Home / ਹੋਰ ਜਾਣਕਾਰੀ / ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਬਾਰੇ ਆਈ ਇਹ ਵੱਡੀ ਖਬਰ

ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਬਾਰੇ ਆਈ ਇਹ ਵੱਡੀ ਖਬਰ

ਮਨਮੋਹਨ ਵਾਰਿਸ ਬਾਰੇ ਆਈ ਇਹ ਵੱਡੀ ਖਬਰ

ਆਪਣੀ ਸਾਫ ਸੁਥਰੀ ਗਾਇਕੀ ਲਈ ਵਿਸ਼ਵ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਹਮੇਸ਼ਾ ਹੀ ਸਾਫ ਸੁਥਰੀ ਗਾਇਕੀ ਨੂੰ ਬੜਾਵਾ ਦਿੰਦੇ ਹਨ ਅਤੇ ਮੌਕੇ ਮੌਕੇ ਤੇ ਸਮਾਜ ਨੂੰ ਸੇਧਾਂ ਦੇਣ ਵਾਲੇ ਗੀਤ ਵੀ ਸਰੋਤਿਆਂ ਦੇ ਸਾਹਮਣੇ ਪੇਸ਼ ਕਰਦੇ ਰਹਿੰਦੇ ਹਨ। ਹੁਣ ਮਨਮੋਹਨ ਵਾਰਿਸ ਅਤੇ ਓਹਨਾ ਦੇ ਭਰਾ ਇਕ ਹੋਰ ਵਧੀਆ ਉਪਰਾਲਾ ਕਰਨ ਜਾ ਰਹੇ ਹਨ ਜਿਸਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ।

ਕੇਂਦਰ ਸਰਕਾਰ ਦੇ ਨਵੇਂ ਖੇਤੀ ਆਰਡੀਨੈਂਸ ਦੇ ਖਿਲਾਫ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਆ ਰਹੇ ਹਨ। ਹਰ ਦਿਨ ਰੋਸ ਪ੍ਰਦਰਸ਼ਨ ਹੋ ਰਹੇ ਹਨ। ਹੁਣ ਕਿਸਾਨੀ ਦੇ ਗੁੱਸੇ ਦੀ ਆਵਾਜ਼ ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਤੱਕ ਪਹੁੰਚੀ ਹੈ। ਉਨ੍ਹਾਂ ਨੇ ਨਵੇਂ ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨੀ ਦੇ ਗੁੱਸੇ ਤੇ ਦਰਦ ਨੂੰ ਬਿਆਨ ਤਿੰਨਾਂ ਭਰਾਵਾਂ ਵੱਲੋਂ ਗੀਤ ਗਾਉਣ ਦਾ ਐਲਾਨ ਕਰ ਦਿੱਤਾ ਹੈ।

ਇਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਫੇਸਬੁੱਕ ਉੱਤੇ ਲੋਕਾਂ ਨੂੰ ਦਿੱਤੀ ਹੈ। ਉਨ੍ਹਾਂ ਨੇ ਫੇਸਬੁੱਕ ਤੇ ਕਿਹਾ ਕਿ ਪਹਿਲਾਂ ਤੋਂ ਹੀ ਮਾੜੇ ਹਾਲਤ ਵਿੱਚ ਗੁਜਰ ਵਸਰ ਕਰ ਰਹੀ ਪੰਜਾਬ ਦੀ ਕਿਸਾਨੀ ਲਈ ਇੱਕ ਨਵਾਂ ਖੇਤੀ ਆਰਡੀਨੈਂਸ ਸੱਪ ਕੱਢਿਆ ਹੈ। ਇਸਨੂੰ ਲੈਕੇ ਉਹ ਆਪਣੇ ਦੋਹਾਂ ਭਰਾਵਾਂ ਨਾਲ 8 ਅਗਸਤ ਸਵੇਰੇ 10 ਵਜੇ ਗੀਤ ਗਾਉਣ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਕਿਸਾਨਾ ਦੇ ਨਾਲ ਹੀ ਨਵਾਂ ਖੇਤੀ ਆਰਡੀਨੈਂਸ ਇੱਕ ਰਾਜਨੀਤਕ ਮੁੱਦਾ ਵੀ ਬਣਿਆ ਹੋਇਆ ਹੈ। ਇਸਨੂੰ ਲੈ ਕੇ ਅਕਾਲੀ ਤੇ ਕਾਂਗਰਸ ਪਾਰਟੀ ਇੱਕ ਦੂਜੇ ਉੱਤੇ ਦੇਸ਼ ਲਗਾ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਵਿੱਚ ਇਸ ਆਰਡੀਨੈਂਸ ਰਾਹੀਂ ਫਸਲਾਂ ਦੀ ਸਰਕਾਰੀ ਖਰੀਦ ਖਤਮ ਹੋਣ ਦੇ ਖਦਸ਼ੇ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |