ਸ਼ੇਅਰ ਕੀਤੀ ਗਈ ਉਨ੍ਹਾਂ ਦੀ ਇਹ ਵੀਡੀਓ ਪੋਸਟ ਸੋਸ਼ਲ ਮੀਡੀਆ ਦੇ ਯੂਜਰਜ਼ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਉਸ ਤੇ ਕਮੈਂਟਸ ਸ਼ੇਅਰ ਕਰ ਰਹੇ ਹਨ।