Home / ਤਾਜਾ ਜਾਣਕਾਰੀ / ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਲੋਕਾਂ ਤੋਂ ਮੰਗੀ ਇਹ ਮਦਦ

ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਲੋਕਾਂ ਤੋਂ ਮੰਗੀ ਇਹ ਮਦਦ

ਨੀਰੂ ਬਾਜਵਾ ਨੇ ਲੋਕਾਂ ਤੋਂ ਮੰਗੀ ਇਹ ਮਦਦ

ਕਈ ਵਾਰ ਫ਼ਿਲਮੀ ਸਿਤਾਰੇ ਵੀ ਅਜਿਹਾ ਨੇਕ ਕੰਮ ਕਰਦੇ ਹਨ ਜਿਸ ਦੀ ਹਰ ਕੋਈ ਤਰੀਫ ਕਰਨਾ ਚਾਹੁੰਦਾ ਹੈ। ਅਜਿਹੀ ਹੀ ਇੱਕ ਖਬਰ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੇ ਬਾਰੇ ਵਿਚ ਆ ਰਹੀ ਹੈ ਜਿਸਦੀ ਹਰ ਕੋਈ ਤਰੀਫ ਕਰ ਰਿਹਾ ਅਤੇ ਸ਼ਾਬਾਸ਼ ਦੇ ਰਿਹਾ ਹੈ।

ਪੰਜਾਬੀ ਫ਼ਿਲਮ ਉਦਯੋਗ ਦੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 2 ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਇੱਕ ਛੋਟਾ ਬੱਚਾ ਵੀ ਨਜ਼ਰ ਆ ਰਿਹਾ ਹੈ।

ਦੱਸ ਦਈਏ ਇੱਕ ਛੋਟਾ ਬੱਚਾ ਜਿਸ ਦਾ ਨਾਂ Aryan Deol ਹੈ। ਉਹ ਇੱਕ ਖ਼ਤਰਨਾਕ ਬਿਮਾਰੀ ਦੇ ਨਾਲ ਲੜ ਰਿਹਾ ਹੈ। ਨੀਰੂ ਬਾਜਵਾ ਨੇ ਵੀਡੀਓ ਰਾਹੀਂ ਦੱਸਿਆ ਹੈ ਕਿ ਇਹ ਪੰਜਾਬੀ ਬੱਚਾ Type 1 Spinal Muscular Atrophy (SMA) ਨਾਂ ਦੀ ਬਿਮਾਰੀ ਨਾਲ ਜੂਝ ਰਿਹਾ ਹੈ।

ਨੀਰੂ ਬਾਜਵਾ ਨੇ ਆਪਣੇ ਫ਼ਿਲਮੀ ਸਹਿ-ਕਲਾਕਾਰਾਂ ਨੂੰ ਵੀ ਮਦਦ ਕਰਨ ਦੀ ਅਪੀਲ ਕੀਤੀ ਹੈ।ਨੀਰੂ ਬਾਜਵਾ ਨੇ ਫ਼ਿਲਮ ਉਦਯੋਗ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਬੱਬੂ ਮਾਨ, ਐਮੀ ਵਿਰਕ, ਗੁਰਦਾਸ ਮਾਨ, ਸੋਨਮ ਬਾਜਵਾ, ਬੀਨੂੰ ਢਿੱਲੋਂ, ਪਰਮੀਸ਼ ਵਰਮਾ, ਤਰਸੇਮ ਜੱਸੜ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੂੰ ਟੈੱਗ ਕੀਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਦਰਸ਼ਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਪੰਜਾਬੀ ਬੱਚੇ ਦੀ ਮਦਦ ਜ਼ਰੂਰ ਕਰੋ। ਦੱਸਣਯੋਗ ਹੈ ਕਿ ਨੀਰੂ ਬਾਜਵਾ ਅਕਸਰ ਹੀ ਆਪਣੀਆਂ ਧੀਆਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਸਾਲ ਨੀਰੂ ਬਾਜਵਾ ਨੇ ਜੁੜਵਾਂ ਧੀਆਂ ਨੂੰ ਜਨਮ ਦਿੱਤਾ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |