Home / ਹੋਰ ਜਾਣਕਾਰੀ / ਭਾਰਤੀ ਸਿੰਘ ਦੇ ਗਿਰਫਤਾਰੀ ਹੋਣ ਤੋਂ ਬਾਅਦ ਹੁਣ ਭਾਰਤੀ ਲਈ ਆ ਗਈ ਇੱਕ ਹੋਰ ਵੱਡੀ ਮਾੜੀ ਖਬਰ

ਭਾਰਤੀ ਸਿੰਘ ਦੇ ਗਿਰਫਤਾਰੀ ਹੋਣ ਤੋਂ ਬਾਅਦ ਹੁਣ ਭਾਰਤੀ ਲਈ ਆ ਗਈ ਇੱਕ ਹੋਰ ਵੱਡੀ ਮਾੜੀ ਖਬਰ

ਤਾਜਾ ਵੱਡੀ ਖਬਰ

ਬਾਲੀਵੁੱਡ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਬਹੁਤ ਸਾਰੇ ਮਾਮਲੇ ਚੱਲ ਰਹੇ ਹਨ। ਜਿਨ੍ਹਾਂ ਉੱਪਰ ਭਾਰਤ ਦੀਆਂ ਵੱਖ ਵੱਖ ਏਜੰਸੀਆਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਮਾਮਲਿਆਂ ਦੇ ਵਿੱਚ ਕਈ ਵੱਡੀਆਂ ਸ਼ਖਸਿਅਤਾਂ ਦੇ ਸਾਹਮਣੇ ਆਉਣ ਦੇ ਅੰਦੇਸ਼ੇ ਲਗਾਏ ਜਾ ਰਹੇ ਹਨ। ਹੁਣ ਤੱਕ ਬਹੁਤ ਚਰਚਾ ਦੇ ਵਿੱਚ ਰਹੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਨਾਲ ਜੁੜੇ ਹੋਏ ਕੇਸ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਮੁੰਬਈ ਵਾਲੇ ਘਰ ਦੇ ਵਿੱਚ ਕੱਲ ਛਾਪਾ ਮਾਰਿਆ ਸੀ।

ਉਸ ਸਮੇਂ ਭਾਰਤੀ ਦੇ ਘਰੋਂ। ਡ-ਰੱ-ਗ-ਜ਼। ਬਰਾਮਦ ਕੀਤਾ ਗਿਆ ਸੀ। ਨਾਰਕੋਟਿਕਸ ਕੰਟਰੋਲ ਬਿਊਰੋ ਦੀ ਮੁੰਬਈ ਜ਼ੋਨਲ ਯੂਨਿਟ ਨੇ ਕਾਮੇਡੀਅਨ ਅਭਿਨੇਤਰੀ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੇ ਘਰ ਛਾਪਾ ਮਾਰਿਆ ,ਜਿਸ ਦੌਰਾਨ ਉਨ੍ਹਾਂ ਨੂੰ ਘਰ ਵਿੱਚ। ਗਾਂ-ਜਾ। ਪਾਇਆ ਹੋਇਆ ਮਿਲਿਆ। ਮਸ਼ਹੂਰ ਕਮੇਡੀਅਨ ਅਤੇ ਟੀਵੀ ਅਦਾਕਾਰ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੂੰ ਉਸ ਵਿਚ ਲਈ ਹਿਰਾਸਤ ਵਿਚ ਲਿਆ ਗਿਆ ਸੀ। ਜਿਸ ਤੋਂ ਬਾਅਦ ਭਾਰਤੀ ਨੂੰ ਕੱਲ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਭਾਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਭਾਰਤੀ ਸਿੰਘ ਨੂੰ ਸ਼ਨੀਵਾਰ ਸ਼ਾਮ ਨੂੰ ਪੁੱਛਗਿਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਭਾਰਤੀ ਦੇ ਪਤੀ ਹਰਸ਼ ਲਿੰਮਬਾਚੀਆ ਨੂੰ ਵੀ ਐੱਨ ਸੀ ਬੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤੀ ਦੇ ਘਰ ਤੋਂ ਮਿਲੇ ਮਾਲ ਸਬੰਧੀ ਭਾਰਤੀ ਅਤੇ ਹਰਸ਼ ਦੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਕਲ ਇਨ੍ਹਾਂ ਦੇ ਘਰ ਤੋਂ ਮਾਲ ਪ੍ਰਾਪਤ ਹੋਇਆ ਸੀ। ਐਨਸੀਬੀ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛਗਿੱਛ ਵਿੱਚ ਹੈ ਅਤੇ ਭਾਰਤੀ ਨੇ। ਨ- ਸ਼ੇ। ਲੈਣ ਦੀ ਗੱਲ ਕਬੂਲ ਕੀਤੀ ਸੀ। ਜਿਸ ਤੋਂ ਬਾਅਦ ਹੀ ਭਾਰਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਭਾਰਤੀ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹੁਣ ਅਦਾਲਤ ਕੀ ਫ਼ੈਸਲਾ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਗ੍ਰਿਫਤਾਰੀ ਤੋਂ ਬਾਅਦ ਭਾਰਤੀ ਸਿੰਘ ਨੂੰ ਪੂਰੀ ਰਾਤ ਐਨ ਸੀ ਬੀ ਦਫਤਰ ਵਿੱਚ ਰੱਖਿਆ ਗਿਆ ਸੀ। ਇਸ ਦੌਰਾਨ ਹੀ ਭਾਰਤੀ ਦੀ ਮਾਂ ਕੱਲ ਰਾਤ ਉਨ੍ਹਾਂ ਨੂੰ ਮਿਲਣ ਲਈ ਗਈ ਸੀ, ਪਰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਐਨ ਸੀ ਬੀ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ, ਕਿ ਇਹ ਦੋਨੋ ਮਾਲ ਕਿੱਥੋਂ ਪ੍ਰਾਪਤ ਕਰਦੇ ਸਨ।